ਸਮੋਆ ''ਚ ਵਧਿਆ ਖਸਰੇ ਦਾ ਪ੍ਰਕੋਪ, 50 ਬੱਚਿਆਂ ਦੀ ਮੌਤ

Monday, Dec 02, 2019 - 12:28 PM (IST)

ਸਮੋਆ ''ਚ ਵਧਿਆ ਖਸਰੇ ਦਾ ਪ੍ਰਕੋਪ, 50 ਬੱਚਿਆਂ ਦੀ ਮੌਤ

ਐਪੀਆ (ਭਾਸ਼ਾ): ਸਮੋਆ ਵਿਚ ਖਸਰੇ ਨਾਲ 50 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਪੂਰੀ ਆਬਾਦੀ ਦਾ ਟੀਕਾਕਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਖਣੀ ਪ੍ਰਸ਼ਾਂਤ ਦੇਸ਼ ਦੀ ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਖਸਰੇ ਦੇ ਫੈਲਣ ਕਾਰਨ ਪਿਛਲੇ ਕੁਝ ਦਿਨਾਂ ਵਿਚ 5 ਬੱਚਿਆਂ ਦੀ ਮੌਤ ਹੋ ਗਈ। ਅਕਤੂਬਰ ਤੋਂ ਹੁਣ ਤੱਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ ਇਕ ਬਾਲਗ ਅਤੇ ਦੋ ਨਾਬਾਲਗ ਸ਼ਾਮਲ ਹਨ। 

ਖਸਰੇ ਦੀ ਚਪੇਟ ਵਿਚ ਇੱਥੇ ਜ਼ਿਆਦਾਤਰ ਬੱਚੇ ਆਏ ਹਨ। ਇਨ੍ਹਾਂ ਬੱਚਿਆਂ ਵਿਚੋਂ 23 ਦੀ ਉਮਰ 12 ਮਹੀਨੇ ਤੋਂ ਘੱਟ ਸੀ ਅਤੇ ਬਾਕੀ 25 ਬੱਚਿਆਂ ਦੀ ਉਮਰ 1 ਤੋਂ 4 ਸਾਲ ਦੇ ਵਿਚ ਸੀ। ਸਮੋਆ ਨੇ ਪਿਛਲੇ ਮਹੀਨੇ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਸੀ ਅਤੇ ਇੱਥੇ ਰਹਿਣ ਵਾਲੇ 2 ਲੱਖ ਲੋਕਾਂ ਨੂੰ ਲਾਜਮੀ ਤੌਰ 'ਤੇ ਟੀਕਾ ਲਗਵਾਉਣ ਲਈ ਕਿਹਾ ਗਿਆ ਸੀ। ਪਿਛਲੇ ਮਹੀਨੇ ਤੋਂ ਪਹਿਲਾਂ 33,000 ਲੋਕਾਂ ਦਾ ਟੀਕਾਕਰਨ ਹੋ ਗਿਆ ਸੀ ਅਤੇ ਉਸ ਦੇ ਬਾਅਦ ਤੋਂ ਹੁਣ ਤੱਕ 58,000 ਲੋਕਾਂ ਨੂੰ ਟੀਕਾ ਲਗਾਇਆ ਗਿਆ।


author

Vandana

Content Editor

Related News