ਸਾਊਦੀ-ਪਾਕਿ ਦੀ ਦੋਸਤੀ ਖਤਮ, ਪੈਸੇ ਤੇ ਤੇਲ ਲਈ ਤਰਸੇਗੀ ਇਮਰਾਨ ਸਰਕਾਰ

08/12/2020 4:17:18 PM

ਰਿਆਦ-  ਖਾਲੀ ਖਜ਼ਾਨੇ ਨਾਲ ਜੂਝ ਰਹੀ ਪਾਕਿਸਤਾਨ ਦੀ ਸਰਕਾਰ ਨੂੰ ਹੁਣ ਤੇਲ ਅਤੇ ਪੈਸੇ ਲਈ ਤਰਸਣਾ ਪਵੇਗਾ। ਸਾਊਦੀ ਨੇ ਪਾਕਿਸਤਾਨ ਨੂੰ ਕਰਜ਼ ਤੇ ਤੇਲ ਨੂੰ ਲੈ ਕੇ ਦਿੱਤੀ ਮਦਦ ਬੰਦ ਕਰ ਦਿੱਤੀ ਹੈ।  

ਸਾਊਦੀ ਅਰਬ ਵਲੋਂ ਪਾਕਿਸਤਾਨ ਨੂੰ ਕਰਜ਼ ਅਤੇ ਤੇਲ ਦੀ ਸਪਲਾਈ ਨੂੰ ਸਮਾਪਤ ਕਰਨ ਦੇ ਨਾਲ ਦੋਹਾਂ ਦੇਸ਼ਾਂ ਵਿਚਕਾਰ ਦਹਾਕਿਆਂ ਤੋਂ ਚੱਲੀ ਆ ਰਹੀ ਦੋਸਤੀ ਆਖਰਕਾਰ ਖਤਮ ਹੋ ਗਈ ਹੈ। ਕਸ਼ਮੀਰ ਦੇ ਮੁੱਦੇ 'ਤੇ ਓ. ਆਈ. ਸੀ. (ਇਸਲਾਮਕ ਸਹਿਯੋਗ ਸੰਗਠਨ) ਦਾ ਸਾਥ ਨਾ ਮਿਲਣ 'ਤੇ ਭੜਕੇ ਪਾਕਿਸਤਾਨ ਨੇ ਸਾਊਦੀ ਨੂੰ ਰਿਸ਼ਤਿਆਂ ਵਿਚ ਵਿਗਾੜ ਪੈਣ ਦੀ ਚਿਤਾਵਨੀ ਦਿੱਤੀ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਥੋਂ ਤਕ ਧਮਕੀ ਦਿੱਤੀ ਸੀ ਕਿ ਜੇਕਰ ਇਹ ਗਰੁੱਪ ਕਸ਼ਮੀਰ ਬਾਰੇ ਸੈਸ਼ਨ ਬੁਲਾਉਣ 'ਚ ਅਸਫਲ ਰਹਿੰਦਾ ਹੈ ਤਾਂ ਉਹ ਓ. ਆਈ. ਸੀ. ਨੂੰ ਤੋੜ ਦੇਣਗੇ। 

ਪਾਕਿਸਤਾਨ ਦੀਆਂ ਹਰਕਤਾਂ ਤੋਂ ਤੰਗ ਆ ਕੇ ਸਾਊਦੀ ਉਸ ਨੂੰ ਦਿੱਤੀ ਇਕ ਅਰਬ ਡਾਲਰ ਦੀ ਮਦਦ ਵਾਪਸ ਲੈ ਚੁੱਕਾ ਹੈ। ਇਹ ਕਰਜ਼ਾ ਸਾਊਦੀ ਵਲੋਂ ਨਵੰਬਰ 2018 ਵਿਚ ਐਲਾਨੇ ਗਏ 6.2 ਅਰਬ ਡਾਲਰ ਦੇ ਪੈਕਜ ਦਾ ਹਿੱਸਾ ਸੀ, ਜਿਸ ਵਿਚ 3 ਅਰਬ ਡਾਲਰ ਦਾ ਕਰਜ਼ ਅਤੇ 3.2 ਅਰਬ ਡਾਲਰ ਦੀ ਤੇਲ ਕ੍ਰੈਡਿਟ ਸੁਵਿਧਾ ਸ਼ਾਮਲ ਸੀ। ਇਸ ਡੀਲ 'ਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪਿਛਲੇ ਸਾਲ ਫਰਵਰੀ ਵਿਚ ਪਾਕਿ ਦੌਰੇ ਦੌਰਾਨ ਦਸਤਖਤ ਕੀਤੇ ਸਨ। 
 


Lalita Mam

Content Editor

Related News