ਵਿਗਿਆਨੀ ਬਣਾ ਰਹੇ ਅਜਿਹਾ ਚੂਇੰਗਮ, ਜੋ ਘਟਾ ਸਕਦੈ ਕੋਰੋਨਾ

12/06/2021 6:40:27 PM

ਵਾਸ਼ਿੰਗਟਨ (ਭਾਸ਼ਾ)-ਵਿਗਿਆਨੀ ਪੌਦਿਆਂ ਰਾਹੀਂ ਤਿਆਰ ਕੀਤੇ ਪ੍ਰੋਟੀਨ ਨਾਲ ਲੈਸ ਇਕ ਚੂਇੰਗਮ ਬਣਾ ਰਹੇ ਹਨ, ਜੋ ਸਾਰਸ-ਕੋਵੀ-2 ਵਾਇਰਸ ਨਾਲ ਲੜਨ ਲਈ ਇਕ ‘ਜਾਲ’ ਦਾ ਕੰਮ ਕਰਦਾ ਹੈ ਤੇ ਇਹ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਘਟਾਉਂਦਾ ਹੈ। ਖੋਜਕਰਤਾਵਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਟੀਕਾਕਰਨ ਪੂਰਾ ਕਰ ਲਿਆ ਹੈ, ਉਹ ਅਜੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਸਕਦੇ ਹਨ। ਅਮਰੀਕਾ ਸਥਿਤ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਹੈਨਰੀ ਡੇਨੀਅਲ ਨੇ ਕਿਹਾ, ‘‘ਸਾਰਸ-ਕੋਵੀ-2 ਲਾਰ ਗ੍ਰੰਥੀ ’ਚ ਪ੍ਰਤੀਕ੍ਰਿਤੀ ਬਣਾਉਂਦਾ ਹੈ ਅਤੇ ਅਸੀਂ ਉਸ ਸਮੇਂ ਤਕ ਇਸ ਬਾਰੇ ਜਾਣਦੇ ਹਾਂ, ਜਦੋਂ ਇਕ ਇਨਫੈਕਟਿਡ ਵਿਅਕਤੀ ਛਿੱਕਦਾ, ਖੰਘਦਾ ਜਾਂ ਬੋਲਦਾ ਹੈ ਤੇ ਉਹ ਦੂਜਿਆਂ ’ਚ ਪਹੁੰਚ ਜਾਂਦਾ ਹੈ।’’ ਮਾਲੀਕਿਊਲਰ ਥੈਰੇਪੀ ਜਰਨਲ ’ਚ ਪ੍ਰਕਾਸ਼ਿਤ ਅਧਿਐਨ ਦੀ ਅਗਵਾਈ ਕਰਨ ਵਾਲੀ ਡੇਨੀਅਲ ਨੇ ਕਿਹਾ, ‘‘ਇਹ ਗਮ ਲਾਰ ’ਚ ਵਾਇਰਸ ਨੂੰ ਨਿਊਟ੍ਰਲ ਕਰ ਦਿੰਦੀ ਹੈ, ਜੋ ਸੰਭਾਵੀ ਤੌਰ ’ਤੇ ਇਨਫੈਕਸ਼ਨ ਦੇ ਸਰੋਤ ਨੂੰ ਸੰਭਾਵਿਤ ਤੌਰ ’ਤੇ ਬੰਦ ਕਰਨ ਦਾ ਇਕ ਆਮ ਤਰੀਕਾ ਹੈ।’’

ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚੇ CM ਚੰਨੀ ਨੇ ਵਪਾਰੀਆਂ ਲਈ ਕੀਤੇ ਵੱਡੇ ਐਲਾਨ, ਪਾਕਿ ਨਾਲ ਵਪਾਰ ਖੋਲ੍ਹਣ ਦੀ ਕੀਤੀ ਮੰਗ

ਮਹਾਮਾਰੀ ਤੋਂ ਪਹਿਲਾਂ ਡੇਨੀਅਲ ਹਾਈ ਬਲੱਡ ਪ੍ਰੈਸ਼ਰ ਲਈ ਇਕ ਪ੍ਰੋਟੀਨ ਹਾਰਮੋਨ ਦਾ ਅਧਿਐਨ ਕਰ ਰਹੇ ਸਨ। ਉਨ੍ਹਾਂ ਨੇ ਲੈਬਾਰਟਰੀ ’ਚ ਏ. ਸੀ. ਈ. 2 ਪ੍ਰੋਟੀਨ ਅਤੇ ਕਈ ਹੋਰ ਪ੍ਰੋਟੀਨ ਵਿਕਸਿਤ ਕੀਤੇ, ਜਿਨ੍ਹਾਂ ’ਚ ਇਲਾਜ ’ਚ ਵਰਤੋਂ ਕਰਨ ਦੀ ਸਮਰੱਥਾ ਹੈ। ਇਸ ਦੇ ਲਈ ਉਨ੍ਹਾਂ ਨੇ ਪਲਾਂਟ ਆਧਾਰਿਤ ਉਤਪਾਦਨ ਪ੍ਰਣਾਲੀ ਦੀ ਵਰਤੋਂ ਕੀਤੀ। ਖੋਜਕਰਤਾਵਾਂ ਨੇ ਦੱਸਿਆ ਕਿ ਏ. ਸੀ. ਈ. 2 ਦਾ ਟੀਕਾ ਗੰਭੀਰ ਇਨਫੈਕਸ਼ਨ ਵਾਲੇ ਮਰੀਜ਼ਾਂ ’ਚ ਵਾਇਰਸ ਦੀ ਗਿਣਤੀ ਨੂੰ ਘਟਾ ਸਕਦਾ ਹੈ। ਚੂਇੰਗਮ ਦੀ ਜਾਂਚ ਕਰਨ ਲਈ ਖੋਜਕਰਤਾਵਾਂ ਦੀ ਟੀਮ ਨੇ ਪੌਦਿਆਂ ’ਚ  ਏ. ਸੀ. ਈ. 2 ਤਿਆਰ ਕੀਤਾ, ਉਸ ਨੂੰ ਹੋਰ ਯੌਗਿਕ ਨਾਲ ਜੋੜਨ ’ਚ ਮਦਦ ਕੀਤੀ ਤਾਂ ਕਿ ਉਹ ਪ੍ਰੋਟੀਨ ਦੇ ਜੁੜਨ ’ਚ ਸਹਾਇਕ ਹੋ ਸਕੇ। ਇਸ ਤੋਂ ਬਾਅਦ ਪੌਦੇ ਦੀ ਸਮੱਗਰੀ ਨੂੰ ਗਮ ਟੈਬਲੇਟ ’ਚ ਬਦਲ ਦਿੱਤਾ ਗਿਆ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News