ਵਿਗਿਆਨੀਆਂ ਦਾ ਦਾਅਵਾ, ਹਰ ਤਰ੍ਹਾਂ ਦੇ ਕੈਂਸਰ ਨੂੰ ਠੀਕ ਕਰੇਗੀ ਖਾਸ ਇਮਿਊਨ ਥੈਰੇਪੀ

01/22/2020 9:04:21 PM

ਲੰਡਨ (ਇੰਟ.)- ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਰੋਗ ਰੋਕੂ ਸਮਰੱਥਾ ਯਾਨੀ ਸਰੀਰ ਦੀ ਇਮਿਊਨਿਟੀ ਨੂੰ ਵਧਾਕੇ ਅਸੀਂ ਹਰ ਤਰ੍ਹਾਂ ਦੇ ਕੈਂਸਰ ਨਾਲ ਲੜ ਸਕਦੇ ਹਾਂ। ਇੰਗਲੈਂਡ ਦੀ ਕਾਰਡਿਫ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਟੀਮ ਨੇ ਪਤਾ ਲਾਇਆ ਕਿ ਇਨਸਾਨ ਦੇ ਬਲੱਡ ਸੇਲ ਵਿਚ ਇਕ ਨਵੀਂ ਤਰ੍ਹਾਂ ਦਾ ਕਿਲਰ ਟੀ-ਸੇਲ ਵੀ ਹੁੰਦਾ ਹੈ। ਇਹ ਟੀ-ਸੇਲ ਇਕ ਤਰ੍ਹਾਂ ਦਾ ਇਮਿਊਨ ਸੇਲ ਹੁੰਦਾ ਹੈ, ਜੋ ਸਰੀਰ ਵਿਚ ਸਕੈਨਰ ਦਾ ਕੰਮ ਕਰਦਾ ਹੈ ਤੇ ਸਰੀਰ ਲਈ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਖਤਮ ਕਰ ਦਿੰਦਾ ਹੈ।

ਲੰਗਸ ਤੋਂ ਲੈ ਕੇ ਕੋਲੋਨ ਤੱਕ ਹਰ ਤਰ੍ਹਾਂ ਦੇ ਕੈਂਸਰ ਦਾ ਹੋਵੇਗਾ ਇਲਾਜ
ਜਦੋਂ ਲੈਬ ਵਿਚ ਇਨ ਟੀ-ਸੇਲਸ ਦਾ ਇਸਤੇਮਾਲ ਕੀਤਾ ਗਿਆ ਤਾਂ ਪਾਇਆ ਗਿਆ ਕਿ ਇਹ ਸੇਲਸ ਫੇਫੜੇ, ਬਲੱਡ, ਸਕਿਨ, ਬਲੱਡ, ਕੋਲੋਨ, ਬ੍ਰੈਸਟ, ਹੱਡੀਆਂ, ਪ੍ਰਾਸਟੇਟ, ਓਵੇਰੀਅਨ, ਕਿਡਨੀ ਅਤੇ ਸਰਵਾਈਕਲ ਵਿਚ ਹੋਣ ਵਾਲੇ ਕੈਂਸਰ ਸੇਲਸ ਨੂੰ ਟਾਰਗੇਟ ਕਰਦੇ ਹਨ ਜਦਕਿ ਸਰੀਰ ਦੇ ਹੈਲਦੀ ਸੇਲਸ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੇ। ਕੈਂਸਰ ਦੇ ਇਲਾਜ ਵਿਚ ਟੀ-ਸੇਲ ਥੈਰੇਪੀ ਬਿਲਕੁਲ ਨਵੀਂ ਮਿਸਾਲ ਹੈ ਅਤੇ ਇਸ ਥੈਰੇਪੀ ਵਿਚ ਇਮਿਊਨ ਸੇਲਸ ਨੂੰ ਕੱਢਕੇ, ਉਹਨਾਂ ਨੂੰ ਮੋਡੀਫਾਈ ਕਰ ਕੇ ਮਰੀਜ਼ ਦੇ ਖੂਨ ਵਿਚ ਵਾਪਸ ਪਾ ਦਿੱਤਾ ਜਾਂਦਾ ਹੈ ਤਾਂ ਜੋ ਇਹ ਮੋਡੀਫਾਈਡ ਇਮਿਊਨ ਸੇਲਸ ਕੈਂਸਰ ਸੇਲਸ ਨੂੰ ਖਤਮ ਕਰ ਸਕਣ। ਫਿਲਹਾਲ ਕੈਂਸਰ ਦੇ ਇਲਾਜ ਵਿਚ ਸਭ ਤੋਂ ਜ਼ਿਆਦਾ ਜਿਸ ਥੈਰੇਪੀ ਦਾ ਇਸਤੇਮਾਲ ਹੁੰਦਾ ਹੈ ਉਸਦਾ ਨਾਂ ਸੀਏਆਰ-ਟੀ ਹੈ ਜੋ ਹਰ ਮਰੀਜ਼ ਲਈ ਪਰਸਨਲਾਈਜ਼ਡ ਹੁੰਦਾ ਹੈ ਪਰ ਸਿਰਫ ਕੁਝ ਹੀ ਤਰ੍ਹਾਂ ਦੇ ਕੈਂਸਰ ਦੇ ਇਲਾਜ ਵਿਚ ਸਫਲ ਸਾਬਿਤ ਹੋਇਆ ਹੈ।

ਟੀ-ਸੇਲ ਥੈਰੇਪੀ ਨਾਲ ਕੈਂਸਰ ਦਾ ਹਰ ਮਰੀਜ਼ ਹੋ ਸਕੇਗਾ ਠੀਕ
ਜੇਕਰ ਇਹ ਟੀ-ਸੇਲ ’ਤੇ ਵੀ ਸਫਲ ਰਹਿੰਦਾ ਹੈ ਤਾਂ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਕ ਤੀਰ ਨਾਲ ਕਈ ਸ਼ਿਕਾਰ ਕਰਨ ਵਾਲਾ ਸਿਸਟਮ ਸਾਡੇ ਸਰੀਰ ਦੇ ਅੰਦਰ ਹੀ ਮਜ਼ਬੂਤ ਕੀਤਾ ਜਾ ਸਕਦਾ ਹੈ। ਕਾਰਡਿਫ ਯੂਨੀਵਰਸਿਟੀ ਟੀਮ ਦੀ ਇਸ ਖੋਜ ਨੂੰ ਨੇਚਰ ਇਮਿਊਨੋਲਾਜੀ ਮੈਡੀਕਲ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਪ੍ਰੋਫੈਸਰ ਐਂਡ੍ਰਿਊ ਸੀਵੇਲ ਦਾ ਦਾਅਵਾ ਹੈ ਕਿ ਇਸ ਟੀ-ਸੇਲ ਥੈਰੇਪੀ ਨਾਲ ਕੈਂਸਰ ਦੇ ਹਰ ਮਰੀਜ਼ ਨੂੰ ਠੀਕ ਕੀਤਾ ਜਾ ਸਕਦਾ ਹੈ।

ਨਵੇਂ ਤਰ੍ਹਾਂ ਦੇ ਟੀ-ਸੇਲ ਰਿਸੈਪਟਰ ਦੀ ਹੋਈ ਖੋਜ
ਕਾਰਡਿਫ ਦੇ ਖੋਜਕਾਰਾਂ ਨੇ ਇਕ ਨਵੀਂ ਤਰ੍ਹਾਂ ਦੇ ਟੀ-ਸੇਲਸ ਦੀ ਖੋਜ ਕੀਤੀ ਹੈ, ਜਿਸ ਵਿਚ ਇਕ ਵੱਖਰੀ ਤਰ੍ਹਾਂ ਦਾ ਟੀ-ਸੇਲ ਰਿਸੈਪਟਰ (ਟੀ.ਸੀ.ਆਰ.) ਹੁੰਦਾ ਹੈ ਜੋ ਇਨਸਾਨਾਂ ਵਿਚ ਪਾਏ ਜਾਣ ਵਾਲੇ ਜ਼ਿਆਦਾਤਰ ਕੈਂਸਰ ਦੀ ਪਛਾਣ ਕਰਕੇ ਉਹਨਾਂ ਕੈਂਸਰ ਵਾਲੇ ਸੇਲਸ ਦਾ ਖਾਤਮਾ ਕਰਦਾ ਹੈ ਜਦਕਿ ਹੈਲਦੀ ਸੇਲਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦਾ। ਇਸ ਸਟੱਡੀ ਦੇ ਲੀਡ ਆਥਰ ਪ੍ਰੋਫੈਸਰ ਐਂਡ੍ਰਿਯੂ ਸੀਵੇਲ ਕਹਿੰਦੇ ਹਨ ਕਿ ਅਸੀਂ ਇਹੋ ਉਮੀਦ ਕਰ ਰਹੇ ਹਾਂ ਕਿ ਇਸ ਨਵੇਂ ਟੀ.ਸੀ.ਆਰ. ਰਾਹੀਂ ਸਾਨੂੰ ਇਕ ਨਵਾਂ ਰਸਤਾ ਮਿਲੇਗਾ ਜਿਸ ਦੇ ਰਾਹੀਂ ਅਸੀਂ ਹਰ ਤਰ੍ਹਾਂ ਦੇ ਕੈਂਸਰ ਨਾਲ ਪੀੜਤ ਮਰੀਜ਼ ਵਿਚ ਇਸ ਥੈਰੇਪੀ ਦਾ ਇਸਤੇਮਾਲ ਕਰ ਕੇ ਕੈਂਸਰ ਸੇਲਸ ਨੂੰ ਖਤਮ ਕਰ ਸਕਾਂਗੇ।


Baljit Singh

Content Editor

Related News