ਪੈਂਸਾਕੋਲਾ ਗੋਲੀਬਾਰੀ ਦਾ ਸ਼ੱਕੀ ਸੀ ਸਾਊਦੀ ਅਰਬ ਦਾ ਵਿਦਿਆਰਥੀ
Saturday, Dec 07, 2019 - 01:43 AM (IST)

ਵਾਸ਼ਿੰਗਟਨ - ਅਮਰੀਕਾ ਦੇ ਇਕ ਅਧਿਕਾਰੀ ਨੇ ਆਖਿਆ ਕਿ ਫਲੋਰੀਡਾ ਦੇ ਨੌ-ਸੈਨਾ ਸਟੇਸ਼ਨ 'ਤੇ ਗੋਲੀਬਾਰੀ ਕਰਨ ਵਾਲਾ ਸ਼ੱਕੀ ਏਵੀਏਸ਼ਨ ਦਾ ਕੋਰਸ ਕਰਨ ਵਾਲਾ ਸਾਊਦੀ ਅਰਬ ਦਾ ਵਿਦਿਆਰਥੀ ਸੀ ਅਤੇ ਪ੍ਰਸ਼ਾਸਨ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਗੋਲੀਬਾਰੀ ਦਾ ਸਬੰਧ ਅੱਤਵਾਦ ਨਾਲ ਤਾਂ ਨਹੀਂ ਹੈ। ਪੈਂਸਾਕੋਲ 'ਚ ਨੌ-ਸੈਨਾ ਦੇ ਹਵਾਈ ਸਟੇਸ਼ਨ 'ਤੇ ਵੱਖ-ਵੱਖ ਦੇਸ਼ਾਂ ਦੇ ਫੌਜੀ ਪ੍ਰਤੀਨਿਧੀ ਮੌਜੂਦ ਸਨ। ਸ਼ੁੱਕਰਵਾਰ ਦੀ ਸਵੇਰ ਨੂੰ ਉਸ ਵਿਦਿਆਰਥੀ ਨੇ ਕਲਾਸਰੂਮ ਬਿਲਡਿੰਗ 'ਚ ਗੋਲੀਬਾਰੀ ਕੀਤੀ। ਇਸ ਹਮਲੇ 'ਚ ਹਮਲਾਵਰ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਵੀ ਹੋ ਗਏ। ਇਸ ਹਫਤੇ ਅਮਰੀਕਾ ਦੇ ਨੌ-ਸੈਨਾ ਅੱਡੇ 'ਤੇ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ।