ਸਾਊਦੀ ਅਰਬ ''ਚ ਪਹਿਲੀ ਵਾਰ ਔਰਤਾਂ ਨੂੰ ''ਤਾਸ਼'' ਦੇ ਮੁਕਾਬਲੇ ''ਚ ਸ਼ਾਮਲ ਹੋਣ ਦੀ ਇਜਾਜ਼ਤ

Friday, Jan 31, 2020 - 11:38 PM (IST)

ਸਾਊਦੀ ਅਰਬ ''ਚ ਪਹਿਲੀ ਵਾਰ ਔਰਤਾਂ ਨੂੰ ''ਤਾਸ਼'' ਦੇ ਮੁਕਾਬਲੇ ''ਚ ਸ਼ਾਮਲ ਹੋਣ ਦੀ ਇਜਾਜ਼ਤ

ਰਿਆਦ - ਸਾਊਦੀ ਅਰਬ ਵਿਚ ਪਿਛਲੇ ਕਈ ਸਾਲਾ ਤੋਂ ਔਰਤਾਂ ਨੂੰ ਜਿਥੇ ਰੰਗਮੰਚ ਅਤੇ ਫਿਲਮਾਂ ਵਿਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਉਥੇ ਉਨ੍ਹਾਂ ਨੂੰ ਘਰ ਦੇ ਕਿਸੇ ਮਰਦ ਦੀ ਇਜਾਜ਼ਤ ਦੇ ਬਿਨਾਂ ਵਿਦੇਸ਼ ਦੇ ਸਫਰ ਦੀ ਇਜਾਜ਼ਤ ਵੀ ਦਿੱਤੀ ਜਾ ਚੁੱਕੀ ਹੈ। ਸਾਊਦੀ ਅਰਬ ਵਿਚ ਹੁਣ ਜਿਥੇ ਔਰਤਾਂ ਡਰਾਈਵਿੰਗ ਕਰਨ ਲਈ ਆਜ਼ਾਦ ਹਨ, ਉਥੇ ਉਹ ਹੁਣ ਕਿਸੇ ਗੈਰ-ਮਰਦ ਨਾਲ ਨੌਕਰੀ ਵੀ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਹੁਣ ਉਨ੍ਹਾਂ ਨੂੰ ਸਿਆਸਤ ਵਿਚ ਵੀ ਹਿੱਸਾ ਲੈਣ ਦੀ ਇਜਾਜ਼ਤ ਮਿਲ ਗਈ ਹੈ। ਹੁਣ ਸਾਊਦੀ ਅਰਬ ਦੀਆਂ ਔਰਤਾਂ ਜਿਥੇ ਆਮ ਥਾਂਵਾਂ 'ਤੇ ਮਰਦਾਂ ਦੇ ਨਾਲ ਨੌਕਰੀ ਕਰਦੀ ਦਿਖਾਈ ਦਿੰਦੀਆਂ ਹਨ, ਉਥੇ ਉਹ ਤਾਸ਼ ਦੇ ਖੇਡ ਦੇ ਮੈਦਾਨ ਵਿਚ ਵੀ ਦਿਖਾਈ ਦੇਣਗੀਆਂ। ਹੁਣ ਸਾਊਦੀ ਸਰਕਾਰ ਨੇ ਪਹਿਲੀ ਵਾਰ ਔਰਤਾਂ ਨੂੰ ਤਾਸ਼ ਦੇ ਪੱਤਿਆਂ ਦੇ ਹੋਣ ਵਾਲੇ ਮੁਕਾਬਲਿਆਂ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ।

ਸਾਊਦੀ ਅਰਬ ਦੀ ਐਂਟਰਟੇਨਮੈਂਟ ਅਥਾਰਟੀ ਮੁਤਾਬਕ ਹਰ ਸਾਲ ਆਯੋਜਿਤ ਹੋਣ ਵਾਲੇ ਤਾਸ਼ ਦੇ ਪੱਤਿਆਂ ਦੇ ਮੁਕਾਬਲੇ ਵਿਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਵਿਚ ਹਰ ਸਾਲ ਤਾਸ਼ ਦੇ ਪੱਤਿਆਂ ਦਾ ਟੂਰਨਾਮੈਂਟ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿਚ ਪੂਰੇ ਦੇਸ਼ ਵਿਚ ਬੁੱਢਿਆਂ ਤੋਂ ਲੈ ਕੇ ਨੌਜਵਾਨ ਵੀ ਸ਼ਾਮਲ ਹੁੰਦੇ ਹਨ ਅਤੇ ਮਹਾਰਤ ਦਿਖਾਉਂਦੇ ਹਨ। ਇਸ ਵਾਰ ਵੀ ਫਰਵਰੀ ਦੇ ਪਹਿਲੇ ਹਫਤੇ ਵਿਚ ਤਾਸ਼ ਦੇ ਪੱਤਿਆਂ ਦੇ ਟੂਰਨਾਮੈਂਟ ਦਾ ਆਗਾਜ਼ ਹੋਵੇਗਾ। ਇਸ ਵਿਚ ਪਹਿਲੀ ਵਾਰ ਮਹਿਲਾ ਖਿਡਾਰਣਾਂ ਨੂੰ ਵੀ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਸਾਊਦੀ ਅਰਬ ਵਿਚ ਆਮ ਤੌਰ 'ਤੇ ਔਰਤਾਂ ਤਾਸ਼ ਦੇ ਪੱਤਿਆਂ ਦੇ ਨਾਲ ਖੇਡਦੀਆਂ ਦਿਖਾਈ ਦਿੰਦੀਆਂ ਰਹੀਆਂ ਹਨ। ਹਾਲਾਂਕਿ ਉਨ੍ਹਾਂ ਨੂੰ ਪਹਿਲਾਂ ਘਰਾਂ ਜਾਂ ਮਹਿਲਾਵਾਂ ਦੇ ਆਯੋਜਨ ਵਿਚ ਤਾਸ਼ ਖੇਡਣ ਦੀ ਇਜਾਜ਼ਤ ਸੀ। ਸਾਊਦੀ ਐਂਟਰਟੇਨਮੈਂਟ ਅਥਾਰਟੀ ਮੁਤਾਬਕ ਤਾਸ਼ ਦੇ ਪੱਤਿਆਂ ਦੀ ਚੈਂਪੀਅਨਸ਼ਿਪ ਦੀ ਸ਼ੁਰੂਆਤ ਫਰਵਰੀ ਤੋਂ ਹੋਵੇਗੀ। ਇਹ ਪ੍ਰਤੀਯੋਗਤਾ 15 ਫਰਵਰੀ ਤੱਕ ਜਾਰੀ ਹੋਵੇਗੀ। ਇਸ ਵਾਰ ਦੇ ਆਯੋਜਨ ਵਿਚ ਇਹ ਖਾਸ ਹੈ ਕਿ ਇਸ ਵਿਚ ਔਰਤਾਂ ਵੀ ਹੋਣਗੀਆਂ।


author

Khushdeep Jassi

Content Editor

Related News