ਟੈਰਰ ਫੰਡਿੰਗ ਮਾਮਲੇ ''ਚ ਅੱਤਵਾਦੀ ਕਮਾਂਡਰ ਸਲਾਹੁਦੀਨ ਦਾ ਬੇਟਾ ਗ੍ਰਿਫਤਾਰ

10/24/2017 6:06:34 PM

ਜੰਮੂ— ਰਾਸ਼ਟਰੀ ਜਾਂਚ ਏਜੰਸੀ ਨੇ ਟੈਰਰ ਫੰਡਿੰਗ ਮਾਮਲੇ 'ਚ ਇਕ ਹੋਰ ਗ੍ਰਿਫਤਾਰੀ ਕੀਤੀ ਹੈ। ਜਾਣਕਾਰੀ ਮੁਤਾਬਕ 2011 ਦੇ ਟੈਰਰ ਫੰਡਿੰਗ ਮਾਮਲੇ ਦੀ ਜਾਂਚ ਦੌਰਾਨ ਐੱਨ.ਆਈ.ਏ. ਨੂੰ ਅੱਤਵਾਦੀ ਸੰਗਠਨ ਹਿਜ਼ਬੁਲ ਦੇ ਸਰਗਨਾ ਸਈਦ ਸਲਾਹੁਦੀਨ ਦੇ ਬੇਟੇ ਸਈਦ ਯੂਸੂਫ ਦੇ ਨਾਂ ਦਾ ਪਤਾ ਲੱਗਿਆ ਹੈ। 
ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀ ਸਈਦ ਸਲਹੁਦੀਨ ਦੇ ਬੇਟੇ ਸਈਦ ਯੂਸੂਫ 'ਤੇ ਹਿਜ਼ਬੁਲ ਮੁਜਾਹੀਦੀਨ ਦੇ ਮੈਂਬਰ ਐਜਾਜ਼ ਅਹਿਮਦ ਭੱਟ ਤੋਂ ਪੈਸੇ ਲੈਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ 'ਚ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਈਦ ਯੂਸੂਫ ਖੇਤੀਬਾੜੀ ਵਿਭਾਗ 'ਚ ਪੋਸਟ ਗ੍ਰੈਜੁਏਟ ਹੈ ਤੇ 2013 ਤੋਂ ਜੰਮੂ ਕਸ਼ਮੀਰ ਦੇ ਖੇਤੀਬਾੜੀ ਵਿਭਾਗ 'ਚ ਕੰਮ ਕਰ ਰਿਹਾ ਹੈ। 2011 'ਚ ਅੱਤਵਾਦੀ ਸਮੂਹਾਂ ਨੂੰ ਵੱਡੇ ਪੈਮਾਨੇ 'ਤੇ ਮਦਦ ਪਹੁੰਚਾਈ ਗਈ ਸੀ। ਇਸੇ ਮਾਮਲੇ ਦੀ ਜਾਂਚ ਕਰ ਰਹੀ ਐੱਨ.ਆਈ.ਏ. ਨੇ ਸਈਦ ਯੂਸੂਫ ਸਮੇਤ ਅਜੇ ਤੱਕ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


Related News