ਸਾਊਦੀ ਅਰਬ ਦੇ ਸ਼ਹਿਜ਼ਾਦਿਆਂ ਦੀ ਗ੍ਰਿਫਤਾਰੀ ਸ਼ਾਹੀ ਪਰਿਵਾਰ ਲਈ ਚਿਤਾਵਨੀ

03/08/2020 2:19:56 PM

ਦੁਬਈ- ਸਾਊਦੀ ਅਰਬ ਦੇ ਰਾਜਕੁਮਾਰ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਦਾ ਸਮਰਥਨ ਨਹੀਂ ਕਰਨ ਵਾਲੇ ਦੋ ਵੱਡੇ ਸ਼ਹਿਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਸ਼ਾਹੀ ਪਰਿਵਾਰ ਦੇ ਲਈ ਇਕ ਚਿਤਾਵਨੀ ਲੈ ਕੇ ਆਇਆ ਹੈ। ਸ਼ਾਹੀ ਪਰਿਵਾਰ ਦੇ ਦੋ ਕਰੀਬੀ ਲੋਕਾਂ ਨੇ ਇਹ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਸ਼ਹਿਜ਼ਾਦਿਆਂ ਦੀ ਗ੍ਰਿਫਤਾਰੀ ਇਸ ਗੱਲ ਦਾ ਸੰਦੇਸ਼ ਹੈ ਕਿ ਸ਼ਾਹੀ ਪਰਿਵਾਰ ਦਾ ਕੋਈ ਵੀ ਮੈਂਬਰ ਜੇਕਰ ਕ੍ਰਾਊਨ ਪ੍ਰਿੰਸ ਦੇ ਸਮਰਥਨ ਵਿਚ ਨਹੀਂ ਰਿਹਾ ਤਾਂ ਕਿਸੇ ਵੀ ਸ਼ਹਿਜ਼ਾਦੇ ਦੀ ਗ੍ਰਿਫਤਾਰੀ ਮੁਮਕਿਨ ਹੈ।

PunjabKesari

ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਆਪਣੇ ਪਿਤਾ ਸ਼ਾਹ ਸਲਮਾਨ ਦੇ ਸਮਰਥਨ ਨਾਲ ਸੱਤਾ ਦੇ ਸਾਰੇ ਪ੍ਰਮੁੱਖ ਅਦਾਰਿਆਂ 'ਤੇ ਪੂਰਨ ਰਾਜ ਪ੍ਰਾਪਤ ਹੈ। ਗ੍ਰਿਫਤਾਰੀ ਤੋਂ ਜਾਣੂ ਸਾਊਦੀ ਅਰਬ ਦੇ ਇਕ ਵਿਅਕਤੀ ਨੇ ਦੱਸਿਆ ਕਿ ਸ਼ਾਹ ਸਲਮਾਨ ਦੇ ਭਰਾ ਸ਼ਹਿਜ਼ਾਦੇ ਅਹਿਮਦ ਬਿਨ ਅਬਦੁੱਲ ਅਜੀਜ਼ ਅਲ-ਸੌਦ ਤੇ ਭਤੀਜੇ ਸ਼ਹਿਜ਼ਾਦੇ ਮੁਹੰਮਦ ਬਿਨ ਨਾਯਫ ਦੀ ਸ਼ੁੱਕਰਵਾਰ ਨੂੰ ਗ੍ਰਿਫਤਾਰੀ ਅਜਿਹੇ ਵਿਵਹਾਰ ਦੇ ਲਈ ਹੋਈ ਜੋ ਅਗਵਾਈ ਦੇ ਖਿਲਾਫ ਉਕਸਾਉਣ ਵਾਲਾ ਸੀ। ਦੋਵੇਂ ਸ਼ਹਿਜ਼ਾਦੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ ਤੇ ਸਮਰਾਜ ਦੇ ਅੰਦਰ ਸੁਰੱਖਿਆ ਤੇ ਨਿਗਰਾਨੀ ਦਾ ਕੰਮ ਦੇਖਦੇ ਸਨ। ਸ਼ਾਹੀ ਸਰਕਾਰ ਦੇ ਕਰੀਬੀ ਇਕ ਵਿਅਕਤੀ ਨੇ ਦੱਸਿਆ ਕਿ ਇਹ ਕਦਮ ਇਸ ਲਈ ਵੀ ਹੈਰਾਨ ਕਰਨ ਵਾਲਾ ਸੀ ਕਿ ਸ਼ਹਿਜ਼ਾਦਾ ਮੁਹੰਮਦ ਬਿਨ ਨਾਯਫ (60) 'ਤੇ ਨਜ਼ਰ ਰੱਖੇ ਜਾਣ ਦੀ ਚਰਚਾ ਆਮ ਸੀ। ਸ਼ਾਹ ਦੇ ਬੇਟੇ ਵਲੋਂ 2017 ਦੌਰਾਨ ਉੱਤਰਾਧਿਕਾਰੀਆਂ ਦੀ ਦੌੜ ਤੋਂ ਉਹਨਾਂ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਉਹਨਾਂ 'ਤੇ ਨਜ਼ਰ ਰੱਖੀ ਜਾ ਰਹੀ ਸੀ। ਸ਼ਹਿਜ਼ਾਦੇ ਅਹਿਮਦ (78) ਦੀ ਗ੍ਰਿਫਤਾਰੀ ਵੀ ਲੋੜੀਂਦੀ ਨਹੀਂ ਸੀ ਕਿਉਂਕਿ ਉਹ ਸ਼ਾਹ ਦੇ ਸਕੇ ਛੋਟੇ ਭਰਾ ਹੋਣ ਦੇ ਨਾਲ-ਨਾਲ ਸੱਤਾਧਾਰੀ ਅਲ-ਸੌਦ ਪਰਿਵਾਰ ਦੇ ਸੀਨੀਅਰ ਮੈਂਬਰ ਵੀ ਹਨ। ਹਾਲਾਂਕਿ ਉਹਨਾਂ ਦੇ ਵਿਚਾਰ 34 ਸਾਲਾ ਕ੍ਰਾਊਨ ਪ੍ਰਿੰਸ ਨਾਲ ਮੇਲ ਨਹੀਂ ਖਾਂਦੇ ਸਨ ਤੇ ਉਹ ਉਹਨਾਂ ਚੁਣੇ ਹੋਏ ਵੱਡੇ ਸ਼ਹਿਜ਼ਾਦਿਆਂ ਵਿਚੋਂ ਇਕ ਸਨ ਜੋ ਉਹਨਾਂ ਦਾ ਸਮਰਥਨ ਕਰਨ ਤੋਂ ਬਚਦੇ ਸਨ।

PunjabKesari

ਸਭ ਤੋਂ ਪਹਿਲਾਂ ਗ੍ਰਿਫਤਾਰੀ ਦੀ ਖਬਰ ਵਾਲ ਸਟ੍ਰੀਟ ਜਨਰਲ ਨੇ ਸ਼ਾਹੀ ਪਰਿਵਾਰ ਨਾਲ ਜੁੜੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਕਿ ਸ਼ਹਿਜ਼ਾਦੇ ਤਖਤਾਪਲਟ ਦੀ ਸਾਜ਼ਿਸ਼ ਰਚ ਰਹੇ ਸਨ, ਜੋ ਰਾਜਕੁਮਾਰ ਨੂੰ ਅੱਗੇ ਵਧਣ ਤੋਂ ਰੋਕਦਾ। ਅਖਬਾਰ ਨੇ ਉਸ ਤੋਂ ਬਾਅਦ ਖਬਰਾਂ ਵਿਚ ਦੱਸਿਆ ਕਿ ਸ਼ਹਿਜ਼ਾਦਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਗ੍ਰਹਿ ਮੰਤਰਾਲਾ ਦੇ ਕਈ ਅਧਿਕਾਰੀਆਂ, ਸੀਨੀਅਰ ਫੌਜੀ ਅਧਿਕਾਰੀਆਂ ਤੇ ਤਖਤਾਪਲਟ ਦਾ ਸਮਰਥਨ ਕਰਨ ਵਾਲੇ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਕ ਸੂਤਰ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਸ਼ਾਹੀ ਪਰਿਵਾਰ ਦੇ ਉਹਨਾਂ ਲੋਕਾਂ ਨੂੰ ਇਕ ਸੰਦੇਸ਼ ਹੈ, ਜੋ ਲੋਕ ਰਾਜਕੁਮਾਰ ਦਾ ਸਮਰਥਨ ਨਹੀਂ ਕਰਦੇ ਕਿ ਉਹਨਾਂ ਨੂੰ ਰਾਜਕੁਮਾਰ ਦੇ ਸਾਹਮਣੇ ਝੁਕਣਾ ਪਵੇਗਾ।


Baljit Singh

Content Editor

Related News