ਸ਼ੈਨੇਗਨ ਵੀਜ਼ਾ ਲਈ ਅਪਲਾਈ ਫੀਸ 2 ਫਰਵਰੀ ਤੋਂ ਵਧ ਕੇ 80 ਯੂਰੋ ਹੋਵੇਗੀ

Thursday, Jan 16, 2020 - 12:31 AM (IST)

ਸ਼ੈਨੇਗਨ ਵੀਜ਼ਾ ਲਈ ਅਪਲਾਈ ਫੀਸ 2 ਫਰਵਰੀ ਤੋਂ ਵਧ ਕੇ 80 ਯੂਰੋ ਹੋਵੇਗੀ

ਨਵੀਂ ਦਿੱਲੀ (ਭਾਸ਼ਾ)-ਅਗਲੇ ਮਹੀਨੇ ਤੋਂ ਯੂਰਪ ਦੇ ਜ਼ਿਆਦਾਤਰ ਦੇਸ਼ਾਂ ਦੀ ਯਾਤਰਾ ਮਹਿੰਗੀ ਹੋਵੇਗੀ। ਇਸ ਦਾ ਕਾਰਣ ਸ਼ੈਨੇਗਨ ਵੀਜ਼ਾ ਦੀ ਫੀਸ ’ਚ ਵਾਧਾ ਹੈ। ਇਹ ਫੀਸ ਮੌਜੂਦਾ 60 ਯੂਰੋ ਤੋਂ ਵਧ ਕੇ 80 ਯੂਰੋ ਹੋ ਜਾਵੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ੈਨੇਗਨ ਵੀਜ਼ਾ 26 ਯੂਰਪੀ ਦੇਸ਼ਾਂ ਲਈ ਜ਼ਰੂਰੀ ਹੈ। ਇਸ ’ਚ ਆਸਟਰੀਆ, ਡੈਨਮਾਰਕ, ਫ਼ਰਾਂਸ, ਜਰਮਨੀ, ਯੂਨਾਨ, ਸਵਿਟਜ਼ਰਲੈਂਡ ਅਤੇ ਸਪੇਨ ਸ਼ਾਮਲ ਹਨ। ਨਵੀਆਂ ਦਰਾਂ 2 ਫਰਵਰੀ ਤੋਂ ਪ੍ਰਭਾਵ ’ਚ ਆਉਣਗੀਆਂ। ਯੂਰਪੀ ਕਮਿਸ਼ਨ ਦੇ ਬੁਲਾਰੇ ਨੇ ਕਿਹਾ, ‘‘ਵੀਜ਼ਾ ਫੀਸ ਵਧਾ ਕੇ 80 ਯੂਰੋ ਕੀਤੀ ਜਾਵੇਗੀ। ਇਹ ਭਾਰਤ ਸਮੇਤ ਸਾਰੇ ਦੇਸ਼ਾਂ ਦੇ ਬਿਨੇਕਾਰਾਂ ’ਤੇ ਲਾਗੂ ਹੋਵੇਗੀ। ਇਸ ’ਚ ਉਨ੍ਹਾਂ ਦੇਸ਼ ਦੇ ਲੋਕ ਨਹੀਂ ਆਉਣਗੇ, ਜਿਨ੍ਹਾਂ ਦਾ ਯੂਰਪੀ ਸੰਂਘ ਨਾਲ ਵੀਜ਼ਾ ਸਰਲੀਕਰਨ ਸਮਝੌਤਾ ਹੈ।’’ ਬੁਲਾਰੇ ਅਨੁਸਾਰ 6 ਤੋਂ 12 ਸਾਲ ਦੇ ਬੱਚਿਆਂ ਨੂੰ ਹੁਣ 40 ਯੂਰੋ ਫੀਸ ਦੇ ਰੂਪ ’ਚ ਦੇਣੇ ਹੋਣਗੇ। ਅਜੇ ਇਹ ਰਾਸ਼ੀ 35 ਯੂਰੋ ਹੈ।


author

Karan Kumar

Content Editor

Related News