ਵਿਗਿਆਨੀਆਂ ਵੱਲੋਂ ਐਕਸਰੇ ਦੀ ਵਰਤੋਂ ਨਾਲ ਕੁਝ ਮਿੰਟਾਂ ’ਚ ਕੋਰੋਨਾ ਦਾ ਪਤਾ ਲਾਉਣ ਵਾਲੀ ਤਕਨੀਕ ਵਿਕਸਿਤ

Thursday, Jan 20, 2022 - 07:36 PM (IST)

ਵਿਗਿਆਨੀਆਂ ਵੱਲੋਂ ਐਕਸਰੇ ਦੀ ਵਰਤੋਂ ਨਾਲ ਕੁਝ ਮਿੰਟਾਂ ’ਚ ਕੋਰੋਨਾ ਦਾ ਪਤਾ ਲਾਉਣ ਵਾਲੀ ਤਕਨੀਕ ਵਿਕਸਿਤ

ਲੰਡਨ-ਸਕਾਟਲੈਂਡ ਦੇ ਵਿਗਿਆਨੀਆਂ ਨੇ ਆਰਟੀਸ਼ੀਅਲ ਇੰਟੈਲੀਜੈਂਸ ਦੇ ਆਧਾਰ 'ਤੇ ਇਕ ਜਾਂਚ ਵਿਧੀ ਵਿਕਸਿਤ ਕੀਤੀ ਹੈ ਜਿਸ ਵੱਲੋਂ ਐਕਸਰੇ ਦੇ ਇਸਤੇਮਾਲ ਨਾਲ ਕੁਝ ਹੀ ਮਿੰਟਾਂ 'ਚ ਕੋਵਿਡ-19 ਦਾ ਪਤਾ ਲਾਇਆ ਜਾ ਸਕਦਾ ਹੈ। 'ਯੂਨੀਵਰਸਿਟੀ ਆਫ ਵੈਸਟ ਆਫ ਸਕਾਟਲੈਂਡ' (ਯੂ.ਡਬਲਯੂ.ਐੱਸ.) ਦੇ ਖੋਜਕਰਤਾਵਾਂ ਵੱਲੋਂ ਵਿਕਸਿਤ ਕੀਤੀ ਗਈ ਇਸ ਜਾਂਚ ਵਿਧੀ ਨਾਲ ਪੀ.ਸੀ.ਆਰ. ਜਾਂਚ ਦੀ ਤੁਲਨਾ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਜਲਦੀ ਪਤਾ ਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਇਜ਼ਰਾਈਲੀ ਮੰਤਰੀ ਦਾ ਪ੍ਰਦਰਸ਼ਨਕਾਰੀਆਂ 'ਤੇ NSO ਸਪਾਈਵੇਅਰ ਦੇ ਇਸਤੇਮਾਲ ਤੋਂ ਇਨਕਾਰ

ਵਿਗਿਆਨੀਆਂ ਨੇ ਕਿਹਾ ਕਿ ਇਸ ਤਕਨੀਕ ਨਾਲ ਹਸਪਤਾਲਾਂ ਦਾ ਬੋਝ ਘੱਟ ਹੋਵੇਗਾ, ਖਾਸ ਤੌਰ 'ਤੇ ਉਨ੍ਹਾਂ ਦੇਸ਼ਾਂ 'ਚ ਜਿਥੇ ਪੀ.ਸੀ.ਆਰ. ਜਾਂਚ ਦੀ ਸੁਵਿਧਾ ਉਪਲੱਬਧ ਨਹੀਂ ਹੈ। 'ਸੈਂਸਰਸ' ਨਾਂ ਖੋਜ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਹ ਤਕਨੀਕ 98 ਫੀਸਦੀ ਤੋਂ ਜ਼ਿਆਦਾ ਸਹੀ ਸਾਬਤ ਹੋਈ ਹੈ। ਖੋਜ ਦੀ ਅਗਵਾਈ ਕਰਨ ਵਾਲੇ ਯੂ.ਡਬਲਯੂ.ਐੱਸ. ਦੇ ਪ੍ਰੋਫੈਸਰ ਨਈਮ ਰਮਜਾਨ ਨੇ ਕਿਹਾ ਕਿ ਕਾਫੀ ਸਮੇਂ ਤੋਂ ਕੋਵਿਡ ਦਾ ਪਤਾ ਲਾਉਣ ਵਾਲੇ ਅਜਿਹੇ ਉਪਕਰਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜੋ ਜਲਦ ਨਤੀਜੇ ਦੇ ਸਕੇ ਅਤੇ ਭਰੋਸੇਯੋਗ ਹੋਵੇ।

ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਭੇਜੇ ਗਏ ਪੈਕੇਟ ਰਾਹੀਂ ਦੇਸ਼ 'ਚ ਫੈਲਿਆ ਹੋ ਸਕਦੈ ਓਮੀਕ੍ਰੋਨ : ਚੀਨ

ਓਮੀਕ੍ਰੋਨ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਲੋੜ ਹੋਰ ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਕਰਨ ਦੇ ਸਰੋਤ ਸੀਮਿਤ ਹੋਣ ਦੇ ਚੱਲਦੇ ਕਈ ਦੇਸ਼ ਵੱਡੀ ਗਿਣਤੀ 'ਚ ਕੋਵਿਡ ਦੀ ਜਾਂਚ ਨਹੀਂ ਕਰ ਪਾ ਰਹੇ। ਇਸ ਤਕਨੀਕ ਨਾਲ ਵਾਇਰਸ ਦਾ ਪਤਾ ਜਲਦੀ ਲਾਇਆ ਜਾ ਸਕੇਗਾ। ਖੋਜਕਰਤਾਵਾਂ ਨੇ ਕਿਹਾ ਕਿ ਇਨਫੈਕਸ਼ਨ ਦੇ ਸ਼ੁਰੂਆਤੀ ਪੜਾਅ 'ਚ ਕੋਵਿਡ-19 ਦੇ ਲੱਛਣ ਐਕਸ-ਰੇ 'ਚ ਸਾਹਮਣੇ ਨਹੀਂ ਆਉਂਦੇ ਇਸ ਲਈ ਉਕਤ ਤਕਨੀਕ ਪੂਰੀ ਤਰ੍ਹਾਂ ਪੀ.ਸੀ.ਆਰ. ਜਾਂਚ ਦੀ ਥਾਂ ਨਹੀਂ ਲੈ ਸਕਦੀ।

ਇਹ ਵੀ ਪੜ੍ਹੋ : NKRS ਟਰੱਕਿੰਗ ਦੀ 17ਵੀਂ ਵਰ੍ਹੇਗੰਢ ਮੌਕੇ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News