ਸਾਊਦੀ ਅਰਬ ਨੇ ਜਾਰੀ ਕੀਤੀਆਂ ਪੈਗੰਬਰ ਦੇ ''ਪੈਰਾਂ ਦੇ ਨਿਸ਼ਾਨ'' ਦੀਆਂ ਦੁਰਲੱਭ ਤਸਵੀਰਾਂ

05/07/2021 6:43:57 PM

ਰਿਆਦ (ਬਿਊਰੋ): ਸਾਊਦੀ ਅਰਬ ਨੇ ਪਹਿਲੀ ਵਾਰ ਮੱਕਾ ਦੀ ਸ਼ਾਹੀ ਮਸਜਿਦ ਵਿਚ ਮੌਜੂਦ ਮਕਾਮ-ਏ-ਇਬਰਾਹਿਮ ਦੀਆਂ ਕੁਝ ਦੁਰਲੱਭ ਤਸਵੀਰਾਂ ਜਾਰੀ ਕੀਤੀਆਂ ਹਨ। ਸਾਊਦੀ ਅਰਬ ਦੇ ਮੱਕਾ ਅਤੇ ਮਦੀਨਾ ਦੇ ਮਾਮਲਿਆਂ ਲਈ ਜਨਰਲ ਪ੍ਰੈਸੀਡੈਂਸੀ ਨੇ ਮਕਾਮ-ਏ-ਇਬਰਾਹੀ ਦੇ ਨਜ਼ਾਰੇ ਨੂੰ ਇਕ ਨਵੀਂ ਤਕਨੀਕ ਦੀ ਮਦਦ ਨਾਲ ਕੈਪਚਰ ਕੀਤਾ, ਜਿਸ ਵਿਚ ਸਟੈਕਜ ਪੈਨੋਰਮਿਕ ਫੋਕਸ ਦੀ ਵਰਤੋਂ ਕੀਤੀ ਗਈ ਹੈ। 

PunjabKesari

ਇਸਲਾਮ ਦੀ ਰਵਾਇਤ ਮੁਤਾਬਕ ਮਕਾਮ-ਏ-ਇਬਰਾਹਿਮ ਉਹ ਪੱਥਰ ਹੈ ਜਿਸ ਦੀ ਵਰਤੋਂ ਇਬਰਾਹਿਮ (ਇਸਲਾਮ) ਨੇ ਮੱਕਾ ਵਿਚ ਕਾਬਾ ਬਣਾਉਣ ਦੌਰਾਨ ਕੰਧ ਬਣਾਉਣ ਲਈ ਕੀਤੀ ਸੀ ਤਾਂ ਜੋ ਉਹ ਉਸ 'ਤੇ ਖੜ੍ਹ੍ ਹੋ ਕੇ ਕੰਧ ਬਣਾ ਸਕਣ। ਪੈਗੰਬਰ ਦੇ ਪੈਰਾਂ ਦੇ ਨਿਸ਼ਾਨ ਨੂੰ ਸੁਰੱਖਿਅਤ ਰੱਖਣ ਲਈ ਪੱਥਰ ਨੂੰ ਸੋਨੇ, ਚਾਂਦੀ ਅਤੇ ਕੱਚ ਦੇ ਇਕ ਫ੍ਰੇਮ ਨਾਲ ਸਜਾਇਆ ਗਿਆ ਹੈ। ਮੁਸਲਮਾਨਾਂ ਦਾ ਮੰਨਣਾ ਹੈ ਕਿ ਜਿਹੜੇ ਪੱਥਰ ਵਿਚ ਪੈਰਾਂ ਦੇ ਨਿਸ਼ਾਨ ਹਨ ਉਹ ਸਿੱਧੇ ਸਵਰਗ ਤੋਂ ਪਵਿੱਤਰ ਕਾਲੇ ਪੱਥਰ ਹਜ-ਏ-ਅਸਵਦ ਨਾਲ ਆਇਆ ਸੀ। 

PunjabKesari

ਦੀ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਮਕਾਮ-ਏ-ਇਬਰਾਹਿਮ ਦਾ ਆਕਾਰ ਵਰਗਾਕਾਰ ਹੈ ਜਿਸ ਵਿਚਾਲੇ ਦੋ ਅੰਡਾਕਾਰ ਟੋਏ ਹਨ, ਜਿਹਨਾਂ ਵਿਚ ਪੈਗੰਬਰ ਇਬਰਾਹਿਮ ਦੇ ਪੈਰਾਂ ਦੇ ਨਿਸ਼ਾਨ ਹਨ। ਮਕਾਮ-ਏ-ਇਬਰਾਹਿਮ ਦਾ ਰੰਗ ਸਫੇਦ, ਕਾਲੀ ਅਤੇ ਪੀਲੀ ਛਾਇਆ ਦੇ ਵਿਚਕਾਰ ਹੈ ਜਦਕਿ ਇਸ ਦੀ ਚੌੜਾਈ, ਲੰਬਾਈ ਅਤੇ ਉੱਚਾਈ 50 ਸੈਂਟੀਮੀਟਰ ਹੈ। ਮਕਾਮ-ਏ-ਇਬਰਾਹਿਮ ਖਾਨ-ਏ-ਕਾਬਾ ਦੇ ਗੇਟ ਸਾਹਮਣੇ ਸਥਿਤ ਹੈ ਜੋ ਪੂਰਬ ਵਿਚ ਸਫਾ ਅਤੇ ਮਾਰਵਾਹ ਵੱਲੋ ਜਾਣ ਵਾਲੇ ਹਿੱਸੇ ਵਿਚ ਲੱਗਭਗ 10-11 ਮੀਟਰ ਦੀ ਦੂਰੀ 'ਤੇ ਹੈ। 

PunjabKesari

ਕੁਝ ਦਿਨ ਪਹਿਲਾਂ ਹੀ 4 ਮਈ ਨੂੰ ਸਾਊਦੀ ਅਰਬ ਦੇ ਅਫਸਰਾਂ ਨੇ ਕਾਬਾ ਦੇ ਕਾਲੇ ਪੱਥਰਾਂ ਦੀ ਇਸੇ ਤਰ੍ਹਾਂ ਦੀ ਹਾਈ ਰੈਜੋਲੂਸ਼ਨ ਵਾਲੀ ਤਸਵੀਰ ਜਾਰੀ ਕੀਤੀ ਸੀ। ਸਾਊਦੀ ਅਰਬ ਸਰਕਾਰ ਨੇ ਪਵਿੱਤਰ ਸ਼ਹਿਰ ਮੱਕਾ ਵਿਚ ਮੌਜੂਦ ਕਾਬਾ ਵਿਚ ਲੱਗੇ ਕਾਲੇ ਪੱਥਰ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਇਸ ਪੱਥਰ ਨੂੰ ਹਜਰੇ ਅਸਵਦ ਵੀ ਕਿਹਾ ਜਾਂਦਾ ਹੈ। ਇਹ ਅਰਬੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਸਾਊਦੀ ਅਰਬ ਵਿਚ ਹਜਰ ਦਾ ਮਤਲਬ ਪੱਥਰ ਹੁੰਦਾ ਹੈ ਜਦਕਿ ਅਸਵਦ ਦਾ ਮਤਲਬ ਸਿਯਾਹ (ਕਾਲਾ) ਹੁੰਦਾ ਹੈ। 

PunjabKesari

ਸ਼ਾਹੀ ਮਸਜਿਦ ਦੀ ਜਾਨਿਬ ਤੋਂ ਖਿੱਚੀਆਂ ਜਾਣ ਵਾਲੀਆਂ ਇਹਨਾਂ ਤਸਵੀਰਾਂ ਨੂੰ ਖਿੱਚਣ ਵਿਚ ਕਰੀਬ 7 ਘੰਟੇ ਦਾ ਸਮਾਂ ਲੱਗਿਆ ਹੈ। ਇਸ ਦੌਰਾਨ 1000 ਤੋਂ ਵੀ ਵੱਧ ਤਸਵੀਰਾਂ ਖਿੱਚੀਆਂ ਗਈਆਂ। ਸਾਊਦੀ ਸੂਚਨਾ ਮੰਤਰਾਲੇ ਦੇ ਸਲਾਹਕਾਰ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਤਸਵੀਰਾਂ ਨੂੰ ਲੈਣ ਵਿਚ 7 ਘੰਟੇ ਦਾ ਸਮਾਂ ਲੱਗਿਆ ਜੋ 49,000 ਮੈਗਾਪਿਕਸਲ ਤੱਕ ਦੀਆਂ ਹਨ। AlArabiya News ਮੁਤਾਬਕ ਇਹ ਪੱਥਰ ਕਾਬਾ ਦੇ ਪੂਰਬੀ ਹਿੱਸੇ ਵਿਚ ਲੱਗਿਆ ਹੈ। ਹਜ ਜਾਂ ਉਮਰਾ ਦੇ ਸਫਰ 'ਤੇ ਜਾਣ ਵਾਲੇ ਸ਼ਰਧਾਲੂ ਕਾਬਾ ਦਾ ਤਵਾਫ (ਚੱਕਰ) ਲਗਾਉਂਦੇ ਹਨ ਅਤੇ ਇਸ ਪੱਥਰ ਦਾ ਬੋਸਾ (ਚੂੰਮਦੇ) ਲੈਂਦੇ ਹਨ। ਚਾਰੇ ਜਾਨਿਬ ਤੋਂ ਚਾਂਦੀ ਦੇ ਫ੍ਰੇਮ ਵਿਚ ਲੱਗੇ ਇਸ ਪੱਥਰ ਦੀ ਬਹੁਤ ਮਹੱਤਤਾ ਦੱਸੀ ਜਾਂਦੀ ਹੈ।


Vandana

Content Editor

Related News