ਗਾਇਕ ਸਤਿੰਦਰ ਸਿਰਤਾਜ ਦਾ ਰੋਮ ਪਹੁੰਚਣ ''ਤੇ ਭਰਵਾਂ ਸਵਾਗਤ

Friday, Jul 12, 2024 - 11:54 AM (IST)

ਗਾਇਕ ਸਤਿੰਦਰ ਸਿਰਤਾਜ ਦਾ ਰੋਮ ਪਹੁੰਚਣ ''ਤੇ ਭਰਵਾਂ ਸਵਾਗਤ

ਮਿਲਾਨ/ਇਟਲੀ (ਸਾਬੀ ਚੀਨੀਆ): ਪੰਜਾਬੀ ਸੰਗੀਤ ਇੰਡਸਟਰੀ 'ਚੋ ਉੱਚੀਆਂ ਬੁਲੰਦੀਆਂ ਛੂਹਣ ਵਾਲੇ ਪੰਜਾਬੀਆਂ ਦੇ ਮਹਿਬੂਬ ਗਾਇਕ ਸਤਿੰਦਰ ਸਿਰਤਾਜ ਯੂਰਪ ਦਾ ਦਿਲ ਕਰਕੇ ਜਾਣੇ ਜਾਂਦੇ ਸ਼ਹਿਰ ਰੋਮ ਵਿੱਚ 13 ਜੁਲਾਈ ਨੂੰ ਸਟੇਜ ਸ਼ੋਅ ਕਰਨ ਜਾ ਰਹੇ ਹਨ, ਜਿਸ ਵਿਚ ਹਿੱਸਾ ਲੈਣ ਲਈ ਉਹ ਕੱਲ੍ਹ ਰਾਤ ਰੋਮ ਪਹੁੰਚੇ, ਜਿੱਥੇ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਵੱਡਾ ਹਾਦਸਾ : ਨਦੀ 'ਚ ਰੁੜ੍ਹੀਆਂ ਦੋ ਬੱਸਾਂ, 7 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ

ਇਸ ਸ਼ੋਅ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਕਜ ਢੀਂਗਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਬੇਸ਼ਕ ਸਤਿੰਦਰ ਸਿਰਤਾਜ ਪਹਿਲਾਂ ਵੀ ਇਟਲੀ ਵਿੱਚ ਸ਼ੋਅ ਕਰ ਚੁੱਕੇ ਹਨ ਪਰ ਇਤਿਹਾਸਿਕ ਸ਼ਹਿਰ ਰੋਮ ਵਿਖੇ ਪਹਿਲੀ ਵਾਰ ਉਨ੍ਹਾਂ ਦਾ ਸ਼ੋਅ ਹੋਣ ਜਾ ਰਿਹਾ ਹੈ ਜਿਸਨੂੰ ਲੈਕੇ ਸਰੋਤਿਆਂ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸਰੋਤਿਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਉਨਾ ਦਾ ਸ਼ੋਅ ਰੋਮ ਵਿੱਚ ਰੱਖਿਆ ਗਿਆ ਹੈ ਤਾਂ ਜੋ ਸਤਿੰਦਰ ਸਿਰਤਾਜ ਦੇ ਕੱਦ ਵਰਗਾ ਕੋਈ ਵਧੀਆ ਪ੍ਰੋਗਰਾਮ ਸਰੋਤਿਆਂ ਦੀ ਝੋਲੀ ਪਾਇਆ ਜਾ ਸਕੇ। ਸੁਰਾਂ ਦੇ ਸਰਤਾਜ ਸਤਿੰਦਰ ਸਿਰਤਾਜ ਨੂੰ ਏਅਰ ਪੋਰਟ 'ਤੇ ਜੀ ਆਇਆਂ ਕਹਿਣ ਵਾਲਿਆਂ ਵਿਚ ਪੰਕਜ ਢੀਂਗਰਾਂ ,ਰੌਬਿਨ , ਵਿਕਾਸ, ਗੁਰਲਾਲ ਅਤੇ ਸੰਦੀਪ ਆਦਿ ਪ੍ਰਮੋਟਰ ਮੌਜੂਦ ਸਨ, ਜਿੰਨਾਂ ਵੱਲੋ ਸਿਰਤਾਜ ਨੂੰ ਇਟਲੀ ਆਉਣ 'ਤੇ ਜੀ ਆਇਆਂ ਆਖਿਆ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News