ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ, 2 ਹਫਤਿਆਂ ਲਈ ਸਕੂਲ ਬੰਦ
Saturday, Feb 22, 2025 - 09:45 AM (IST)

ਜੁਬਾ/ਦੱਖਣੀ ਸੂਡਾਨ (ਏਜੰਸੀ)- ਅੱਤ ਦੀ ਗਰਮੀ ਕਾਰਨ ਵਿਦਿਆਰਥੀਆਂ ਦੇ ਬੇਹੋਸ਼ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਦੱਖਣੀ ਸੂਡਾਨ ਦੇ ਸਾਰੇ ਸਕੂਲ ਵੀਰਵਾਰ ਨੂੰ 2 ਹਫ਼ਤਿਆਂ ਲਈ ਬੰਦ ਕਰ ਦਿੱਤੇ ਗਏ। ਜਲਵਾਯੂ ਪਰਿਵਰਤਨ ਕਾਰਨ ਬਰਸਾਤ ਦੇ ਮੌਸਮ ਦੌਰਾਨ ਦੇਸ਼ ਨੂੰ ਹੜ੍ਹਾਂ ਅਤੇ ਹੋਰ ਗੁੰਝਲਦਾਰ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਖੁਸ਼ਖਬਰੀ; ਇਸ ਦੇਸ਼ ਨੇ ਭਾਰਤ ਸਣੇ 45 ਦੇਸ਼ਾਂ ਲਈ ਮੁੜ ਬਹਾਲ ਕੀਤੀਆਂ ਈ-ਵੀਜ਼ਾ ਸੇਵਾਵਾਂ
ਇਹ ਦੂਜੀ ਵਾਰ ਹੈ ਜਦੋਂ ਦੇਸ਼ ਵਿੱਚ ਫਰਵਰੀ ਅਤੇ ਮਾਰਚ ਵਿੱਚ ਗਰਮੀ ਕਾਰਨ ਸਕੂਲ ਬੰਦ ਕੀਤੇ ਗਏ ਹਨ। ਦੇਸ਼ ਦੇ ਉਪ ਸਿੱਖਿਆ ਮੰਤਰੀ ਮਾਰਟਿਨ ਟਾਕੋ ਮੋਈ ਨੇ ਕਿਹਾ, "ਜੁਬਾ ਸ਼ਹਿਰ ਵਿੱਚ ਹਰ ਰੋਜ਼ ਔਸਤਨ 12 ਵਿਦਿਆਰਥੀ ਬੇਹੋਸ਼ ਹੋ ਰਹੇ ਹਨ।" ਦੱਖਣੀ ਸੂਡਾਨ ਦੇ ਜ਼ਿਆਦਾਤਰ ਸਕੂਲ ਲੋਹੇ ਦੀਆਂ ਚਾਦਰਾਂ ਨਾਲ ਬਣੇ ਅਸਥਾਈ ਢਾਂਚੇ ਹਨ ਅਤੇ ਉਨ੍ਹਾਂ ਵਿੱਚ ਬਿਜਲੀ ਦੀ ਵਿਵਸਥਾ ਨਹੀਂ ਹੈ। ਵਾਤਾਵਰਣ ਮੰਤਰੀ ਜੋਸਫਾਈਨ ਨੈਪਵੋਨ ਕੌਸਮੌਸ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਪਾਣੀ ਪੀਂਦੇ ਰਹਿਣ ਦੀ ਅਪੀਲ ਕੀਤੀ, ਕਿਉਂਕਿ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ; ਨੀਂਦ ਦਾ ਝੋਕਾ ਬਣਿਆ ਕਾਲ, ਨਾਲੇ 'ਚ ਡਿੱਗੀ ਮਿੰਨੀ ਬੱਸ, 8 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8