ਤੁਰਕੀ ''ਚ 1 ਮਾਰਚ ਤੋਂ ਖੋਲ੍ਹੇ ਜਾਣਗੇ ਸਕੂਲ, ਸਾਰੇ ਅਧਿਆਪਕਾਂ ਨੂੰ ਟੀਕੇ ਲਵਾਉਣ ਲਈ ਕਿਹਾ
Tuesday, Feb 02, 2021 - 06:54 PM (IST)
ਅੰਕਾਰਾ-ਸਿੱਖਿਆ ਮੰਤਰੀ ਜੀਆ ਸੈਲਕੁਕ ਨੇ ਮੰਗਲਵਾਰ ਨੂੰ ਕਿਹਾ ਕਿ ਤੁਰਕੀ 'ਚ ਅਧਿਆਪਕਾਂ ਨੂੰ ਫਰਵਰੀ 'ਚ ਕੋਵਿਡ-19 ਤੋਂ ਬਚਾਅ ਲਈ ਟੀਕਾਕਰਣ ਕਰਵਾਉਣਾ ਹੈ। 1 ਮਾਰਚ ਤੋਂ ਦੇਸ਼ 'ਚ ਸਕੂਲ ਖੋਲ੍ਹ ਦਿੱਤੇ ਜਾਣਗੇ ਜਿਥੇ ਉਸ ਤੋਂ ਪਹਿਲਾਂ ਇਸ ਮਹੀਨੇ 'ਚ ਸਾਰੇ ਅਧਿਆਪਕਾਂ ਦੇ ਟੈਸਟ ਕੀਤੇ ਜਾਣਗੇ।
ਇਹ ਵੀ ਪੜ੍ਹੋ -ਉੱਤਰੀ ਸੀਰੀਆ 'ਚ ਕਾਰ 'ਚ ਹੋਏ ਧਮਾਕੇ ਕਾਰਣ 4 ਲੋਕਾਂ ਦੀ ਮੌਤ
ਰਾਸ਼ਟਰਪਤੀ ਤੈਪਯ ਐਰਦੋਗਨ ਨੇ ਸੋਮਵਾਰ ਨੂੰ ਇਕ ਕੈਬਨਿਟ ਮੀਟਿੰਗ ਤੋਂ ਬਾਅਦ ਸੋਮਵਾਰ ਨੂੰ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦਾ ਐਲਾਨ ਕੀਤਾ। ਉਥੇ ਦੱਸਿਆ ਗਿਆ ਕਿ ਕੁਝ ਛੋਟੇ ਪਿੰਡਾਂ 'ਚ 15 ਫਰਵਰੀ ਨੂੰ ਆਮ ਸਿੱਖਿਆ ਫਿਰ ਤੋਂ ਸ਼ੁਰੂ ਹੋਵੇਗੀ ਜਦਕਿ ਹੋਰ ਗ੍ਰੇਡ ਅਤੇ ਉਮਰ ਵਰਗ ਦੇ ਬੱਚੇ 1 ਮਾਰਚ ਤੋਂ ਸਕੂਲ ਜਾਣਗੇ।
ਇਹ ਵੀ ਪੜ੍ਹੋ -ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ
ਇਕ ਟੀ.ਵੀ. ਸੰਬੋਧਨ 'ਚ, ਸੈਲਕੂਕ ਨੇ ਕਿਹਾ ਕਿ ਸਾਰੇ ਪ੍ਰੀ-ਸਕੂਲ 15 ਫਰਵਰੀ ਤੋਂ ਪੂਰੀ ਤਰ੍ਹਾਂ ਨਾਲ ਫਿਰ ਤੋਂ ਖੋਲ੍ਹੇ ਜਾਣਗੇ ਜਦਕਿ ਹੋਰ ਗ੍ਰੇਡ 1 ਮਾਰਚ ਤੋਂ ਸ਼ੁਰੂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਅਧਿਆਪਕਾਂ ਨੂੰ ਪੂਰੇ ਫਰਵਰੀ 'ਚ ਟੀਕੇ ਲਾਉਣ ਦੀ ਯੋਜਨਾ ਬਣਾ ਰਹੇ ਹਾਂ ਜੋ ਵਿਅਕਤੀਗਤ ਤੌਰ 'ਤੇ ਸਿੱਖਿਆ ਦੇਣੀ ਸ਼ੁਰੂ ਕਰਨਗੇ। ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਹਫਤੇ 'ਚ ਦੋ ਵਾਰ ਕਲਾਸ 'ਚ ਸ਼ਾਮਲ ਹੋਣਗੇ ਜਦਕਿ 8ਵੀਂ ਅਤੇ 12ਵੀਂ ਦੇ ਵਿਦਿਆਰਥੀਆ-ਜਿਹੜੇ ਹਾਈ ਸਕੂਲ ਅਤੇ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਲਈ ਅਧਿਐਨ ਕਰ ਰਹੇ ਹਨ ਉਹ ਪੂਰੇ ਸਮੇਂ ਲਈ ਰਹਿ ਸਕਣਗੇ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।