ਪ੍ਰਮਾਣੂ ਬੰਬ ਬਣਾਉਣ ਦੀ ਨਵੀਂ ''ਫੈਕਟਰੀ'' ਬਣਾ ਰਿਹੈ ਪਾਕਿ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ
Thursday, Dec 03, 2020 - 01:53 AM (IST)
ਇਸਲਾਮਾਬਾਦ-ਭਾਰਤ ਨਾਲ ਜਾਰੀ ਤÎਣਾਅ ਵਿਚਾਲੇ ਪਾਕਿਸਤਾਨ ਆਪਣੀ ਪ੍ਰਮਾਣੂ ਹਥਿਆਰਾਂ ਦੀ ਤਾਕਤ ਨੂੰ ਵਧਾ ਰਿਹਾ ਹੈ। ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਨੇ ਆਪਣੇ ਚਸ਼ਮਾ ਪ੍ਰਮਾਣੂ ਪਲਾਂਟ 'ਚ ਪ੍ਰਮਾਣੂ ਬੰਬ ਬਣਾਉਣ ਲਈ ਪਲੂਟੋਨਿਯਮ ਬਣਾਉਣ ਵਾਲੇ ਵੱਖਰੇ ਕੇਂਦਰ ਦਾ ਕਾਫੀ ਵਿਸਤਾਰ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਆਪਣੇ ਪ੍ਰਮਾਣੂ ਪਲਾਂਟ ਦੇ ਵਿਕਾਸ ਪ੍ਰੋਗਰਾਮ ਨੂੰ ਬੇਹਦ ਗੁਪਤ ਤਰੀਕੇ ਨਾਲ 2018 ਦੇ ਮੱਧ 'ਚ ਸ਼ੁਰੂ ਕੀਤਾ ਸੀ। ਹੁਣ ਹਾਲ 'ਚ ਹੀ ਮੈਕਸਾਰ ਤਕਨਾਲੋਜੀ ਦੀ ਸੈਟੇਲਾਈਟ ਤਸਵੀਰਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਸਤੰਬਰ 2020 ਤੱਕ ਇਸ ਪ੍ਰੋਗਰਾਮ ਨੂੰ ਪੂਰਾ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:-ਮੱਛੀ ਦੀ ਉਲਟੀ ਨਾਲ ਮਛੇਰਾ ਇੰਝ ਬਣਿਆ ਰਾਤੋ-ਰਾਤ ਕਰੋੜਪਤੀ
ਦੁਨੀਆ ਭਰ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਇੰਸਟੀਚਿਊਟ ਫਾਰ ਸਾਇੰਸ ਐਂਡ ਇੰਟਰਨੈਸ਼ਨਲ ਸਕਿਓਰਟੀ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਪਾਕਿਸਤਾਨ ਦੇ ਚਸ਼ਮਾ ਪ੍ਰਮਾਣੂ ਪਲਾਂਟ 'ਚ ਪਲੂਟੋਨਿਯਮ ਦੇ ਰਿਪ੍ਰੋਸੈਸਿੰਗ ਪਲਾਂਟ ਨੂੰ ਸਾਲ 2007 'ਚ ਹੀ ਪਛਾਣ ਲਿਆ ਗਿਆ ਸੀ। ਹਾਲਾਂਕਿ, 2015 'ਚ ਪਾਕਿਸਤਾਨ ਇਸ ਪ੍ਰਮਾਣੂ ਪਲਾਂਟ ਨੂੰ ਚਾਲੂ ਕਰ ਪਾਇਆ ਸੀ। ਚਸ਼ਮਾ ਐਕਸਟੈਂਸ਼ਨ ਪਲਾਂਟ 'ਚ ਪ੍ਰਮਾਣੂ ਬੰਬ ਨੂੰ ਬਣਾਉਣ ਲਈ ਜ਼ਿਆਦਾ ਮਾਤਰਾ 'ਚ ਪਲੂਟੋਨਿਯਮ ਨੂੰ ਇਕੱਠਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO
ਅੱਜ ਦੁਨੀਆ ਕੋਲ ਇਸ ਨਾਲ ਕਈ ਗੁਣਾ ਜ਼ਿਆਦਾ ਸਮਰਥਾ ਵਾਲੇ ਪ੍ਰਮਾਣੂ ਬੰਬ ਹਨ। ਅਜਿਹੇ 'ਚ ਪ੍ਰਮਾਣੂ ਜੰਗ ਦੀ ਕਲਪਨਾ ਹੀ ਕੰਬਾ ਦਿੰਦੀ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਕੋਲ ਪ੍ਰਮਾਣੂ ਹਥਿਆਰ ਨੂੰ ਲਿਜਾਣ ਵਾਲੀਆਂ ਮਿਜ਼ਾਈਲਾਂ ਹਨ। ਖਾਸ ਗੱਲ ਇਹ ਹੈ ਕਿ ਦੋਵੇਂ ਦੇਸ਼ ਇਕ-ਦੂਜੇ ਦੇ ਆਖਿਰੀ ਕੋਨੇ ਤੱਕ ਹਮਲੇ ਦੀ ਸਮਰਥਾ ਵਾਲੀਆਂ ਮਿਜ਼ਾਈਲਾਂ ਵਿਕਸਿਤ ਕਰ ਚੁੱਕੇ ਹਨ। ਭਾਰਤ ਕੋਲ ਤਾਂ 5000 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਹੈ ਜੋ ਪਾਕਿਸਤਾਨ ਦੇ ਬਾਰ ਵੀ ਹਮਲਾ ਕਰਨ ਦੀ ਸਮਰਥਾ ਰੱਖਦੀ ਹੈ। ਪਾਕਿਸਤਾਨ ਕੋਲ ਵੀ ਪ੍ਰਮਾਣੂ ਹਥਿਆਰ ਲਿਜਾਣ ਵਾਲੀ ਮਿਜ਼ਾਈਲ ਹੈ ਜੋ 2750 ਕਿਲੋਮੀਟਰ ਤੱਕ ਹਮਲਾ ਕਰਨ ਦੀ ਸਮਰੱਥਾ ਰੱਖਦੀ ਹੈ।