ਕੋਰੋਨਾ ਕਾਰਨ ਬੰਦ ਕੀਤੇ ਮੱਕਾ ਅਤੇ ਮਦੀਨਾ ਨੂੰ ਸਾਊਦੀ ਨੇ ਮੁੜ ਖੋਲ੍ਹਿਆ

Friday, Mar 06, 2020 - 02:03 PM (IST)

ਕੋਰੋਨਾ ਕਾਰਨ ਬੰਦ ਕੀਤੇ ਮੱਕਾ ਅਤੇ ਮਦੀਨਾ ਨੂੰ ਸਾਊਦੀ ਨੇ ਮੁੜ ਖੋਲ੍ਹਿਆ

ਰਿਆਦ (ਬਿਊਰੋ): ਸਾਊਦੀ ਅਰਬ ਨੇ ਮੱਕਾ ਵਿਚ ਅਲ-ਹਰਮ ਅਤੇ ਮਦੀਨਾ ਸਥਿਤ ਅਲ-ਮਸਜਿਦ ਅਲ ਨਬਾਵੀ ਮਸਜਿਦ ਨੂੰ ਮੁੜ ਖੋਲ੍ਹ ਦਿੱਤਾ ਹੈ। ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਸਾਊਦੀ ਪ੍ਰਸ਼ਾਸਨ ਨੇ ਇਹਨਾਂ ਮਸਜਿਦਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਸੀ। ਰਾਜ ਟੀ.ਵੀ. ਦੇ ਅਲ-ਇਖਬਾਰੀਆ ਨੇ ਸ਼ੁੱਕਰਵਾਰ ਨੂੰ ਇਸ ਦੀ ਸੂਚਨਾ ਦਿੱਤੀ।ਇਸ ਵਿਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਨੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ 25 ਦੇਸ਼ਾਂ ਦੇ ਵਿਦੇਸ਼ੀ ਸ਼ਰਧਾਲੂਆਂ ਅਤੇ ਰਵਾਇਤੀ ਸੈਲਾਨੀਆਂ ਲਈ ਸਾਈਟਾਂ ਨੂੰ ਬੰਦ ਕਰ ਦਿੱਤਾ। ਇਹ ਵੀ ਕਿਹਾ ਗਿਆ ਹੈ ਕਿ ਖਾੜੀ ਸਹਿਯੋਗ ਪਰੀਸ਼ਦ ਦੇਸ਼ਾਂ ਦੇ ਨਾਗਰਿਕਾਂ ਅਤੇ ਵਸਨੀਕਾਂ ਨੂੰ ਖੇਤਰ ਦੇ ਬਾਹਰੋਂ ਪਰਤਣ ਦੇ ਬਾਅਦ 14 ਦਿਨ ਦੀ ਉਡੀਕ ਕਰਨੀ ਪਵੇਗੀ। ਅਲ-ਇਖਬਰੀਆ ਰਿਪੋਰਟ ਤੋਂ ਇਹ ਸਪੱਸ਼ਟ ਨਹੀਂ ਹੈ ਕੀ ਸ਼ਰਧਾਲੂਆਂ ਨੂੰ ਸਾਈਟਾਂ 'ਤੇ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- 101 ਸਾਲ ਦੇ ਬਜ਼ੁਰਗ ਨੇ ਜਿੱਤੀ ਕੋਰੋਨਾ ਤੋਂ ਜੰਗ, 1 ਹਫਤੇ 'ਚ ਮਿਲੀ ਛੁੱਟੀ

ਪਿਛਲੇ ਮਹੀਨੇ ਸਾਊਦੀ ਅਰਬ ਨੇ ਖਾੜੀ ਸਹਿਯੋਗ ਪਰੀਸ਼ਦ ਦੇ ਨਾਗਰਿਕਾਂ ਦੀ ਮੱਕਾ ਅਤੇ ਮਦੀਨਾ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਸੀ। ਪਰੀਸ਼ਦ ਦੇ ਇਸ ਫੈਸਲੇ ਨਾਲ ਭਾਰਤ ਵੀ ਪ੍ਰਭਾਵਿਤ ਹੋਇਆ ਹੈ। ਕੇਰਲ ਵਿਚ ਤਕਰੀਬਨ 10 ਹਜ਼ਾਰ ਹਾਜੀ ਯਾਤਰਾ ਪਾਬੰਦੀ ਨੂੰ ਹਟਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਨ। ਸਾਊਦੀ ਨੇ 28 ਫਰਵਰੀ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਮੱਕਾ ਜਾਣ ਦੇ ਚਾਹਵਾਨ ਸ਼ਰਧਾਲੂਆਂ ਦੇ ਵੀਜ਼ਾ ਨੂੰ ਰੱਦ ਕਰ ਦਿੱਤਾ ਸੀ। ਇੱਥੇ ਦੱਸ ਦਈਏ ਕਿ ਮੱਕਾ ਲਈ ਇਸਲਾਮਿਕ ਤੀਰਥ ਯਾਤਰਾ ਦਾ ਜ਼ਿਕਰ ਹੈ ਜੋ ਸਾਲ ਦੇ ਕਿਸੇ ਵੀ ਮਹੀਨੇ ਕੀਤੀ ਜਾ ਸਕਦੀ ਹੈ। ਉਮਰਾਹ ਹਰ ਮਹੀਨੇ ਦੁਨੀਆ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਮਾਨਾਂ ਨੂੰ ਆਕਰਸ਼ਿਤ ਕਰਦਾ ਹੈ। ਸਾਊਦੀ ਅਰਬ ਵਿਚ ਕੋਰੋਨਾਵਾਇਰਸ ਦੇ 5 ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਇਟਲੀ : ਕੋਵਿਡ-19 'ਤੇ ਸਰਕਾਰ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਬਜ਼ੁਰਗ


author

Vandana

Content Editor

Related News