ਭਾਰਤੀ ਰਾਜਦੂਤ ਸੰਧੂ ਦੀ ਅਮਰੀਕੀ ਵਪਾਰਕ ਸਕੱਤਰ ਨਾਲ ਮੀਟਿੰਗ, ਖੁੱਲ੍ਹ ਸਕਦੇ ਹਨ ਵਪਾਰ ਦੇ ਨਵੇਂ ਰਸਤੇ

Wednesday, Aug 25, 2021 - 10:30 AM (IST)

ਭਾਰਤੀ ਰਾਜਦੂਤ ਸੰਧੂ ਦੀ ਅਮਰੀਕੀ ਵਪਾਰਕ ਸਕੱਤਰ ਨਾਲ ਮੀਟਿੰਗ, ਖੁੱਲ੍ਹ ਸਕਦੇ ਹਨ ਵਪਾਰ ਦੇ ਨਵੇਂ ਰਸਤੇ

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਅਤੇ ਅਮਰੀਕੀ ਵਪਾਰਕ ਸਕੱਤਰ ਜੀਨਾ ਰਾਯਮੋਂਡੋ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਵਿਚ ਦੋਵੇਂ ਦੇਸ਼ਾਂ ਵਿਚ ਵੱਧਦੇ ਵਪਾਰਕ ਸਬੰਧਾਂ ਦੇ ਪ੍ਰਤੀ ਆਪਣੀ ਵਚਨਬੱਧਤਾ ਬਾਰੇ ਗੱਲ ਕੀਤੀ। ਸੰਧੂ ਅਤੇ ਰਾਯਮੋਂਡੋ ਵਿਚ ਇਹ ਵਪਾਰ ਨੂੰ ਲੈ ਕੇ ਇਹ ਵਾਰਤਾ ਉਸ ਸਮੇਂ ਹੋਈ ਹੈ ਜਦੋਂ ਭਾਰਤ ਦੇ ਵਪਾਰਕ ਮੰਤਰੀ ਪੀਯੂਸ਼ ਗੋਇਲ ਨਿਰਾਸ਼ ਹੋ ਕੇ ਇਹ ਬਿਆਨ ਦੇ ਚੁੱਕੇ ਹਨ ਕਿ ਉਹ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਉਮੀਦ ਫਿਲਹਾਲ ਖ਼ਤਮ ਹੋ ਗਈ ਹੈ ਕਿਉਂਕਿ ਜੋਅ ਬਾਈਡੇਨ ਪ੍ਰਸ਼ਾਸਨ ਨੇ ਭਾਰਤ ਨੂੰ ਦੱਸਿਆ ਹੈ ਕਿ ਉਸਦੀ ਮੁਕਤ ਵਪਾਰ ਸਮਝੌਤੇ ਵਿਚ ਕੋਈ ਦਿਲਚਸਪੀ ਨਹੀਂ ਹੈ।

ਸੰਯੁਕਤ ਰਾਜ ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸੰਧੂ ਅਤੇ ਅਮਰੀਕੀ ਵਪਾਰਕ ਸਕੱਤਰ ਜੀਨਾ ਰਾਯਮੋਂਡੋ ਨੇ ਦੋਨੋਂ ਦੇਸ਼ਾਂ ਵਿਚਾਲੇ ਵਿਕਸਿਤ ਹੋ ਰਹੇ ਵਪਾਰਕ ਸਬੰਧਾਂ ’ਤੇ ਵਿਸਤਾਰ ਨਾਲ ਚਰਚਾ ਕੀਤੀ ਹੈ। ਦੋਨੋਂ ਨੇ ਦੋ-ਪੱਖੀ ਵਪਾਰਕ ਸਬੰਧਾਂ ਦੇ ਮਹੱਤਵ ਅਤੇ ਵਿਆਪਕ ਰਣਨੀਤਕ ਸਬੰਧਾਂ ਦੇ ਸਮਰਤਨ ਵਿਚ ਵਧਦੇ ਵਪਾਰਕ ਸਬੰਧਾਂ ਪ੍ਰਤੀ ਆਪਣੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਇਸ ਮੀਟਿੰਗ ਤੋਂ ਬਾਅਦ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਦੇ ਨਵੇਂ ਰਸਤੇ ਖੁੱਲ੍ਹ ਸਕਦੇ ਹਨ।

ਤਕਨੀਕੀ ਖੇਤਰਾਂ ਵਿਚ ਸਹਿਯੋਗ ਵਧਾਉਣ ’ਤੇ ਵਿਚਾਰ-ਵਟਾਂਦਰਾ

ਰਾਯਮੋਂਡੋ ਨੇ ਬਾਅਦ ਵਿਚ ਟਵੀਟ ਕਰਦੇ ਹੋਏ ਕਿਹਾ ਕਿ ਦੋ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜਬੂਤ ਕਰਨ ਲਈ ਸਾਡੇ ਕਾਰੋਬਾਰਾਂ ਦਾ ਸਮਰਥਨ ਕਰਨ ਲਈ ਅਸੀਮਤ ਮੌਕੇ ਸਨ। ਸੰਧੂ ਨੇ ਕਿਹਾ ਕਿ ਭਾਰਤ-ਅਮਰੀਕਾ ਦੇ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ ਜਿਸ ਵਿਚ ਸਪਲਾਈ ਲੜੀ ’ਚ ਲਚੀਲਾਪਣ ਅਤੇ ਤਕਨੀਕੀ ਖੇਤਰਾਂ ਵਿਚ ਸਹਿਯੋਗ ਵਧਾਉਣਾ ਸ਼ਾਮਲ ਹੈ। ਅਮਰੀਕੀ ਵਪਾਰਕ ਵਿਭਾਗ ਵਲੋਂ ਜਾਰੀ ਇਕ ਬਿਆਨ ਮੁਤਾਬਕ ਦੋਨਾਂ ਨੇ ਯੂ. ਐੱਸ.-ਇੰਡੀਆ ਸੀ. ਈ. ਓ. ਫੋਰਮ ਅਤੇ ਯੂ. ਐੱਸ.-ਇੰਡੀਆ ਕਰਮਸ਼ੀਅਲ ਡਾਇਲਾਗ ਅਤੇ ਯੂ. ਐੱਸ.-ਇੰਡੀਆ ਹਾਈ ਤਕਨਾਲੌਜੀ ਕੋਆਪ੍ਰੇਸ਼ਨ ਗਰੁੱਪ ਦੀ ਮੀਟਿੰਗ ਦੇ ਪੁਰਨ ਨਿਰਧਾਰਣ ’ਤੇ ਚਰਚਾ ਕੀਤੀ।

ਵਿਭਾਗ ਦਾ ਕਹਿਣਾ ਹੈ ਕਿ ਯੂ. ਐੱਸ.-ਭਾਰਤ ਟੈਕਨਾਲੌਜੀ ਸਹਿਯੋਗ ਅਤੇ ਇਸਨੂੰ ਮਜ਼ਬੂਤ ਕਰਨ ਲਈ ਡਿਜੀਟਲ ਆਰਥਿਕ ਨੀਤੀਆਂ ਵਿਚ ਸੁਧਾਰ ’ਤੇ ਵੀ ਵਿਸਤਾਰਪੂਰਵਕ ਗੱਲਬਾਤ ਹੋਈ ਹੈ। ਅਮਰੀਕਾ ਨੇ ਅਧਿਕਾਰਤ ਬਿਆਨ ਵਿਚ ਕਿਹਾ ਹੈ ਕਿ ਸੰਧੂ ਅਤੇ ਰਾਯਮੋਂਡੋ ਨੇ ਅਮਰੀਕਾ-ਭਾਰਤ ਤਕਨਾਲੌਜੀ ਸਹਿਯੋਗ ਹੋਰ ਮਜ਼ਬੂਤ ਕਰਨ ਲਈ ਡਿਜੀਟਲ ਆਰਥਿਕਤਾ ਨੀਤੀਆਂ ਵਿਚ ਸੁਧਾਰ ’ਤੇ ਵੀ ਵਿਆਪਕ ਪੱਧਰ ’ਤੇ ਗੱਲਬਾਤ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ - ਕੈਥੀ ਹੋਚੁਲ ਨੇ ਨਿਊਯਾਰਕ ਦੀ ਪਹਿਲੀ ਮਹਿਲਾ ਰਾਜਪਾਲ ਵਜੋਂ ਚੁੱਕੀ ਸਹੁੰ 

ਅਮਰੀਕੀ ਰਾਜਦੂਤ ਨੇ ਵੀ ਕੀਤੀ ਹੈ ਵਪਾਰਕ ਮੰਤਰੀ ਨਾਲ ਗੱਲਬਾਤ 

ਜ਼ਿਕਰਯੋਗ ਹੈ ਕਿ ਵਪਾਰਕ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਉਮੀਦ ਫਿਲਹਾਲ ਖਤਮ ਹੋਣ ਦੀ ਗੱਲ ਕਹਿਣ ਦੇ ਇਕ ਦਿਨ ਬਾਅਦ ਭਾਰਤ ਵਿਚ ਅਮਰੀਕੀ ਰਾਜਦੂਤ ਅਤੁਲ ਕੇਸ਼ਪ ਨੇ ਭਾਰਤੀ ਮੰਤਰੀ ਤੋਂ ਦੋਨੋਂ ਦੇਸ਼ਾਂ ਵਿਚਾਲੇ ਵਪਾਰ ਦੇ ਸਬੰਧਾਂ ’ਤੇ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਗੱਲਬਾਤ ਕੀਤੀ ਸੀ।ਕੇਸ਼ਪ ਨੇ ਬੀਤੇ ਸ਼ੁੱਕਰਵਾਰ ਨੂੰ ਹੋਈ ਇਸ ਮੀਟਿੰਗ ਬਾਰੇ ਟਵੀਟ ਕੀਤੀ ਸੀ ਹਾਲਾਂਕਿ ਵਪਾਰਕ ਮੰਤਰਾਲਾ ਵਲੋਂ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ। 

ਕੇਸ਼ਪ ਨੇ ਟਵੀਟ ਕੀਤਾ ਕਿ ਮੈਨੂੰ ਵਪਾਰਕ ਮੰਤਰੀ ਪੀਯੂਸ਼ ਗੋਇਲ ਨਾਲ ਉਤਸ਼ਾਹਪੂਰਵਕ ਵਿਚਾਰਾਂ ਨੂੰ ਸਾਂਝਾ ਕੀਤਾ ਕਿ ਕਿਵੇਂ ਅਮਰੀਕਾ ਅਤੇ ਭਾਰਤ ਵਿਚਾਲੇ ਵਪਾਰ ਅਮਰੀਕੀ ਰਾਸ਼ਟਰਪਤੀ ਦੇ ਨਿਰਧਾਰਿਤ 500 ਅਰਬ ਅਮਰੀਕੀ ਡਾਲਰ ਦੇ ਟੀਚੇ ਨੂੰ ਹਾਸਲ ਕਰ ਸਕਦਾ ਹੈ ਅਤੇ ਅਜਿਹਾ ਹੋਣਾ ਹੀ ਚਾਹੀਦਾ ਹੈ।ਦੋ ਘੰਟੇ ਤੋਂ ਲੰਬੀ ਚਰਚਾ ਦੌਰਾਨ ਅਸੀਂ ਇਸ ਗੱਲ ’ਤੇ ਸਹਿਮਤ ਹੋਏ ਕਿ ਸਾਡੀ ਸਾਂਝੀ ਖੁਸ਼ਹਾਲੀ ਨੂੰ ਅੱਗੇ ਵਧਾਉਣ ਲਈ ਸਾਡੇ ਮਹਾਨ ਲੋਕਤੰਤਰਾਂ ਨੂੰ ਹੋਰ ਜ਼ਿਆਦਾ ਨੇੜਿਓਂ ਕੰਮ ਕਰਨਾ ਚਾਹੀਦਾ ਹੈ।ਜਦਕਿ ਇਸ ਤੋਂ ਪਹਿਲਾਂ ਬੀਤੇ ਵੀਰਵਾਰ ਨੂੰ ਨਿਰਾਸ਼ ਹੋ ਕੇ ਕਿਹਾ ਸੀ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਉਮੀਦ ਫਿਲਹਾਲ ਖ਼ਤਮ ਹੋ ਗਈ ਹੈ ਕਿਉਂਕਿ ਜੋ ਬਾਈਡੇਨ ਪ੍ਰਸ਼ਾਸਨ ਨੇ ਭਾਰਤ ਨੂੰ ਦੱਸਿਆ ਹੈ ਕਿ ਉਸਦੀ ਮੁਕਤ ਵਪਾਰਕ ਸਮਝੌਤੇ ਵਿਚ ਕੋਈ ਦਿਸਚਸਪੀ ਨਹੀਂ ਹੈ।


author

Vandana

Content Editor

Related News