ਪਾਕਿਸਤਾਨ ਦੀ ਫਿਰ ਬੇਇੱਜ਼ਤੀ, ਸਾਊਦੀ ਅਰਬ ਨੇ ਹੱਜ ਉਡਾਣਾਂ 'ਤੇ ਪਾਬੰਦੀ ਲਗਾਉਣ ਦੀ ਦਿੱਤੀ ਧਮਕੀ

Friday, Jun 30, 2023 - 10:31 AM (IST)

ਪਾਕਿਸਤਾਨ ਦੀ ਫਿਰ ਬੇਇੱਜ਼ਤੀ, ਸਾਊਦੀ ਅਰਬ ਨੇ ਹੱਜ ਉਡਾਣਾਂ 'ਤੇ ਪਾਬੰਦੀ ਲਗਾਉਣ ਦੀ ਦਿੱਤੀ ਧਮਕੀ

ਇੰਟਰਨੈਸ਼ਨਲ ਡੈਸਕ- ਅਰਬ ਦੇਸ਼ਾਂ ਵਿਚਾਲੇ ਆਪਣੀ ਮਜ਼ਬੂਤ ​​ਪਕੜ ਦਾ ਦਾਅਵਾ ਕਰਨ ਵਾਲੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਕਰਾਰਾ ਝਟਕਾ ਲੱਗਾ ਹੈ। ਪਾਕਿਸਤਾਨ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ IMF ਤੋਂ ਬੇਲ ਆਊਟ ਪੈਕੇਜ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਹੈ। ਇਸ ਦੌਰਾਨ ਸਾਊਦੀ ਅਰਬ ਨੇ ਧਮਕੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਵੱਲੋਂ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਦੋਵਾਂ ਦੇਸ਼ਾਂ ਵਿਚਾਲੇ ਕੋਈ ਵੀ ਜਹਾਜ਼ ਨਹੀਂ ਚਲਾਇਆ ਜਾਵੇਗਾ। ਇੱਥੋਂ ਤੱਕ ਕਿ ਹੱਜ ਯਾਤਰਾ ਵੀ ਰੋਕ ਦਿੱਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਸਿਹਤ ਖੇਤਰ ਨਾਲ ਜੁੜੇ ਲੋਕਾਂ ਲਈ ਵੱਡੀ ਖ਼ਬਰ, ਕੈਨੇਡਾ ਨੇ ਐਕਸਪ੍ਰੈਸ ਐਂਟਰੀ ਤਹਿਤ ਖੋਲ੍ਹੇ ਦਰਵਾਜ਼ੇ

ਜਾਣਕਾਰੀ ਮੁਤਾਬਕ ਪੀਆਈਏ ਨੇ ਸਾਊਦੀ ਅਰਬ ਏਵੀਏਸ਼ਨ ਅਥਾਰਟੀ ਨੂੰ 48 ਮਿਲੀਅਨ ਡਾਲਰ (4 ਕਰੋੜ 80 ਲੱਖ ਡਾਲਰ) ਦਾ ਬਕਾਇਆ ਕਲੀਅਰ ਕਰਨਾ ਹੈ, ਜੋ ਲੰਬੇ ਸਮੇਂ ਤੋਂ ਪੈਂਡਿੰਗ ਹੈ। ਸਾਊਦੀ ਅਰਬ ਦੀ ਸਿਵਲ ਐਵੀਏਸ਼ਨ ਅਥਾਰਟੀ ਨੇ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ ਹੈ। ਪੀਆਈਏ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਸ ਵੱਲੋਂ 48 ਮਿਲੀਅਨ ਡਾਲਰ ਦੀ ਰਾਸ਼ੀ ਜਲਦੀ ਤੋਂ ਜਲਦੀ ਅਦਾ ਨਾ ਕੀਤੀ ਗਈ ਤਾਂ ਦੋਵਾਂ ਦੇਸ਼ਾਂ ਦਰਮਿਆਨ ਹੱਜ ਯਾਤਰਾ ਸਮੇਤ ਸਾਰੇ ਜਹਾਜ਼ਾਂ ਦਾ ਸੰਚਾਲਨ ਬੰਦ ਕਰ ਦਿੱਤਾ ਜਾਵੇਗਾ। ਪਾਕਿਸਤਾਨ ਤੋਂ ਹੱਜ ਯਾਤਰਾ ਲਈ 50 ਹਜ਼ਾਰ ਤੋਂ ਵੱਧ ਸ਼ਰਧਾਲੂ ਸਾਊਦੀ ਅਰਬ ਗਏ ਹਨ। ਜਦੋਂ ਤੱਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਬਕਾਇਆ ਰਕਮ ਦਾ ਭੁਗਤਾਨ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦੇ ਦੇਸ਼ ਵਿੱਚ ਪਾਕਿਸਤਾਨ ਦੇ ਲੋਕਾਂ ਦੀ ਆਵਾਜਾਈ ਨਹੀਂ ਖੋਲ੍ਹੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News