ਕੈਨੇਡਾ ''ਚ ਖੱਡ ''ਚ ਡਿੱਗਾ ਪੰਜਾਬੀ ਪਿਓ-ਪੁੱਤਰ ਦਾ ਟਰੱਕ, ਮੌਕੇ ''ਤੇ ਹੋਈ ਮੌਤ, ਭਾਈਚਾਰੇ ''ਚ ਸੋਗ ਦੀ ਲਹਿਰ

03/27/2017 12:37:46 PM

 ਓਨਟਾਰੀਓ— ਕੈਨੇਡਾ ਦੇ ਉੱਤਰੀ ਓਨਟਾਰੀਓ ਦੇ ਸ਼ਹਿਰ ਨਿੱਪੀਗੋਨ ਨੇੜੇ ਵਾਪਰੇ ਦਰਦਨਾਕ ਹਾਦਸੇ ਵਿਚ ਪੰਜਾਬੀ ਪਿਓ-ਪੁੱਤਰ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 57 ਸਾਲਾ ਸਰਵਜੀਤ ਸਿੰਘ ਚਾਹਲ ਅਤੇ ਉਸ ਦਾ 23 ਸਾਲਾ ਬੇਟਾ ਗੁਰਤੇਜ ਸਿੰਘ ਚਾਹਲ ਸ਼ਾਮਲ ਹਨ। ਘਟਨਾ ਬੀਤੇ ਸ਼ਨੀਵਾਰ ਦੀ ਹੈ। ਪਿਓ ਅਤੇ ਪੁੱਤਰ ਦੋਵੇਂ ਹਾਈਵੇਅ 17 ''ਤੇ ਟਰੱਕ ਵਿਚ ਸਵਾਰ ਹੋ ਕੇ ਜਾ ਰਹੇ ਸਨ। ਉਹ ਨਿੱਪੀਗੌਨ ਦੇ ਪੂਰਬੀ ਮੈਕਐਲੀਸਟਰ ਟਾਊਨਸ਼ਿਪ ਨੇੜੇ ਸਨ, ਜਦੋਂ ਉਨ੍ਹਾਂ ਦਾ ਟਰੱਕ ਸੜਕ ਤੋਂ ਤਿਲਕ ਕੇ ਖੱਡ ਵਿਚ ਜਾ ਡਿੱਗਾ। ਓਨਟਾਰੀਓ ਦੀ ਖੇਤਰੀ ਪੁਲਸ ਮੁਤਾਬਕ ਮੌਕੇ ''ਤੇ ਹੀ ਦੋਹਾਂ ਸਵਾਰਾਂ ਦੀ ਮੌਤ ਹੋ ਗਈ। 

ਸਵਰਜੀਤ ਸਿੰਘ ਚਾਹਲ ਅਤੇ ਉਨ੍ਹਾਂ ਦੇ ਬੇਟੇ ਗੁਰਤੇਜ ਸਿੰਘ ਚਾਹਲ ਦੀ ਅਚਾਨਕ ਹੋਈ ਮੌਤ ਨਾਲ ਟਰੱਕਿੰਗ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ। ਦੋਹਾਂ ਦਾ ਅੰਤਮ ਸੰਸਕਾਰ 27 ਮਾਰਚ ਯਾਨੀ ਕਿ ਅੱਜ 30 ਬਰੈਮਵਿਨ ਕੋਰਟ ਵਿਖੇ ਸਥਿਤ ਬਰੈਂਪਟਨ ਕਰੈਮੇਟੋਰੀਅਮ ਵਿਖੇ ਸਵੇਰੇ 1 ਵਜੇ ਤੋਂ 1 ਵਜੇ ਦਰਮਿਆਨ ਕਰਵਾਇਆ ਜਾਵੇਗਾ। ਦਿਨ ਅਤੇ ਰਾਤ ਦਾ ਸਮਾਂ ਅੰਤਰ ਹੋਣ ਕਰਕੇ ਉਸ ਸਮੇਂ ਭਾਰਤ ਵਿਚ ਰਾਤ ਹੋਵੇਗੀ। ਕੈਨੇਡਾ ਵੱਸਦੇ ਪੂਰਾ ਪੰਜਾਬੀ ਭਾਈਚਾਰਾ ਦੁੱਖ ਦੀ ਇਸ ਘੜੀ ਵਿਚ ਪੀੜਤ ਪਰਿਵਾਰ ਦੇ ਨਾਲ ਹੈ।

Kulvinder Mahi

News Editor

Related News