ਕੋਰੋਨਾਵਾਇਰਸ ਮਹਾਮਾਰੀ ''ਚ ਸਾਊਦੀ ਅਰਬ ਦੇ ਹੱਥ ਲੱਗੇ ਦੋ ਵੱਡੇ ਖ਼ਜ਼ਾਨੇ

08/31/2020 6:09:18 PM

ਰਿਆਦ (ਭਾਸ਼ਾ): ਕੋਰੋਨਾਵਾਇਰਸ ਮਹਾਮਾਰੀ ਦੇ ਵਿਚ ਸਾਊਦੀ ਅਰਬ ਦੇ ਹੱਥ ਇਕ ਵੱਡਾ ਖ਼ਜ਼ਾਨਾ ਲੱਗਾ ਹੈ। ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਨੇ ਰਾਜਧਾਨੀ ਦੇ ਉੱਤਰੀ ਹਿੱਸੇ ਵਿਚ ਦੋ ਨਵੇਂ ਤੇਲ ਅਤੇ ਗੈਸ ਭੰਡਾਰ ਖੋਜੇ ਹਨ। ਸਾਊਦੀ ਦੇ ਊਰਜਾ ਮੰਤਰੀ ਪ੍ਰਿੰਸ ਅਬਦੁੱਲ ਅਜੀਜ਼ ਨੇ ਅਧਿਕਾਰਤ ਪ੍ਰੈੱਸ ਏਜੰਸੀ (ਐੱਸ.ਪੀ.ਏ.) ਦੇ ਜ਼ਰੀਏ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਲ-ਜਊਫ ਇਲਾਕੇ ਵਿਚ ਸਥਿਤ ਗੈਸ ਭੰਡਾਰ ਨੂੰ ਹਦਬਤ ਅਲ-ਹਜਰਾ ਗੈਸ ਫੀਲਡ ਅਤੇ ਉੱਤਰੀ ਸਰਹੱਦੀ ਇਲਾਕੇ ਦੇ ਤੇਲ ਭੰਡਾਰ ਨੂੰ ਅਬਰਕ ਅਲ ਤਾਲੂਲ ਦਾ ਨਾਮ ਦਿੱਤਾ ਗਿਆ ਹੈ। ਪ੍ਰਿੰਸ ਅਬਦੁੱਲ ਅਜੀਜ਼ ਨੇ ਪ੍ਰੈੱਸ ਏਜੰਸੀ ਐੱਸ.ਪੀ.ਏ. ਨਾਲ ਗੱਲਬਾਤ ਵਿਚ ਦੱਸਿਆ ਕਿ ਹਦਬਤ ਅਲ-ਹਜਰਾ ਫੀਲਡ ਦੇ ਅਲ ਸਰਾਰਾ ਰਿਜਵਾਇਰ ਤੋਂ 16 ਮਿਲੀਅਨ ਕਿਊਬਿਕ ਫੁੱਟ ਰੋਜ਼ਾਨਾ ਦੀ ਦਰ ਨਾਲ ਕੁਦਰਤੀ ਗੈਸ ਨਿਕਲੀ ਹੈ ਅਤੇ ਇਸ ਨਾਲ 1944 ਬੈਰਲ ਕੰਡੇਨਸੇਟਸ ਵੀ ਨਿਕਲਿਆ ਹੈ। ਉੱਥੇ ਅਬਰਕ ਅਲ-ਤੁਲੂਲ ਤੋਂ ਰੋਜ਼ ਕਰੀਬ 3,189 ਬੈਰਲ ਅਰਬ ਸੁਪਰ ਲਾਈਟ ਕਰੂਡ ਨਿਕਲ ਸਕਦਾ ਹੈ। ਨਾਲ ਹੀ 1.1 ਮਿਲੀਅਨ ਕਿਊਬਿਕ ਫੁੱਟ ਗੈਸ ਨਿਕਲ ਸਕਦੀ ਹੈ।

ਅਰਾਮਕੋ ਗੈਸ ਅਤੇ ਓਏ ਫੀਲਡ ਤੋਂ ਮਿਲਣ ਵਾਲੇ ਤੇਲ, ਗੈਸ ਅਤੇ ਕੰਡੇਸੇਟ ਗੁਣਵੱਤਾ ਦੀ ਜਾਂਚ ਕਰਨੀ ਸ਼ੁਰੂ ਕਰੇਗੀ। ਪ੍ਰਿੰਸ ਅਬਦੁੱਲ ਅਜੀਜ਼ ਨੇ ਦੱਸਿਆ ਕਿ ਤੇਲ ਅਤੇ ਗੈਸ ਭੰਡਾਰ ਦੇ ਇਲਾਕੇ ਅਤੇ ਆਕਾਰ ਦਾ ਸਹੀ ਪਤਾ ਲਗਾਉਣ ਦੇ ਲਈ ਹੋਰ ਖੂਹ ਪੁੱਟੇ ਜਾਣਗੇ। ਪ੍ਰਿੰਸ ਨੇ ਦੇਸ਼ ਨੂੰ ਖੁਸ਼ਹਾਲੀ ਦੇਣ ਦੇ ਲਈ ਖੁਦਾ ਦਾ ਸ਼ੁਕਰੀਆ ਅਦਾ ਕੀਤਾ। ਸਾਊਦੀ ਅਰਾਮਕੋ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਹੈ ਅਤੇ ਦੁਨੀਆ ਵਿਚ ਰੋਜ਼ਾਨਾ ਤੇਲ ਉਤਪਾਦਨ ਦੇ ਮਾਮਲੇ ਵਿਚ ਸਭ ਤੋਂ ਅੱਗੇ ਹੈ। ਇਸ ਦਾ ਸਭ ਤੋਂ ਵੱਡਾ ਬਾਜ਼ਾਰ ਏਸ਼ੀਆ ਹੈ ਜਿੱਥੇ ਕੋਰੋਨਾਵਾਇਰਸ ਮਹਾਮਾਰੀ ਤੋਂ ਪਹਿਲਾਂ ਇਸ ਦਾ 70 ਫੀਸਦੀ ਨਿਰਯਾਤ ਹੁੰਦਾ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਮਹਾਮਾਰੀ ਦਾ ਆਪਣਾ ਸਭ ਤੋਂ ਖਰਾਬ ਦਿਨ ਕੀਤਾ ਰਿਕਾਰਡ

ਵੈਨੇਜ਼ੁਏਲਾ ਦੇ ਬਾਅਦ ਸਾਊਦੀ ਅਰਬ ਦੇ ਕੋਲ ਸਭ ਤੋਂ ਵੱਧ ਪ੍ਰਮਾਣਿਕ ਤੇਲ ਭੰਡਾਰ ਹਨ। ਦੁਨੀਆ ਭਰ ਦੇ ਭੰਡਾਰ ਵਿਚ ਸਾਊਦੀ ਦੀ ਹਿੱਸੇਦਾਰੀ 17.2 ਫੀਸਦੀ ਹੈ। ਭਾਵੇਂਕਿ ਸਾਊਦੀ ਦੇ ਕੋਲ ਤੇਲ ਦੇ ਮੁਕਾਬਲੇ ਗੈਸ ਭੰਡਾਰ ਘੱਟ ਹੈ ਅਤੇ ਗਲੋਬਲ ਗੈਸ ਭੰਡਾਰ ਵਿਚ ਉਸ ਦੀ ਹਿੱਸੇਦਾਰੀ ਸਿਰਫ 3 ਫੀਸਦੀ ਹੀ ਹੈ। ਸਾਊਦੀ ਅਰਬ ਦੇਸ਼ ਦਾ ਪਹਿਲਾ ਵਿੰਡ ਪਾਵਰ ਪਲਾਂਟ ਬਣਾਉਣ 'ਤੇ ਵੀ ਕੰਮ ਕਰ ਰਿਹਾ ਹੈ। ਇਹ ਨਵੇਂ ਖੇਤਰ ਸਾਊਦੀ ਦੇ ਇਹਨਾਂ ਵਿੰਡ ਕੋਰੀਡੋਰਜ਼ ਵਿਚ ਹੀ ਸਥਿਤ ਹਨ। ਸਾਊਦੀ ਦੇ ਉੱਤਰੀ ਹਿੱਸੇ ਵਿਚ ਅਲ-ਜਊਫ ਵਿਚ ਸਕਾਕਾ ਪਾਵਰ ਪਲਾਂਟ ਬਣਾਇਆ ਜਾ ਰਿਹਾ ਹੈ ਜਿਸ ਦੀ ਲਾਗਤ 302 ਅਰਬ ਡਾਲਰ ਹੈ। ਸਾਊਦੀ ਅਰਬ ਉੱਤਰੀ ਹਿੱਸੇ ਵਿਚ ਆਪਣੀ ਅਭਿਲਾਸ਼ੀ ਯੋਜਨਾ ਮਤਲਬ ਨਿਯੋਮ ਨਾਮ ਨਾਲ ਇਕ ਸਮਾਰਟ ਸ਼ਹਿਰ ਬਣਾਉਣ ਜਾ ਰਿਹਾ ਹੈ, ਜਿਸ ਦੀ ਲਾਗਤ 500 ਅਰਬ ਡਾਲਰ ਹੈ। ਇਹ ਜਾਰਡਨ ਅਤੇ ਮਿਸਰ ਦੀ ਸਰਹੱਦ ਨਾਲ ਲੱਗਿਆ ਹੋਇਆ ਹੋਵੇਗਾ। ਇਸ ਸ਼ਹਿਰ ਵਿਚ ਭਵਿੱਖ ਦੇ ਕਈ ਮਹੱਤਵਪੂਰਨ ਊਰਜਾ ਪ੍ਰਾਜੈਕਟ 'ਤੇ ਵੀ ਕੰਮ ਹੋਵੇਗਾ। 

ਪਿਛਲੇ ਮਹੀਨੇ ਹੀ, ਇੱਥੇ 5 ਅਰਬ ਡਾਲਰ ਦੀ ਲਾਗਤ ਵਾਲੇ ਗ੍ਰੀਨ ਹਾਈਡ੍ਰੋਜਨ ਪਲਾਂਟ ਬਣਾਏ ਜਾਣ ਦੀ ਘੋਸ਼ਣਾ ਕੀਤੀ ਗਈ ਸੀ। ਅਜਿਹੇ ਵਿਚ ਤੇਲ ਅਤੇ ਗੈਸ ਭੰਡਾਰ ਮਿਲਣਾ ਸਾਊਦੀ ਅਰਬ ਦੇ ਪਾਵਰ ਗ੍ਰਿਡ ਦੇ ਲਈ ਇਕ ਰਾਹਤ ਭਰੀ ਖਬਰ ਹੈ। ਦੁਨੀਆ ਦੇ ਸਭ ਤੋਂ ਵੱਡੀ ਤੇਲ ਨਿਰਯਾਤਕ ਕੰਪਨੀ ਨੇ ਆਪਣੀ ਘਰੇਲੂ ਲੋੜਾਂ ਦੇ ਲਈ ਗੈਰ ਰਵਾਇਤੀ ਗੈਸ ਭੰਡਾਰਾਂ ਦੀਆਂ ਸੰਭਾਵਨਾਵਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ। ਇਸੇ ਮਹੀਨੇ ਤੁਰਕੀ ਨੇ ਵੀ ਕਾਲਾ ਸਾਗਰ ਵਿਚ ਊਰਜਾ ਦਾ ਭੰਡਾਰ ਖੋਜਿਆ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਅਰਦੌਣ ਨੇ ਇਸ ਨੂੰ ਤੁਰਕੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਕੁਦਰਤੀ ਗੈਸ ਦੀ ਖੋਜ ਦੱਸਿਆ ਸੀ। ਇਸਤਾਂਬੁਲ ਵਿਚ ਪ੍ਰੈੱਸ ਕਾਨਫਰੰਸ  ਕਰਦਿਆਂ ਅਰੌਦਣ ਨੇ ਕਿਹਾ ਸੀ ਕਿ ਤੁਰਕੀ ਦੇ ਫਤੇਹ ਨਾਮਕ ਡ੍ਰਿਲਿੰਗ ਜਹਾਜ਼ ਨੇ 320 ਅਰਬ ਕਿਊਬਿਕ ਮੀਟਰ ਕੁਦਰਤੀ ਗੈਸ ਭੰਡਾਰ ਟੂਨਾ-1 ਖੂਹ ਵਿਚ ਪਾਇਆ ਹੈ। ਅਰਦੌਣ ਨੇ ਕਿਹਾ ਸੀ ਕਿ ਸਾਡਾ ਉਦੇਸ਼ ਕਾਲਾ ਸਾਗਰ ਤੋਂ ਗੈਸ ਕੱਢ ਕੇ 2023 ਤੱਕ ਇਸ ਨੂੰ ਵਰਤੋਂ ਕਰਨ ਦਾ ਹੈ। ਅਰਦੌਣ ਨੇ ਕਿਹਾ ਸੀ ਕਿ ਤੁਰਤੀ ਨੂੰ ਪੂਰਬੀ ਭੂਮੱਧ ਸਾਗਰ ਤੋਂ ਖੁਸ਼ਖਬਰੀ ਦੀ ਆਸ ਹੈ। ਇਸ ਇਲਾਕੇ ਵਿਚ ਵੀ ਤੁਰਕੀ ਗੈਸ ਦੀ ਖੋਜ ਕਰ ਰਿਹਾ ਹੈ।


Vandana

Content Editor

Related News