ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੂੰ ਆਸਟਰੇਲੀਆ ਨੇ ਦਿੱਤੀ ਆਨਰੇਰੀ ਨਾਗਰਿਕਤਾ

03/16/2019 8:33:37 AM

ਜੈਤੋ, (ਜ.ਬ.)–ਸੰਤ ਨਿਰੰਕਾਰੀ ਮਿਸ਼ਨ ਪਿਛਲੇ 90 ਸਾਲਾਂ ਤੋਂ ਪੂਰੇ ਸੰਸਾਰ ਵਿਚ ਪਰਮਾਤਮਾ ਦੇ ਗਿਆਨ, ਭਗਤੀ, ਮਨੁੱਖਤਾ, ਪਿਆਰ, ਨਿਮਰਤਾ, ਸਹਿਣਸ਼ੀਲਤਾ, ਸੇਵਾ, ਸਤਿਸੰਗ, ਸਿਮਰਨ ਅਤੇ ਪਰਉਪਕਾਰ ਦਾ ਸੁਨੇਹਾ ਦਿੰਦਾ ਆ ਰਿਹਾ ਹੈ।
ਇਹੀ ਸੁਨੇਹਾ ਅਜੋਕੇ ਯੁੱਗ ’ਚ ਨਿਰੰਕਾਰੀ ਮਿਸ਼ਨ ਦੇ ਛੇਵੇਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਨੀਆ ਭਰ ਵਿਚ ਦੇ ਰਹੇ ਹਨ ਤਾਂ ਕਿ ਇਨਸਾਨ ਨੂੰ ਜੀਵਨ ਜਿਊਣ ਲਈ ਲਗਾਤਾਰ ਇਕ ਸਹੀ ਦਿਸ਼ਾ ਮਿਲਦੀ ਰਹੇ। ਇਸ ਸੰਬੰਧ ’ਚ ਨਿਰੰਕਾਰੀ ਮਿਸ਼ਨ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮਾਗਮ ਲਗਾਤਾਰ ਕਰਵਾਏ ਜਾ ਰਹੇ ਹਨ। ਇਸ ਸਬੰਧ ’ਚ ਆਸਟਰੇਲੀਆ ਦੇ ਬਲੈਕਟਾਊਨ ਸਿਟੀ ’ਚ ਇਕ ਅੰਤਰਰਾਸ਼ਟਰੀ ਯੁਵਾ ਅਧਿਆਤਮਕ ਸੰਮੇਲਨ ਕਰਵਾਇਆ ਗਿਆ। ਇਸ ਸਬੰਧੀ ਮੀਡੀਆ ਸਹਾਇਕ ਪ੍ਰਮੋਦ ਧੀਰ ਨੇ ਦੱਸਿਆ ਕਿ ਇਸ ਸੰਮੇਲਨ ਦੀ ਕਾਮਯਾਬੀ ਨੂੰ ਦੇਖਦੇ ਹੋਏ ਉਥੋਂ ਦੇ ਮੇਅਰ ਸਟੀਫਨ ਬਾਲੀ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਵਿਚਾਰਾਂ ਅਤੇ ਮਿਸ਼ਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਨਰੇਰੀ ਨਾਗਰਿਕਤਾ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਮੇਅਰ ਬਾਲੀ ਨੇ ਕਿਹਾ ਕਿ ਸਤਿਗੁਰੂ ਮਾਤਾ ਜੀ ਸਾਡੇ ਸਾਰਿਆਂ ਲਈ ਪ੍ਰੇਰਣਾਸਰੋਤ ਹਨ।


Related News