ਨਿਊਜ਼ੀਲੈਂਡ 'ਚ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਤੇ ਟਰੱਸਟੀ ਖ਼ਿਲਾਫ਼ ਰੋਸ ਪ੍ਰਦਰਸ਼ਨ

Sunday, Aug 08, 2021 - 01:18 PM (IST)

ਨਿਊਜ਼ੀਲੈਂਡ 'ਚ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਤੇ ਟਰੱਸਟੀ ਖ਼ਿਲਾਫ਼ ਰੋਸ ਪ੍ਰਦਰਸ਼ਨ

ਆਕਲੈਂਡ (ਹਰਮੀਕ ਸਿੰਘ): ਅੱਜ ਆਕਲੈਂਡ ਦੇ ਫਲੈਟ ਬੁਸ਼ ਇਲਾਕੇ ਦੇ ਲੇਡੀ ਰੂਬੀ ਡਰਾਇਵ 'ਤੇ ਸਥਿਤ ਗੁਰਦੁਆਰਾ ਛੇਂਵੀ ਪਾਤਸ਼ਾਹੀ ਦੇ ਬਾਹਰ ਸਿੱਖ ਸੰਗਤ ਵੱਲੋਂ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਤੇ ਟਰੱਸਟੀ ਗੁਰਿੰਦਰਪਾਲ ਸਿੰਘ ਬੰਟੀ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। 

PunjabKesari

ਸੰਗਤਾਂ ਵੱਲੋਂ ਇਲਜਾਮ ਲਾਏ ਗਏ ਕਿ 25 ਜੁਲਾਈ ਨੂੰ ਗੁਰਦੁਆਰੇ ਦੀ ਸੰਗਤ ਅਤੇ ਸਾਰੇ ਟਰੱਸਟੀਆਂ ਵੱਲੋ ਗੁਰਿੰਦਰਪਾਲ ਬੰਟੀ ਹੋਰਾਂ ਨਾਲ ਗੁਰਦੁਆਰੇ ਦੇ ਹਿਸਾਬ-ਕਿਤਾਬ ਨੂੰ ਲੈ ਕੇ ਅਤੇ ਗੁਰਦੁਆਰੇ ਵਿੱਚ ਚੱਲ ਰਹੀਆਂ ਮਰਿਆਦਾ ਨੂੰ ਲੈ ਕੇ 7- 8 ਘੰਟੇ ਮੀਟਿੰਗ ਕੀਤੀ ਗਈ ਪਰ ਗੁਰਿੰਦਰਪਾਲ ਨੇ ਕੋਈ ਵੀ ਹਿਸਾਬ ਦੇਣ ਤੋਂ ਮਨਾ ਕਰ ਦਿੱਤਾ ਅਤੇ ਨਾਲ ਹੀ ਹਿਸਾਬ ਮੰਗਣ ਵਾਲੇ ਦੋ ਟਰੱਸਟੀਆਂ ਨੂੰ ਟਰੈਸ ਪਾਸ ਕਰ ਦਿੱਤਾ ਗਿਆ ਅਤੇ ਨਾਲ ਹੀ ਗੁਰਦੁਆਰੇ ਦੀਆਂ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ। 

PunjabKesari
ਸੰਗਤਾਂ ਵੱਲੋ ਇਹ ਵੀ ਦੋਸ਼ ਲਾਏ ਗਏ ਗੁਰਦੁਆਰੇ ਵਿੱਚ ਸਹਿਜਧਾਰੀ ਸਿੱਖਾਂ ਨੂੰ ਪਾਠ ਕਰਨ ਵਿੱਚ ਅਤੇ ਸੇਵਾ ਕਰਨ ਤੇ ਪੂਰਨ ਤੌਰ 'ਤੇ ਮਨਾਹੀ ਹੈ ਅਤੇ ਗੁਰਿੰਦਰਪਾਲ ਬੰਟੀ ਗੁਰਦੁਆਰੇ ਵਿੱਚ ਡੇਰੇ ਵਾਂਗ ਗੱਦੀ ਲਾਉਂਦੇ ਨੇ ਤੇ ਬਹੁਤ ਵਾਰ ਗੁਰਬਾਣੀ ਦੀ ਗਲਤ ਵਿਆਖਿਆ ਤੇ ਪ੍ਰਚਾਰ ਕੀਤਾ ਜਾਂਦੇ। 

PunjabKesari

ਪੜ੍ਹੋ ਇਹ ਅਹਿਮ ਖਬਰ- ਇਟਲੀ : ਪਹਿਲੀ ਤੇ ਦੂਜੀ ਵਿਸ਼ਵ ਜੰਗ ਮੌਕੇ ਸ਼ਹੀਦ ਸੈਂਕੜੇ ਭਾਰਤੀ ਫੌਜੀਆਂ ਦੀ ਯਾਦ 'ਚ ਹੋਏ ਸਰਧਾਂਜਲੀ ਸਮਾਗਮ 

ਗੁਰਿੰਦਰਪਾਲ ਹੋਰਾਂ ਨੇ ਇੱਕ ਲੋਕਲ ਅਖ਼ਬਾਰ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਇਹ ਸਾਰੇ ਇਲਜ਼ਾਮ ਗਲਤ ਹਨ। ਗੁਰਦੁਆਰਾ ਟਰੱਸਟ ਦੀ ਪਿਛਲੇ ਅਤੇ ਮੌਜੂਦਾ ਸਾਲ ਦੀ ਵਿੱਤੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਰੋਸ ਕਰ ਰਹੀ ਸੰਗਤ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਸ ਮਾਮਲੇ ਬਾਬਤ ਚਿੱਠੀ ਲਿਖੀ ਜਾ ਰਹੀ ਹੈ ਅਤੇ ਕਾਨੂੰਨੀ ਸਲਾਹ ਵੀ ਲਈ ਜਾ ਰਹੀ ਹੈ।


author

Vandana

Content Editor

Related News