ਵਿਗਿਆਨੀਆਂ ਨੇ ਖੋਜਿਆ ਹਮੇਸ਼ਾ ''ਜਵਾਨ'' ਬਣੇ ਰਹਿਣ ਦਾ ਰਾਜ਼

07/06/2020 6:24:02 PM

ਵਾਸ਼ਿੰਗਟਨ (ਬਿਊਰੋ): ਦੁਨੀਆ ਵਿਚ ਜ਼ਿਆਦਾਤਰ ਲੋਕ ਹਮੇਸ਼ਾ ਲਈ ਜਵਾਨ ਬਣੇ ਰਹਿਣਾ ਚਾਹੁੰਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਡੀ ਜਵਾਨੀ ਦਾ ਰਾਜ਼ ਸਾਡੀਆਂ ਹੱਡੀਆਂ ਵਿਚ ਲੁਕਿਆ ਹੋਇਆ ਹੈ। ਜੇਕਰ ਹੱਡੀਆਂ ਵਿਚ ਮੌਜੂਦ ਇਕ ਖਾਸ ਤਰ੍ਹਾਂ ਦੇ ਹਾਰਮੋਨ ਦੀ ਮਾਤਰਾ ਵੱਧਦੀ ਰਹੇ ਤਾਂ ਅਸੀਂ ਬੁਢੇਪੇ ਤੋਂ ਬਚ ਜਾਵਾਂਗੇ ਅਤੇ ਸਾਡੀ ਯਾਦਸ਼ਕਤੀ ਵੀ ਕਮਜ਼ੋਰ ਨਹੀਂ ਹੋਵੇਗੀ। ਵਿਗਿਆਨੀਆਂ ਨੇ ਇਸ ਗੱਲ ਦਾ ਪਤਾ ਲਗਾ ਲਿਆ ਹੈ ਕਿ ਬੁਢੇਪੇ ਨੂੰ ਭਜਾਉਣ ਦਾ ਰਾਜ਼ ਸਾਡੀਆਂ ਹੱਡੀਆਂ ਵਿਚ ਹੀ ਲੁਕਿਆ ਹੋਇਆ ਹੈ। ਇਸ ਵਿਚ ਪੈਦਾ ਹੋਣ ਵਾਲੇ ਇਕ ਹਾਰਮੋਨ ਦੇ ਕਾਰਨ ਅਸੀਂ ਜਵਾਨ ਰਹਿ ਸਕਦੇ ਹਾਂ।

ਕੋਲੰਬੀਆ ਯੂਨੀਵਰਸਿਟੀ ਦੇ ਜੈਨੇਟਿਕਸ ਵਿਭਾਗ ਦੇ ਪ੍ਰਮੁੱਖ ਪ੍ਰੋਫੈਸਰ ਗੇਰਾਰਡ ਕਾਰਸੇਟੀ ਪਿਛਲੇ 30 ਸਾਲਾਂ ਤੋਂ ਹੱਡੀਆਂ ਵਿਚ ਲੁਕੇ ਇਸ ਰਾਜ਼ ਨੂੰ ਜਾਣਨ ਲਈ ਰਿਸਰਚ ਕਰ ਰਹੇ ਹਨ। ਉਹਨਾਂ ਨੇ ਹੱਡੀਆਂ ਵਿਚ ਪੈਦਾ ਹੋਣ ਵਾਲੇ ਹਾਰਮੋਨ ਓਸਟੀਓਕਲਸੀਨ (Osteocalcine) 'ਤੇ ਰਿਸਰਚ ਦੇ ਦੌਰਾਨ ਪਾਇਆ ਕਿ ਇਹ ਹੱਡੀਆ ਦੇ ਅੰਦਰ ਪੁਰਾਣੇ ਟਿਸ਼ੂ ਹਟਾਉਂਦਾ ਹੈ ਅਤੇ ਨਵੇਂ ਟਿਸ਼ੂ ਬਣਾਉਂਦਾ ਹੈ।ਓਸਟੀਓਕਲਸੀਨ ਹਾਰਮੋਨ ਦੇ ਕਾਰਨ ਹੀ ਸਾਡੀ ਲੰਬਾਈ ਵੱਧਦੀ ਹੈ।ਗੇਰਾਰਡ ਨੇ ਚੂਹਿਆਂ ਵਿਚੋਂ ਇਸ ਹਾਰਮੋਨ ਦਾ ਜੀਨ ਕੱਢ ਕੇ ਰਿਸਰਚ ਕੀਤੀ ਤਾਂ ਪਤਾ ਚੱਲਿਆ ਕਿ ਇਹ ਹਾਰਮੋਨ ਸਾਡੇ ਸਰੀਰ ਵਿਚ ਕਈ ਪ੍ਰਤੀਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ। 

ਪ੍ਰੋਫੈਸਰ ਗੇਰਾਰਡ ਦਾ ਕਹਿਣਾ ਹੈ ਕਿ ਪਹਿਲਾਂ ਅਜਿਹਾ ਮੰਨਿਆ ਜਾਂਦਾ ਸੀ ਕਿ ਹੱਡੀਆਂ ਦੇ ਢਾਂਚੇ ਨਾਲ ਸਾਡਾ ਸਰੀਰ ਸਿਰਫ ਖੜ੍ਹਾ ਰਹਿੰਦਾ ਹੈ ਪਰ ਅਜਿਹਾ ਨਹੀਂ ਹੈ। ਹੱਡੀਆਂ ਸਾਡੇ ਸਰੀਰ ਵਿਚ ਇਸ ਨਾਲੋਂ ਜ਼ਿਆਦਾ ਕਿਰਿਆਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਹੱਡੀਆਂ ਦੇ ਅੰਦਰ ਮੌਜੂਦ ਟਿਸ਼ੂ ਸਾਡੇ ਸਰੀਰ ਦੇ ਹੋਰ ਟਿਸ਼ੂਆਂ ਦੇ ਨਾਲ ਸਹਿਯੋਗ ਕਰਦੇ ਹਨ। ਹੱਡੀਆਂ ਆਪਣੇ ਖੁਦ ਦੇ ਹਾਰਮੋਨ ਬਣਾਉਂਦੀਆਂ ਹਨ, ਜੋ ਦੂਜੇ ਅੰਗਾਂ ਤੱਕ ਸੰਕੇਤ ਭੇਜਣ ਦਾ ਕੰਮ ਕਰਦੇ ਹਨ। ਇਸ ਦੀ ਮਦਦ ਨਾਲ ਹੀ ਅਸੀਂ ਕਸਰਤ ਕਰਦੇ ਹਾਂ।ਇਸ ਨਾਲ ਬੁਢਾਪਾ ਰੋਕਣ ਅਤੇ ਯਾਦਸ਼ਕਤੀ ਵਧਾਉਣ ਵਿਚ ਮਦਦ ਮਿਲਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ, ਆਸਟ੍ਰੇਲੀਆ 100 ਸਾਲਾਂ 'ਚ ਪਹਿਲੀ ਵਾਰ ਸੂਬੇ ਦੀ ਸਰਹੱਦ ਕਰੇਗਾ ਬੰਦ

ਪ੍ਰੋਫੈਸਰ ਗੇਰਾਰਡ ਦਾ ਕਹਿਣਾ ਹੈ ਕਿ ਬੁਢਾਪਾ ਨਾ ਆਉਣ ਦੇਣ ਲਈ ਸਰੀਰ ਵਿਚ ਓਸਟੀਓਕਲਸੀਨ ਵਧਾਉਣ ਦੇ ਇਲਾਵਾ ਕੋਈ ਵਿਕਲਪ ਨਹੀਂ ਹੈ। ਨਿਯਮਿਤ ਕਸਰਤ ਕਰਨ ਨਾਲ ਹੱਡੀਆਂ ਆਪਣੇ ਓਸਟੀਓਕਲਸੀਨ ਬਣਾਉਣ ਲੱਗਦੀਆਂ ਹਨ। ਵਿਗਿਆਨੀ ਓਸਟੀਓਕਲਸੀਨ ਦੀ ਦਵਾਈ ਬਣਾਉਣ ਵਿਚ ਜੁਟੇ ਹਨ ਤਾਂ ਜੋ ਇਹ ਹਾਰਮੋਨ ਲੰਬੇ ਸਮੇਂ ਤੱਕ ਸਰੀਰ ਵਿਚ ਰਹਿ ਕੇ ਬੁਢਾਪੇ ਦੀਆਂ ਬੀਮਾਰੀਆਂ ਤੋਂ ਬਚਾ ਸਕਣ। ਉੱਧਰ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿਗਿਆਨੀਆਂ ਨੇ ਬੁੱਢੇ ਚੂਹਿਆਂ 'ਤੇ ਕੀਤੀ ਗਈ ਇਕ ਸ਼ੋਧ ਵਿਚ ਪਤਾ ਲਗਾਇਆ ਹੈ ਕਿ ਜੇਕਰ ਬਲੱਡ ਪਲਾਜ਼ਮਾ ਦਾ ਅੱਧਾ ਹਿੱਸਾ ਕੱਢ ਕੇ ਉਸ ਦੀ ਜਗ੍ਹਾ ਸਲਾਇਨ ਅਤੇ ਐੱਲਬਿਊਮਿਨ ਵਿਚ ਬਦਲ ਦਿੱਤੇ ਜਾਵੇ ਤਾਂ ਵੀ ਉਮਰ ਵਧਣ ਦੀ ਪ੍ਰਕਿਰਿਆ ਉਲਟ ਜਾਂਦੀ ਹੈ। ਇਸ ਪ੍ਰਕਿਰਿਆ ਵਿਚ ਮਾਂਸਪੇਸ਼ੀਆ, ਦਿਮਾਗ ਅਤੇ ਲੀਵਰ ਦੇ ਟਿਸ਼ੂ ਫਿਰ ਤੋਂ ਜਵਾਨ ਹੋਣ ਲੱਗਦੇ ਹਨ। ਰਿਸਰਚ ਟੀਮ ਹੁਣ ਇਹ ਨਤੀਜਾ ਕੱਢਣ ਵਿਚ ਜੁਟੀ ਹੈ ਕੀ ਇਹ ਸ਼ੋਧ ਬਲੱਡ ਪਲਾਜ਼ਮਾ ਉਮਰ ਦੇ ਨਾਲ ਸਬੰਧਤ ਬੀਮਾਰੀਆਂ ਦੇ ਇਲਾਜ ਵਿਚ ਅਸਰਦਾਰ ਹੋਵੇਗੀ ਜਾਂ ਨਹੀਂ।


Vandana

Content Editor

Related News