1947 ਦੀ ਵੰਡ ਤੇ ਆਜ਼ਾਦੀ ਨੂੰ ਸਮਰਪਿਤ ਸਾਹਿਤ ਸੁਰ ਸੰਗਮ ਇਟਲੀ ਵਲੋਂ ਕੀਤਾ ਯੂਰਪੀ ਕਵੀ ਦਰਬਾਰ ਦਾ ਆਯੋਜਨ

09/05/2023 5:53:35 PM

ਰੋਮ/ਇਟਲੀ (ਕੈਂਥ,ਟੇਕ ਚੰਦ): ਯੂਰਪੀ ਧਰਤੀ ਇਟਲੀ ਦੀ ਸਿਰਮੌਰ ਸਾਹਿਤਕ ਸਭਾ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ 1947 ਦੀ ਵੰਡ ਅਤੇ ਆਜ਼ਾਦੀ ਨੂੰ ਸਮਰਪਿਤ ਆਨਲਾਈਨ ਯੂਰਪੀ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਨੂੰ ਪੰਜਾਬੀ ਮੰਚ ਯੂ.ਐੱਸ. ਏ ਵਲੋਂ ਜੂਮ ਐਪ ਦੇ ਮਾਧਿਅਮ ਰਾਹੀਂ ਪ੍ਰਸਾਰਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਆਜ਼ਾਦੀ ਨੂੰ ਸਮਰਪਿਤ ਸਤਰਾਂ ਦੇ ਉਪਰੰਤ ਅਰੰਭਕ ਬੋਲਾਂ ਰਾਹੀਂ ਪ੍ਰੋਗਰਾਮ ਦਾ ਆਗਾਜ ਕੀਤਾ। ਮੰਚ ਸੰਚਾਲਕ ਦਲਜਿੰਦਰ ਰਹਿਲ ਹੋਰਾਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਦੁਖਾਂਤ ਨੂੰ ਸਾਂਝੇ ਕਰਦਿਆਂ ਆਪਣੇ ਦਿਲਕਸ਼ ਅੰਦਾਜ਼ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 'ਹਾਈਵੇਅ' ਦਾ ਨਾਮ ਮਰਹੂਮ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਦੇ ਨਾਮ 'ਤੇ (ਤਸਵੀਰਾਂ)

ਇਸ ਦੇ ਨਾਲ ਹੀ ਸਭਾ ਵਲੋਂ ਮਾਸਟਰ ਤਰਲੋਚਨ ਸਿੰਘ, ਦੇਸ ਰਾਜ ਕਾਲੀ ਅਤੇ ਪ੍ਰਸਿੱਧ ਗੀਤਕਾਰ ਹਰਜਿੰਦਰ ਬੱਲ ਨੂੰ ਸ਼ਰਧਾਂਜਲੀ ਭੇਟ ਕੀਤੀ। ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਅਤੇ ਪ੍ਰੋਫੈਸਰ ਜਸਪਾਲ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਵਿਸਥਾਰ ਪੂਰਵਕ ਆਜ਼ਾਦੀ ਦੇ ਸੰਬੰਧ ਵਿੱਚ ਗੱਲਬਾਤ ਕੀਤੀ। ਯੂਰਪੀ ਕਵੀ ਦਰਬਾਰ ਵਿੱਚ ਗੁਰਪ੍ਰੀਤ ਕੌਰ ਗਾਇਦੂ ਗ੍ਰੀਸ, ਲਹਿੰਦੇ ਪੰਜਾਬ ਦੇ ਉੱਘੇ ਸ਼ਾਇਰ ਅਮਜਦ ਆਰਫੀ ਜਰਮਨੀ, ਧਰਮਿੰਦਰ ਸਿੰਘ ਕੰਗ ਆਇਰਲੈਂਡ, ਅਮਰੀਕ ਸਿੰਘ ਕੰਗ ਯੂ.ਐੱਸ.ਏ, ਨੀਲੂ ਜਰਮਨੀ, ਰਾਣਾ ਅਠੌਲਾ, ਜਸਵਿੰਦਰ ਕੌਰ ਮਿੰਟੂ, ਕਰਮਜੀਤ ਕੌਰ ਰਾਣਾ,ਸਤਵੀਰ ਸਾਂਝ, ਦਲਜਿੰਦਰ ਰਹਿਲ, ਮਾਸਟਰ ਗੁਰਮੀਤ ਸਿੰਘ ਮੱਲੀ,ਸਿੱਕੀ ਝੱਜੀ ਪਿੰਡ ਵਾਲਾ, ਨਰਿੰਦਰ ਪਾਲ ਸਿੰਘ ਪੰਨੂ, ਪ੍ਰੇਮਪਾਲ ਸਿੰਘ ਨੇ ਆਜ਼ਾਦੀ ਨੂੰ ਸਮਰਪਿਤ ਰਚਨਾਵਾਂ ਦੀ ਸਾਂਝ ਪਾਈ।

ਅਖੀਰ ਵਿੱਚ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਹੋਰਾਂ ਅੰਮ੍ਰਿਤਾ ਪ੍ਰੀਤਮ ਦੀ ਲਿਖੇ ਬੋਲ "ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ" ਦੀ ਸਾਂਝ ਪਾਈ। ਮੰਚ ਸੰਚਾਲਕ ਦਲਜਿੰਦਰ ਰਹਿਲ ਦੀ ਬਾਖੂਬੀ ਨਿਭਾਈ ਸੰਚਾਲਨਾ ਨੇ ਸਭ ਨੂੰ ਮੰਤਰ ਮੁਗਧ ਕਰੀ ਰੱਖਿਆ। ਅੰਤ ਵਿੱਚ ਮੀਤ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਲੇਖਕਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News