ਸਾਊਦੀ ਅਰਬ ਵਿਚ ਆਈ. ਐਸ. ਅੱਤਵਾਦੀ ਨੂੰ 20 ਸਾਲ ਦੀ ਸਜ਼ਾ

Monday, Aug 07, 2017 - 11:46 AM (IST)

ਸਾਊਦੀ ਅਰਬ ਵਿਚ ਆਈ. ਐਸ. ਅੱਤਵਾਦੀ ਨੂੰ 20 ਸਾਲ ਦੀ ਸਜ਼ਾ

ਰਿਆਦ— ਸਾਊਦੀ ਅਰਬ ਦੀ ਇਕ ਅਦਾਲਤ ਨੇ ਐਤਵਾਰ ਨੂੰ ਇਸਲਾਮੀਕ ਸਟੇਟ (ਆਈ. ਐਸ) ਅੱਤਵਾਦੀ ਸਮੂਹ ਦੇ ਇਕ ਮੈਂਬਰ ਨੂੰ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ੀ ਪਾਉਂਦੇ ਹੋਏ 20 ਸਾਲ ਕੈਦ ਦੀ ਸਜ਼ਾ ਸੁਣਾਈ। 
ਸਮਾਚਾਰ ਏਜੰਸੀ ਮੁਤਾਬਕ ਰਿਆਦ ਦੀ ਅਦਾਲਤ ਨੇ ਵਿਅਕਤੀ ਉੱਤੇ ਵਿਦੇਸ਼ੀ ਦੂਤਘਰਾਂ, ਅਧਿਕਾਰੀਆਂ ਅਤੇ ਸਾਊਦੀ ਦੀ ਉੱਤਰੀ ਸਰਹੱਦ ਦੇ ਅਰਰ ਹਵਾਈਅੱਡੇ ਉੱਤੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਹੈ। ਵਿਅਕਤੀ ਨੇ ਸਾਊਦੀ ਅਰਬ ਵਿਚ ਅੱਤਵਾਦੀ ਕੰਮ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਈ. ਐਸ ਦੇ ਸੀਰੀਆ ਅਤੇ ਇਰਾਕ ਦੇ ਕੈਂਪਸ ਵਿਚ ਹਿੱਸਾ ਲਿਆ ਸੀ। ਅਦਾਲਤ ਨੇ ਉਸ ਉੱਤੇ 20 ਸਾਲ ਦੀ ਯਾਤਰਾ ਪਾਬੰਦੀ ਵੀ ਲਗਾਈ ਹੈ। ਅਦਾਲਤ ਦੀ ਸਖਤ ਸਜ਼ਾ ਸਾਊਦੀ ਸਰਕਾਰ ਦੇ ਕੱਟੜਵਾਦੀਆਂ ਅਤੇ ਅੱਤਵਾਦੀਆਂ ਉੱਤੇ ਸਖਤ ਕਾਰਵਾਈ ਕਰਨ ਦਾ ਹਿੱਸਾ ਹੈ। ਸਾਊਦੀ ਸਰਕਾਰ ਨੇ ਇਹ ਕਦਮ ਹਾਲ ਹੀ ਦੇ ਸਾਲਾਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ਹੋਏ ਧਮਾਕਿਆਂ ਤੋਂ ਬਾਅਦ ਲਿਆ ਹੈ, ਜਿਸ ਵਿਚ ਕਈ ਲੋਕਾਂ ਦੀ ਜਾਨ ਗਈ ਹੈ।


Related News