ਜਦੋਂ ਸਤੀਸ਼ ਸ਼ਾਹ ਦਾ ਲੰਡਨ ਏਅਰਪੋਰਟ 'ਤੇ ਉਡਾਇਆ ਮਜ਼ਾਕ ਤਾਂ ਅਦਾਕਾਰ ਨੇ ਕਰਾਈ ਸਟਾਫ਼ ਦੀ ਬੋਲਤੀ ਬੰਦ

01/04/2023 10:19:27 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸਤੀਸ਼ ਸ਼ਾਹ ਆਪਣੀ ਅਦਾਕਾਰੀ ਅਤੇ ਕਾਮਿਕ ਟਾਈਮਿੰਗ ਲਈ ਮਸ਼ਹੂਰ ਹਨ। ਉਨ੍ਹਾਂ ਨੇ ਕਈ ਸ਼ਾਨਦਾਰ ਫ਼ਿਲਮਾਂ ਵਿਚ ਕੰਮ ਕੀਤਾ ਹੈ ਅਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਸਤੀਸ਼ ਸ਼ਾਹ ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਏ ਹਨ। ਹਾਲਾਂਕਿ ਇਸ ਵਾਰ ਉਹ ਆਪਣੇ ਕੰਮ ਨੂੰ ਲੈ ਕੇ ਨਹੀਂ ਸਗੋਂ ਨਸਲਵਾਦ 'ਤੇ ਟਿੱਪਣੀ ਕਰਕੇ ਚਰਚਾ 'ਚ ਹਨ। 

ਦਰਅਸਲ ਸਤੀਸ਼ ਸ਼ਾਹ ਲੰਡਨ ਦੇ ਏਅਰਪੋਰਟ 'ਤੇ ਨਸਲਵਾਦ ਦਾ ਸ਼ਿਕਾਰ ਹੋ ਗਏ ਪਰ ਉਨ੍ਹਾਂ ਨੇ ਅਜਿਹਾ ਜਵਾਬ ਦਿੱਤਾ ਕਿ ਸਟਾਫ ਦੀ ਬੋਲਤੀ ਬੰਦ ਹੋ ਗਈ ਅਤੇ ਹੁਣ ਲੋਕ ਸੋਸ਼ਲ ਮੀਡੀਆ 'ਤੇ ਸਤੀਸ਼ ਸ਼ਾਹ ਦੀ ਤਾਰੀਫ਼ ਕਰ ਰਹੇ ਹਨ।

PunjabKesari

ਸਤੀਸ਼ ਸ਼ਾਹ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਕਿ ਲੰਡਨ ਦੇ ਹੀਥਰੋ ਏਅਰਪੋਰਟ 'ਤੇ ਉਥੋਂ ਦੇ ਸਟਾਫ 'ਚੋਂ ਕਿਸੇ ਨੇ ਮੈਨੂੰ ਦੇਖ ਕੇ ਆਪਣੇ ਸਾਥੀ ਨੂੰ ਪੁੱਛਿਆ ਕੀ ਇਹ ਲੋਕ ਫਰਸਟ ਕਲਾਸ (ਸ਼੍ਰੇਣੀ)  ਦੀਆਂ ਟਿਕਟਾਂ ਖਰੀਦ ਸਕਦੇ ਹਨ? ਇਸ 'ਤੇ ਸਟਾਫ ਨੂੰ ਜਵਾਬ ਦਿੰਦੇ ਹੋਏ ਸਤੀਸ਼ ਸ਼ਾਹ ਨੇ ਕਿਹਾ, 'ਕਿਉਂਕਿ ਅਸੀਂ ਭਾਰਤੀ ਹਾਂ।' ਇਹ ਸੁਣ ਕੇ ਲੰਡਨ ਦੇ ਹੀਥਰੋ ਏਅਰਪੋਰਟ ਦੇ ਸਟਾਫ ਦੀ ਬੋਲਤੀ ਬੰਦ ਹੋ ਗਈ। ਸਤੀਸ਼ ਸ਼ਾਹ ਦੇ ਇਸ ਟਵੀਟ ਨੂੰ ਲੋਕ ਕਾਫ਼ੀ ਤਾਰੀਫ਼ ਵੀ ਕਰ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News