ਸਾਊਦੀ ਪ੍ਰਿੰਸ ਦੇ ਸਵਾਗਤ 'ਚ ਪਾਕਿ ਪੱਬਾਂ ਭਾਰ, ਇਮਰਾਨ ਖਾਨ ਬਣੇ ਡਰਾਇਵਰ

02/18/2019 12:40:50 AM

ਨਵੀਂ ਦਿੱਲੀ— ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਐਤਵਾਰ ਰਾਤ ਪਾਕਿਸਤਾਨ ਦੇ ਇਸਲਾਮਾਬਾਦ ਪਹੁੰਚੇ। ਉਨ੍ਹਾਂ ਦੀ ਅਗਵਾਈ ਖੁਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤੀ। ਪ੍ਰਿੰਸ ਸਲਮਾਨ ਦਾ ਪਾਕਿਤਸਾਨ 'ਚ ਰੇਡ ਕਾਰਪੇਟ ਸਵਾਗਤ ਹੋਇਆ। ਪੀ.ਐੱਮ. ਇਮਰਾਨ ਖਾਨ ਨੇ ਏਅਰਪੋਰਟ 'ਤੇ ਉਨ੍ਹਾਂ ਨੂੰ ਗਲ੍ਹੇ ਲਗਾ ਕੇ ਸਵਾਗਤ ਕੀਤਾ ਅਤੇ ਪਾਕਿਸਤਾਨ ਦੇ ਨੂਰ ਖਾਨ ਏਅਰ ਬੇਸ ਤੋਂ ਉਨ੍ਹਾਂ ਨਾਲ ਇਕ ਹੀ ਕਾਰ 'ਚ ਬਾਹਰ ਨਿਕਲੇ। ਇਸ ਦੌਰਾਨ ਇਮਰਾਨ ਖਾਨ ਪੂਰੇ ਰੂਪ ਤੋਂ ਪ੍ਰਿੰਸ ਦੀ ਖਿਦਮਤ 'ਚ ਕਰਦੇ ਨਜ਼ਰ ਆਏ। ਉਨ੍ਹਾਂ ਵਲੋਂ ਕੀਤੀ ਗਈ ਖੁਸ਼ਾਮਦੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਏਅਰ ਬੇਸ ਤੋਂ ਨਿਕਲਣ ਸਮੇਂ ਇਮਰਾਨ ਪ੍ਰਿੰਸ ਸਲਮਾਨ ਦੇ ਡ੍ਰਾਇਵਰ ਸੀਟ 'ਤੇ ਬੈਠੇ ਦਿਖੇ।

PunjabKesari
ਉਨ੍ਹਾਂ ਨੇ ਖੁਦ ਕਾਰ ਡ੍ਰਾਇਵ ਕੀਤੀ ਅਤੇ ਆਪਣੇ ਸਥਾਨ ਤੱਕ ਲੈ ਕੇ ਪਹੁੰਚੇ। ਇਸ ਤੋਂ ਪਹਿਲਾਂ ਪਾਕਿਸਤਾਨ ਵਲੋਂ ਪ੍ਰਿੰਸ ਸਲਮਾਨ ਦੀ ਖੁਸ਼ਾਮਦੀ ਦਾ ਇਕ ਹੋਰ ਨਜ਼ਾਰਾ ਦਿਖਿਆ। ਜਿਸ 'ਚ ਹਵਾ 'ਚ ਪ੍ਰਿੰਸ ਦੇ ਜਹਾਜ਼ ਦੇ ਚਾਰੋਂ ਪਾਸੇ ਪਾਕਿਸਤਾਨੀ ਜੈੱਟ ਫਾਈਟਰ ਉੱਡ ਰਹੇ ਸਨ। ਨੂਰ ਖਾਨ ਹਵਾਈ ਅੱਡੇ 'ਤੇ ਉਨ੍ਹਾਂ ਦੇ ਆਗਮਨ ਤੋਂ ਬਾਅਦ ਪੀ.ਐੱਮ. ਹਾਊਸ 'ਚ ਉਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ।


Related News