ਸਲੋਹ ‘ਚ ਬਰਕਲੇ ਗਰੁੱਪ ਯੂਕੇ ਵੱਲੋਂ ਬਣਾਏ ਗਏ 900 ਘਰਾਂ ਦਾ ਕੌਂਸਲਰਾਂ ਤੇ MP ਢੇਸੀ ਨੇ ਕੀਤਾ ਉਦਘਾਟਨ

Friday, Jun 24, 2022 - 10:17 AM (IST)

ਸਲੋਹ ‘ਚ ਬਰਕਲੇ ਗਰੁੱਪ ਯੂਕੇ ਵੱਲੋਂ ਬਣਾਏ ਗਏ 900 ਘਰਾਂ ਦਾ ਕੌਂਸਲਰਾਂ ਤੇ MP ਢੇਸੀ ਨੇ ਕੀਤਾ ਉਦਘਾਟਨ

ਸਲੋਹ (ਸਰਬਜੀਤ ਸਿੰਘ ਬਨੂੜ)- ਸਥਾਨਕ ਸ਼ਹਿਰ ਵਿੱਚ ਹੌਰਲਿਕਸ ਕੁਆਰਟਰ ਐਕੁਇਫਰ ਗਾਰਡਨ ਡਿਵੈਲਪਮੈਂਟ ਵੱਲੋਂ ਆਧੁਨਿਕ ਸਹੂਲਤਾਂ ਨਾਲ ਬਣਾਏ ਗਏ ਮਲਟੀ ਸਟੋਰੀ ਘਰਾਂ ਨੂੰ ਸਲੋਹ ਬਾਰੋ ਦੇ ਐੱਮ. ਪੀ. ਅਤੇ ਕੌਂਸਲਰਾਂ ਵੱਲੋਂ ਸਾਂਝੇ ਤੌਰ 'ਤੇ ਉਦਘਾਟਨ ਕਰਕੇ ਲੋਕ ਅਰਪਣ ਕੀਤਾ ਗਿਆ। ਹੌਰਲਿਕਸ ਫ਼ੈਕਟਰੀ ਵਿੱਚ ਬਰਕਲੇ ਗਰੁੱਪ ਯੂਕੇ ਵੱਲੋਂ ਬਣਾਏ ਗਏ 900 ਘਰਾਂ ਦਾ ਉਦਘਾਟਨ ਸਲੋਹ ਦੇ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਅਤੇ ਸਥਾਨਕ ਲੇਬਰ ਲੀਡਰ ਜੇਮਸ ਸਵਿੰਡਲਹਰਸਟ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ।

PunjabKesari

ਇਸ ਮੌਕੇ ਕੌਂਸਲਰ ਪਵਿੱਤਰ ਕੌਰ ਮਾਨ, ਕੌਂਸਲਰ ਕਮਲਜੀਤ ਕੌਰ, ਕੌਂਸਲਰ ਬਲਵਿੰਦਰ ਬੈਂਸ, ਕੌਂਸਲਰ ਜ਼ਫਰ, ਕੌਂਸਲਰ ਮੁਹੰਮਦ ਨਜ਼ੀਰ, ਕੌਂਸਲਰ ਕਿਰਸਟੀਨ ਤੋਂ ਇਲਾਵਾ ਰਿੰਚਰਡ, ਮਿਸਟਰ ਡੀਨ, ਮਿਸਟਰ ਕਾਰਲਰ ਵੀ ਹਾਜ਼ਰ ਸਨ। ਬਰਕਲੇ ਗਰੁੱਪ ਯੂਕੇ ਵੱਲੋਂ ਹੌਰਲਿਕਸ ਕੁਆਰਟਰ ਐਕੁਇਫਰ ਗਾਰਡਨ ਵਿੱਚ 1300 ਦੇ ਕਰੀਬ ਘਰਾਂ ਨੂੰ ਗਿਆਰਾਂ ਮਲਟੀ ਸਟੋਰੀ ਇਮਾਰਤਾਂ ਵਿੱਚ ਬੜੇ ਖ਼ੂਬਸੂਰਤ ਢੰਗ ਨਾਲ ਬਣਾਇਆ ਗਿਆ ਹੈ, ਜਿਸ ਵਿੱਚ ਆਧੁਨਿਕ ਤਕਨੀਕ ਨਾਲ ਜਿੰਮ, ਰੈਸਟੋਰੈਂਟ, ਛੋਟਾ ਬਾਜ਼ਾਰ, ਸਿਹਤ ਸਹੂਲਤਾਂ ਅਤੇ ਸੁੰਦਰ ਬਾਗ ਬਗੀਚੇ ਬਣਾਏ ਗਏ ਹਨ।

PunjabKesari

ਜ਼ਿਕਰਯੋਗ ਹੈ ਕਿ ਹੌਰਲਿਕਸ ਫ਼ੈਕਟਰੀ ਵਿੱਚ ਪੁਰਾਤਨ ਇਮਾਰਤ ਜਿਸ ਵਿੱਚ ਚਿਮਨੀ ਤੇ ਕਲਾਕ ਟਾਵਰ ਨੂੰ ਪੁਰਾਤਨ ਦਿੱਖ ਵਿੱਚ ਸੰਭਾਲ਼ਿਆ ਗਿਆ ਹੈ ਤੇ ਇਸ ਵਿਚਲੇ ਖੂਹੀ ਦੇ ਪਾਣੀ ਨੂੰ ਨਵੇਂ ਤਰੀਕਿਆਂ ਨਾਲ ਵਰਤਿਆ ਜਾ ਰਿਹਾ ਹੈ। ਇਸ ਇਮਾਰਤ ਵਿੱਚੋਂ ਹੌਰਲਿਕਸ ਚਾਕਲੇਟ, ਕਾਫ਼ੀ ਤੇ ਹੋਰ ਸਮਾਨ ਪੂਰੇ ਯੂਕੇ ਤੇ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਸੀ ਪਰ ਵਧਦੀ ਆਬਾਦੀ ਅਤੇ ਸ਼ਹਿਰ ਦੇ ਵਿਚਕਾਰ ਆਈ ਇਸ ਫੈਕਟਰੀ ਦੀ ਇਸ ਇਤਿਹਾਸਕ ਇਮਾਰਤ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕਰਕੇ ਨਵੇਂ ਘਰ ਬਣਾਏ ਗਏ ਹਨ।


author

cherry

Content Editor

Related News