ਇਹ ਅਧਿਆਪਕ ਹਰ ਰੋਜ਼ 8 ਕਿਲੋਮੀਟਰ ਪੈਦਲ ਤੁਰ ਕੇ 78 ਬੱਚਿਆਂ ਨੂੰ ਵੰਡਦੈ ਭੋਜਨ

Saturday, Apr 25, 2020 - 11:02 AM (IST)

ਇਹ ਅਧਿਆਪਕ ਹਰ ਰੋਜ਼ 8 ਕਿਲੋਮੀਟਰ ਪੈਦਲ ਤੁਰ ਕੇ 78 ਬੱਚਿਆਂ ਨੂੰ ਵੰਡਦੈ ਭੋਜਨ

ਲੰਡਨ- ਇੰਗਲੈਂਡ ਦੇ ਇਕ ਅਧਿਆਪਕ ਜੇਨ ਪਾਵਲਸ ਦੀਆਂ ਕਾਫੀ ਸਿਫਤਾਂ ਹੋ ਰਹੀਆਂ ਹਨ, ਹੋਣ ਵੀ ਕਿਉਂ ਨਾ ਇਹ ਅਧਿਆਪਕ ਹਰ ਰੋਜ਼ ਪੈਦਲ ਚੱਲ ਕੇ 78 ਬੱਚਿਆਂ ਨੂੰ ਖਾਣਾ ਦੇ ਕੇ ਆਉਂਦਾ ਹੈ। ਇੰਗਲੈਂਡ ਦੇ ਗ੍ਰਿਮਸਬੀ ਦੇ ਰਹਿਣ ਵਾਲੇ ਜੇਨ ਪਾਵਲਸ ਵੈਸਟਰਨ ਪ੍ਰਾਇਮਰੀ ਸਕੂਲ ਵਿਚ ਬਤੌਰ ਹੈੱਡ ਟੀਚਰ ਕੰਮ ਕਰਦੇ ਹਨ। ਲਾਕਡਾਊਨ ਦੌਰਾਨ ਵੀ ਉਹ ਆਪਣੇ ਸਕੂਲ ਦੇ ਬੱਚਿਆਂ ਨੂੰ ਮੁਫਤ ਵਿਚ ਖਾਣਾ ਵੰਡ ਰਹੇ ਹਨ ਤੇ ਇਸ ਲਈ ਉਹ 8 ਕਿਲੋਮੀਟਰ ਤੱਕ ਪੈਦਲ ਤੁਰ ਕੇ ਜਾਂਦੇ ਹਨ। 

PunjabKesari

ਉਹ ਇਕ ਰੈਕ ਬੈਗ ਵਿਚ ਸਾਰੇ ਟਿਫਨ ਰੱਖ ਕੇ ਮੋਢਿਆਂ 'ਤੇ ਇਸ ਨੂੰ ਟੰਗ ਲੈਂਦੇ ਹਨ। ਇਸ ਬੈਗ ਦਾ ਭਾਰ 18 ਤੋਂ 20 ਕਿਲੋ ਤੱਕ ਹੁੰਦਾ ਹੈ। ਉਹ ਬੱਚਿਆਂ ਦੇ ਘਰਾਂ ਦੇ ਦਰਵਾਜ਼ੇ 'ਤੇ ਟਿਫਿਨ ਰੱਖ ਕੇ ਪਿੱਛੇ ਹੋ ਜਾਂਦੇ ਹਨ। ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦੇ ਹੋਏ ਉਹ ਬੱਚਿਆਂ ਨੂੰ ਸਕੂਲ ਦੇ ਕੰਮ ਬਾਰੇ ਪੁੱਛ ਕੇ ਅੱਗੇ ਚਲੇ ਜਾਂਦੇ ਹਨ।

PunjabKesari
ਜੇਨ ਦਾ ਕਹਿਣਾ ਹੈ ਕਿ ਉਸ ਦੇ ਸਕੂਲ ਵਿਚ ਪੜ੍ਹਨ ਵਾਲੇ 34 ਫੀਸਦੀ ਬੱਚੇ ਗਰੀਬੀ ਰੇਖਾ ਤੋਂ ਹੇਠਾਂ ਹਨ। ਇਸ ਲਈ ਸਕੂਲ ਵਲੋਂ ਉਨ੍ਹਾਂ ਨੂੰ ਮੁਫਤ ਵਿਚ ਖਾਣਾ ਦਿੱਤਾ ਜਾਂਦਾ ਹੈ ਪਰ ਕੋਰੋਨਾ ਕਾਰਨ ਸਕੂਲ ਬੰਦ ਹਨ ਤੇ ਉਹ ਇਸ ਦੌਰਾਨ ਬੱਚਿਆਂ ਦਾ ਢਿੱਡ ਭਰਨ ਦਾ ਕੰਮ ਜਾਰੀ ਰੱਖ ਰਹੇ ਹਨ। ਬਾਕੀ ਅਧਿਆਪਕ ਵੀ ਇਸ ਕੰਮ ਨੂੰ ਕਰ ਰਹੇ ਹਨ ਪਰ ਜੇਨ ਪੈਦਲ ਚੱਲ ਕੇ ਹੀ ਖਾਣਾ ਵੰਡਦੇ ਹਨ। ਬੱਚਿਆਂ ਦੇ ਪਰਿਵਾਰ ਵਾਲੇ ਆਪਣੇ ਘਰਾਂ ਦੇ ਬਾਹਰ ਨੋਟ ਚਿਪਕਾ ਕੇ ਸਕੂਲ ਵਾਲਿਆਂ ਦੀ ਮਦਦ ਕਰ ਰਹੇ ਹਨ।


author

Lalita Mam

Content Editor

Related News