US ''ਚ ਪੂਰੀ ਤਰ੍ਹਾਂ ਨਾਲ ਖੁੱਲਣਗੇ ਸਕੂਲ, ਵਿਦਿਆਰਥੀਆਂ ਨੂੰ ਪਾਉਣਾ ਹੋਵੇਗਾ ਮਾਸਕ
Friday, May 14, 2021 - 08:47 PM (IST)
ਓਲੰਪੀਆ - ਅਮਰੀਕਾ ਵਿਚ ਵਾਸ਼ਿੰਗਟਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸੂਬੇ ਵਿਚ ਸਾਰੇ ਸਕੂਲ ਸਾਲ 2021-22 ਦੇ ਵਿਦਿਆਰਥੀਆਂ ਲਈ ਪੂਰੀ ਤਰ੍ਹਾਂ ਖੁੱਲਣਗੇ ਪਰ ਸਕੂਲ ਵਿਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਮਾਸਕ ਪਾਉਣਾ ਹੋਵੇਗਾ। ਵਾਸ਼ਿੰਗਟਨ ਸੂਬੇ ਦੇ ਸਿਹਤ ਵਿਭਾਗ ਨੇ ਵੀਰਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਤਿਆਰ ਕੀਤਾ ਗਿਆ ਹੈ।
ਮਾਸਕ ਲਾਉਣ ਦਾ ਨਿਰਦੇਸ਼ ਵਿਵਾਦਾਂ ਵਿਚ ਘਿਰ ਸਕਦਾ ਹੈ ਕਿਉਂਕਿ ਰੋਕ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਵੀਰਵਾਰ ਕਿਹਾ ਕਿ ਕੋਵਿਡ-19 ਦੇ ਟੀਕਿਆਂ ਦੀਆਂ ਦੋਵੇਂ ਖੁਰਾਕ ਲੈ ਚੁੱਕੇ ਲੋਕਾਂ ਨੂੰ ਬਾਹਰ ਜਾਣ 'ਤੇ ਜਾਂ ਅੰਦਰ ਰਹਿਣ 'ਤੇ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਅਜੇ ਵਾਸ਼ਿੰਗਟਨ ਸੂਬੇ ਵਿਚ 12 ਸਾਲ ਤੋਂ ਘੱਟ ਉਮਰ ਦੇ ਲੋਕ ਹੀ ਕੋਵਿਡ-19 ਰੋਕੂ ਟੀਕਾ ਲਾ ਸਕਦੇ ਹਨ।
ਵਾਸ਼ਿੰਗਟਨ ਵਿਚ ਕਰੀਬ 11 ਲੱਖ ਵਿਦਿਆਰਥੀ ਸਕੂਲਾਂ ਵਿਚ ਪੜ੍ਹਦੇ ਹਨ। ਸਕੂਲਾਂ ਨੇ ਆਪਣੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਹੈ ਕਿ ਜੇਕਰ 6 ਫੁੱਟ ਦੀ ਦੂਰੀ ਦਾ ਪਾਲਣ ਨਹੀਂ ਕੀਤਾ ਜਾ ਸਕਦਾ ਤਾਂ ਸਾਰੇ ਲੋਕਾਂ ਨੂੰ ਬਾਹਰ ਹੀ ਘਰ ਅੰਦਰ ਵੀ ਮਾਸਕ ਪਾਉਣਾ ਹੋਵੇਗਾ।