ਹੁਣ ਪੁਲਸ ’ਚ ਭਰਤੀ ਹੋਣਗੇ ਰੋਬੋਟ, ਲੋੜ ਪੈਣ 'ਤੇ ਚਲਾ ਸਕਦੇ ਹਨ ਗੋਲੀ
Wednesday, Nov 30, 2022 - 01:47 PM (IST)
![](https://static.jagbani.com/multimedia/2022_11image_13_46_518425094robot.jpg)
ਜਲੰਧਰ (ਇੰਟਰਨੈਸ਼ਨਲ ਡੈਸਕ)-ਮਸ਼ੀਨੀ ਯੁੱਗ ਤੋਂ ਬਾਅਦ ਹੁਣ ਅਸੀਂ ਰੋਬੋਟਿਕ ਯੁੱਗ ਵਿਚ ਦਾਖ਼ਲ ਹੋ ਚੁੱਕੇ ਹਨ। ਰੋਬੋਟ ਨੇ ਅੱਜ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ। ਜੋ ਕੰਮ ਪਹਿਲਾਂ ਇਨਸਾਨਾਂ ਲਈ ਅਸੰਭਵ ਲੱਗਦੇ ਸਨ, ਅੱਜ ਰੋਬੋਟਾਂ ਰਾਹੀਂ ਸੰਭਵ ਹੋ ਚੁੱਕੇ ਹਨ। ਦੁਨੀਆ ਦੇ ਸਾਰੇ ਦੇਸ਼ਾਂ ਵਿਚ ਰੋਬੋਟ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਦੇ ਜਾ ਰਹੇ ਹਨ। ਇਸ ਦਰਮਿਆਨ ਸੈਨ ਫਰਾਂਸਿਸਕੋ ਵਿਚ ਪੁਲਸ ਨੇ ਰੋਬੋਟ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ। ਇਹ ਰੋਬੋਟ ਲੋਕਾਂ ਨੂੰ ਗੋਲੀ ਵੀ ਮਾਰ ਸਕਦੇ ਹਨ।
ਇਹ ਵੀ ਪੜ੍ਹੋ: ਚੀਨ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ, ਭਾਰਤ ਨਾਲ ਉਸ ਦੇ ਸਬੰਧਾਂ 'ਚ ਨਾ ਦੇਵੇ ਦਖ਼ਲ
ਪੁਲਸ ਕੋਲ ਹਨ 17 ਰੋਬੋਟ
ਸੈਨ ਫਰਾਂਸਿਸਕੋ ਪੁਲਸ ਵਿਭਾਗ ਨੇ ਰੋਬੋਟ ਨੂੰ ਤਾਇਨਾਤ ਕਰਨ ਲਈ ਮਸੌਦਾ ਤਿਆਰ ਕਰ ਲਿਆ ਹੈ। ਪੁਲਸ ਵਿਭਾਗ ਨੇ ਹਾਲ ਹੀ ਵਿਚ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਰੋਬੋਟਾਂ ਦੀ ਵਰਤੋਂ ਦਾ ਪ੍ਰਸਤਾਵ ਦਿੱਤਾ ਹੈ। ਪੁਲਸ ਵਿਭਾਗ ਨੇ ਸਰਕਾਰ ਨੂੰ ਖ਼ਤਰਨਾਕ ਅਪਰਾਧੀਆਂ ਅਤੇ ਸ਼ੱਕੀਆਂ ਨੂੰ ਮਾਰਨ ਵਿਚ ਸਮਰੱਥ ਰੋਬੋਟਾਂ ਨੂੰ ਤਾਇਨਾਤ ਕਰਨ ਦਾ ਪ੍ਰਸਤਾਵ ਭੇਜਿਆ ਹੈ। ਸੈਨ ਫਰਾਂਸਿਸਕੋ ਪੁਲਸ ਕੋਲ ਅਜੇ 17 ਰੋਬੋਟ ਹਨ। ਹਾਲਾਂਕਿ 12 ਰੋਬੋਟ ਅਜੇ ਐਕਟੀਵੇਟ ਨਹੀਂ ਹਨ।
ਪਹਿਲਾਂ ਕਰਦੇ ਸਨ ਬੰਬ ਨੂੰ ਡਿਫਿਊਜ
ਰੋਬੋਟ ਦੀ ਵਰਤੋਂ ਆਮ ਤੌਰ ’ਤੇ ਬੰਬ ਦੀ ਜਾਂਚ ਲਈ ਅਤੇ ਬੰਬ ਨੂੰ ਡਿਫਿਊਜ਼ ਕਰਨ ਲਈ ਕੀਤੀ ਜਾਂਦੀ ਹੈ, ਪਰ ਸੈਨ ਫਰਾਂਸਿਸਕੋ ਪੁਲਸ ਵਿਭਾਗ ਇਨ੍ਹਾਂ ਦੀ ਵਰਤੋਂ ਅਪਰਾਧਿਕ ਖਦਸ਼ਿਆਂ, ਮਹੱਤਵਪੂਰਨ ਘਟਨਾਵਾਂ, ਅਤੀ-ਜ਼ਰੂਰੀ ਹਾਲਾਤ, ਵਾਰੰਟ ਐਗਜ਼ੀਕਿਊਸ਼ਨ ਅਤੇ ਸ਼ੱਕੀ ਉਪਕਰਣ ਮੁਲਾਂਕਣ ਦੌਰਾਨ ਕਰਨਾ ਚਾਹੁੰਦਾ ਹੈ। ਪੁਲਸ ਵਿਭਾਗ ਮੁਤਾਬਕ ਖ਼ਤਰੇ ਅਤੇ ਹੋਰ ਬਦਲਾਂ ਦੀ ਕਮੀ ਹੋਣ ’ਤੇ ਖ਼ਤਰਨਾਕ ਫੋਰਸ ਦੀ ਵਰਤੋਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਵਿਦੇਸ਼ ਦੇ ਸੁਫ਼ਨੇ ਵੇਖ ਰਹੇ ਲੋਕ ਖਿੱਚ ਲੈਣ ਤਿਆਰੀ, ਕੈਨੇਡਾ ਨੂੰ ਹਰ ਸਾਲ ਚਾਹੀਦੇ ਨੇ 5 ਲੱਖ ਪ੍ਰਵਾਸੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।