ਸਿਰਫ 95 ਰੁਪਏ ''ਚ ਤੁਹਾਡੀ ਹੋ ਸਕਦੀ ਹੈ ਇਹ ਹਵੇਲੀ, 17 ਜੁਲਾਈ ਨੂੰ ਹੋਵੇਗੀ ਨੀਲਾਮੀ (ਤਸਵੀਰਾਂ)

06/24/2020 1:40:03 AM

ਲੰਡਨ: ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਸੇ ਹਵੇਲੀ ਦੀ ਕੀਮਤ ਸਿਰਫ਼ 1 ਬ੍ਰਿਟਿਸ਼ ਪੌਂਡ ਯਾਨੀ ਤਕਰੀਬਨ 95 ਰੁਪਏ ਵੀ ਹੋ ਸਕਦੀ ਹੈ। ਸਕਾਟਲੈਂਡ ਵਿਚ ਅਰਬਰਾਥ (Arbroath) ਵਿਚ ਇਕ ਹਵੇਲੀ ਨੀਲਾਮ ਹੋਣ ਜਾ ਰਹੀ ਹੈ, ਜਿਸ ਦੀ ਸ਼ੁਰੂਆਤੀ ਕੀਮਤ ਸਿਰਫ਼ ਇਕ ਪੌਂਡ ਹੀ ਰੱਖੀ ਗਈ ਹੈ। ਦਰਅਸਲ ਇਹ ਹਵੇਲੀ ਦੇਖਣ ਵਿਚ ਤਾਂ ਕਾਫ਼ੀ ਖੂਬਸੂਰਤ ਹੈ ਪਰ ਸ਼ਹਿਰ ਦੇ ਕਨੂੰਨ ਤਹਿਤ ਇਸ ਨੂੰ ਰਿਸਕ ਪ੍ਰਾਪਰਟੀਜ ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ। ਇਹ ਕਦੇ ਵੀ ਡਿੱਗ ਸਕਦੀ ਹੈ। ਇਸ ਲਈ ਇਥੇ ਰਹਿਣ ਦੀ ਆਗਿਆ ਫਿਲਹਾਲ ਕਿਸੇ ਨੂੰ ਨਹੀਂ ਹੈ।

PunjabKesari

'ਦ ਏਲੰਸ ਆਫ਼ ਅਰਬਰਾਥ' ਨਾਮ ਦੀ ਇਹ ਹਵੇਲੀ ਏਂਗਸ ਸ਼ਹਿਰ ਵਿਚ ਮੌਜੂਦ ਹੈ। ਇਸ ਦੇ ਬਾਹਰ ਹੀ 'ਖਤਰਨਾਕ ਬਿਲਡਿੰਗ, ਕਿਰਪਾ ਕਰਕੇ ਦੂਰ ਰਹੋ' ਦਾ ਇਕ ਬੋਰਡ ਵੀ ਪ੍ਰਸ਼ਾਸਨ ਨੇ ਲਗਾਇਆ ਹੋਇਆ ਹੈ। ਇਸ ਦੀ ਨੀਲਾਮੀ ਕਰ ਰਹੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮੰਡੀ ਕੂਪਰ ਨੇ 'ਦ ਸਨ' ਨੂੰ ਦੱਸਿਆ ਕਿ ਅਸੀਂ ਕੋਈ ਜਾਣਕਾਰੀ ਨਹੀਂ ਲੁਕਾਈ ਹੈ। ਇਸ ਨੂੰ ਖਰੀਦਣ ਵਾਲਾ ਪਹਿਲਾਂ ਕਾਨੂੰਨੀ ਜਾਂਚ-ਪੜਤਾਲ ਕਰ ਸਕਦਾ ਹੈ। ਇਹ ਕਾਫ਼ੀ ਖੂਬਸੂਰਤ ਹਵੇਲੀ ਹੈ ਤੇ ਇਸ ਨੂੰ ਮਰੰਮਤ ਤੋਂ ਬਾਅਦ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਨੈਸ਼ਨਲ ਪ੍ਰਾਪਰਟੀ ਆਕਸ਼ਨ ਡਿਪਾਰਟਮੈਂਟ ਨੇ ਵੀ ਇਸ ਨੂੰ ਨੀਲਾਮ ਕਰਣ ਦੀ ਆਗਿਆ ਦੇ ਦਿੱਤੀ ਹੈ ਤੇ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਕਾਨੂੰਨੀ ਹੈ। ਕੂਪਰ ਦੇ ਮੁਤਾਬਕ ਬਿਲਡਰਸ ਤੇ ਸ਼ੌਕੀਨਾਂ ਲਈ ਇਹ ਹਵੇਲੀ ਕਾਫ਼ੀ ਵਧੀਆ ਆਪਸ਼ਨ ਸਾਬਤ ਹੋ ਸਕਦੀ ਹੈ। 

PunjabKesari

ਸੇਕਿੰਡ ਵਰਲਡ ਵਾਰ ਦੌਰਾਨ ਸੀ ਹੈੱਡਕੁਆਰਟਰ
ਜਾਣਕਾਰੀ ਮੁਤਾਬਕ ਇਹ ਹਵੇਲੀ ਸੇਕਿੰਡ ਵਰਲਡ ਵਾਰ ਦੌਰਾਨ ਸ਼ਹਿਰ ਦੀਆਂ ਔਰਤਾਂ-ਬੱਚਿਆਂ ਨੂੰ ਲੁਕਾਉਣ ਦੇ ਕੰਮ ਆਉਂਦੀ ਸੀ। ਬਾਅਦ ਵਿਚ ਇਸ ਦਾ ਵਰਤੋਂ ਬ੍ਰਿਟਿਸ਼ ਫੌਜ ਦੇ ਹੈੱਡਕੁਆਰਟਰ ਡਕਵਾਰਟਰ ਵਜੋਂ ਕੀਤੀ ਗਈ। ਬਹੁਤ ਸਮੇਂ ਤੱਕ ਇਸ ਨੂੰ ਇਕ ਹੋਟਲ ਦੀ ਤਰ੍ਹਾਂ ਵੀ ਵਰਤਿਆ ਗਿਆ। ਇਹ 19ਵੀਂ ਸਦੀ ਦੀ ਸ਼ੁਰੂਆਤ ਵਿਚ ਬਣੀ ਸੀ ਤੇ ਰਿਸਕ ਪ੍ਰਾਪਰਟੀ ਹੋਣ ਦੇ ਚਲਦੇ ਇਸ ਦੀ ਨੀਲਾਮੀ ਨਿਯਮ ਦੇ ਮੁਤਾਬਕ ਸਭ ਤੋਂ ਘੱਟ ਕੀਮਤ ਸਿਰਫ 1 ਪੌਡ ਤੋਂ ਸ਼ੁਰੂ ਕੀਤੀ ਜਾ ਰਹੀ ਹੈ। 

PunjabKesari

ਨੀਲਾਮੀ ਕਰ ਰਹੀ ਕੰਪਨੀ ਨੇ ਦੱਸਿਆ ਕਿ ਕਈ ਬਿਲਡਰਸ ਨੇ ਵੀ ਇਸ ਹਵੇਲੀ ਨੂੰ ਖਰੀਦਣ ਲਈ ਉਨ੍ਹਾਂ ਨੂੰ ਸੰਪਰਕ ਕੀਤਾ ਹੈ। ਇਹ ਸ਼ਹਿਰ ਦੇ ਕਾਫ਼ੀ ਨਜ਼ਦੀਕ ਹੈ ਤੇ ਇਥੋਂ ਟ੍ਰੇਨ ਤੇ ਬੱਸ ਦੀ ਸਹੂਲਤ ਵੀ ਮੌਜੂਦ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਨੂੰ ਪਹਿਲਾਂ ਵੀ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਕ ਬਿਲਡਰ ਨੇ ਇਸ ਨੂੰ ਖਰੀਦਿਆ ਵੀ ਸੀ ਪਰ ਇਸ ਦਾ ਪ੍ਰੋਜੈਕਟ ਸ਼ੁਰੂ ਹੀ ਨਹੀਂ ਹੋ ਸਕਿਆ।  ਇਸ ਦੀ ਨੀਲਾਮੀ ਇੰਟਰਨੈੱਟ 'ਤੇ 17 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ।

PunjabKesari


Baljit Singh

Content Editor

Related News