ਸਾਊਦੀ ਅਰਬ ਨੇ ਇਜ਼ਰਾਈਲੀ ਏਅਰਲਾਇੰਸ ਦੀ ਬਿਨਾਂ ਕਾਰਣ ਦੱਸੇ ਰੋਕੀ ਫਲਾਈਟ
Wednesday, May 26, 2021 - 08:34 PM (IST)
ਰਿਆਦ-ਸਾਊਦੀ ਅਰਬ ਨੇ ਮੰਗਲਵਾਰ ਨੂੰ ਅਚਾਨਕ ਇਜ਼ਰਾਈਲੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ। ਇਸ ਕਾਰਣ ਦੁਬਈ ਲਈ ਰਵਾਨਾ ਹੋਣ ਤੋਂ ਪਹਿਲਾਂ ਬੇਨ ਗੁਰੀਆਨ ਹਵਾਈ ਅੱਡੇ 'ਤੇ ਇਜ਼ਰਾਈਲੀ ਏਅਰਲਾਇੰਸ ਦੀ ਉਡਾਣ 'ਚ ਪੰਜ ਘੰਟੇ ਦੀ ਦੇਰੀ ਹੋਈ। ਫਿਲਹਾਲ ਸਾਊਦੀ ਅਰਬ ਨੇ ਇਸ ਦਾ ਕੋਈ ਕਾਰਣ ਨਹੀਂ ਦੱਸਿਆ ਹੈ। ਇਜ਼ਰਾਈਲ ਦੀ ਉਡਾਣ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਉਡਾਣ ਭਰਨ ਵਾਲੀ ਸੀ ਪਰ ਸਾਊਦੀ ਅਰਬ ਨੇ ਜ਼ਰੂਰੀ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ-ਹੁਣ ਕੁੱਤਿਆਂ ਤੋਂ ਇਨਸਾਨਾਂ 'ਚ ਫੈਲਿਆ ਕੋਰੋਨਾ ਵਾਇਰਸ ਦਾ ਇਹ ਵੈਰੀਐਂਟ
ਬਾਅਦ 'ਚ ਅਲ ਇਜ਼ਰਾਈਲ ਦੀ ਫਲਾਈਟ ਮੰਗਲਵਾਰ ਦੁਪਹਿਰ ਨੂੰ ਸਾਊਦੀ ਹਵਾਈ ਖੇਤਰ ਤੋਂ ਉਡਾਣ ਭਰਨ ਦੀ ਇਜਾਜ਼ਤ ਨਾਲ ਦੁਬਈ ਲਈ ਰਵਾਨਾ ਹੋਈ ਸੀ। ਸਾਊਦੀ ਅਰਬ ਨੇ ਪਰਮਿਟ ਕਿਉਂ ਨਹੀਂ ਦਿੱਤਾ ਇਸ ਦਾ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ। ਨਵੰਬਰ 'ਚ ਸਾਊਦੀ ਅਰਬ ਨੇ ਕਿਹਾ ਸੀ ਕਿ ਉਹ ਇਜ਼ਰਾਈਲੀ ਉਡਾਣਾਂ ਨੂੰ ਦੁਬਈ ਦੇ ਰਸਤੇ 'ਚ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਗੇ। ਪਰ ਮੰਗਲਵਾਰ ਨੂੰ ਤੇਲ ਅਵੀਵ ਤੋਂ ਦੁਬਈ ਦੀ ਪਹਿਲੀ ਉਡਾਣ ਭਰਨ ਦੇ ਕੁਝ ਘੰਟੇ ਪਹਿਲਾਂ ਇਹ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਅਮਰੀਕਾ ਨੇ ਚੀਨ 'ਤੇ ਫਿਰ ਬਣਾਇਆ ਪਾਰਦਰਸ਼ੀ ਜਾਂਚ ਦਾ ਦਬਾਅ, WHO ਤੋਂ ਵੀ ਮੰਗ ਮਦਦ
ਸਾਊਦੀ ਅਰਬ ਦੇ ਉਪਰੋਂ ਉਡਾਣ ਭਰਨ ਦੀ ਇਜਾਜ਼ਤ ਦੇ ਬਿਨਾਂ ਤੇਲ ਅਵੀਵ-ਦੁਬਈ ਮਾਰਗ ਇਜ਼ਰਾਈਲ ਤੋਂ ਸੰਯੁਕਤ ਅਰਬ ਅਮਰੀਤਾ (ਯੂ.ਏ.ਈ.) ਦੀਆਂ ਉਡਾਣਾਂ ਲਈ ਢੁੱਕਵਾਂ ਨਹੀਂ ਹੈ। ਜੇਕਰ ਸਾਊਦੀ ਅਰਬ ਦੀ ਥਾਂ ਦੂਜਾ ਰਸਤਾ ਚੁਣਿਆ ਜਾਵੇ ਤਾਂ ਇਜ਼ਰਾਈਲ ਤੋਂ ਦੁਬਈ ਪਹੁੰਚਣ 'ਚ ਤਿੰਨ ਦੀ ਥਾਂ ਅੱਠੇ ਘੰਟੇ ਤੋਂ ਵਧੇਰੇ ਦਾ ਸਮਾਂ ਲੱਗਦਾ ਹੈ। ਇਜ਼ਰਾਈਲ ਅਤੇ ਯੂ.ਏ.ਈ. ਦਰਮਿਆਨ ਵਪਾਰਕ ਉਡਾਣਾਂ ਅਬਰਾਹਿਮ ਸਮਝੌਤਿਆਂ 'ਤੇ ਦਸਤਖਤ ਕਰਨ ਦੇ ਤੁਰੰਤ ਬਾਅਦ ਸ਼ੁਰੂ ਹੋਈ ਸੀ। ਇਸ ਸਮਝੌਤੇ ਦੇ ਚੱਲਦੇ ਇਜ਼ਰਾਈਲ ਅਤੇ ਯੂ.ਏ.ਈ. ਦਰਮਿਆਨ ਰਿਸ਼ਤੇ ਆਮ ਹੋ ਗਏ ਸਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।