ਰਿਆਨ ਏਅਰ ਰੋਜ਼ਾਨਾ ਕਰ ਰਿਹੈ 80 ਫਲਾਈਟਸ ਰੱਦ, ਦੱਸਿਆ ਇਹ ਕਾਰਨ

Saturday, Sep 16, 2017 - 03:45 PM (IST)

ਰਿਆਨ ਏਅਰ ਰੋਜ਼ਾਨਾ ਕਰ ਰਿਹੈ 80 ਫਲਾਈਟਸ ਰੱਦ, ਦੱਸਿਆ ਇਹ ਕਾਰਨ

ਡਬਲਿਨ— ਵਿਦੇਸ਼ੀ ਏਅਰਲਾਈਨਜ਼ ਕੰਪਨੀ ਰਿਆਨ ਏਅਰ ਰੋਜ਼ਾਨਾ 80 ਫਲਾਈਟਸ ਤੱਕ ਰੱਦ ਕਰ ਰਹੀ ਹੈ । ਉਹ ਇਸ ਲਈ ਕਿਉਂਕਿ ਉਨ੍ਹਾਂ ਦੇ ਸਟਾਫ ਨੂੰ ਠੀਕ ਤਰੀਕੇ ਨਾਲ ਛੁੱਟੀਆਂ ਨਹੀਂ ਮਿਲ ਪਾ ਰਹੀਆਂ ਸਨ। ਜ਼ਿਕਰਯੋਗ ਹੈ ਕਿ ਕੰਪਨੀ ਨੇ ਸ਼ੁੱਕਰਵਾਰ ਨੂੰ ਅਚਾਨਕ ਯੂਰੋਪ ਜਾਣ ਵਾਲੀਆਂ 160 ਫਲਾਈਟਸ ਨੂੰ ਰੱਦ ਕਰ ਦਿੱਤਾ ।  
ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਰਿਆਨ ਏਅਰ ਦੀ ਕਈ ਫਲਾਈਟਸ ਏਅਰ ਕੰਟਰੋਲ ਸਟਰਾਇਕ, ਮੌਸਮ ਦੀਆਂ ਪਰੇਸ਼ਾਨੀਆਂ ਆਦਿ ਦੀ ਵਜ੍ਹਾ ਨਾਲ ਦੇਰੀ ਨਾਲ ਚੱਲ ਰਹੀਆਂ ਸਨ। ਕੰਪਨੀ ਨੇ ਮੰਨਿਆ ਹੈ ਕਿ ਸਟਾਫ ਨੂੰ ਆਪਣੀਆਂ ਬਚੀਆਂ ਹੋਈਆਂ ਛੁੱਟੀਆਂ ਇਸ ਸਾਲ ਦੇ ਅੰਤ ਤੱਕ ਲੈਣੀਆਂ ਹੋਣਗੀਆਂ। ਫਲਾਈਟਸ ਦੇ ਲਗਾਤਾਰ ਰੱਦ ਹੋਣ ਕਾਰਨ ਕਈ ਯਾਤਰੀ ਟਵੀਟ ਕਰ ਕੇ ਇਸ ਦੇ ਪਿੱਛੇ ਦੀ ਵਜ੍ਹਾ ਪੁੱਛ ਰਹੇ ਹਨ । ਟਵਿਟਰ ਉੱਤੇ ਇਕ ਯੂਜ਼ਰ ਨੇ ਲਿਖਿਆ ਕਿ ਬਿਨਾਂ ਕੋਈ ਠੋਸ ਵਜ੍ਹਾ ਦਿੱਤੇ ਏਅਰਲਾਈਨਜ਼ ਨੇ ਫਲਾਈਟਸ ਰੱਦ ਕਰ ਦਿੱਤੀਆਂ । ਕੰਪਨੀ ਨੇ ਮੈਨੂੰ ਬਸ ਇਕ ਈਮੇਲ ਭੇਜਿਆ, ਜਿਸ ਵਿਚ ਦੱਸਿਆ ਗਿਆ ਕਿ ਸੋਮਵਾਰ ਦੀ ਮੇਰੀ ਫਲਾਈਟ ਰੱਦ ਹੋ ਗਈ ਹੈ । ਉਥੇ ਹੀ ਇਕ ਹੋਰ ਟਵਿਟਰ ਯੂਜ਼ਰ ਨੇ ਏਅਰਲਾਈਨਜ਼ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਕੱਲ ਮੇਰੀ ਸਟੇਂਸਟੇਡ ਤੋਂ ਪੀਸਾ ਦੀ ਫਲਾਈਟ ਰੱਦ ਹੋ ਗਈ ਹੈ ਪਰ ਇਸ ਦੇ ਬਾਵਜੂਦ ਅਜੇ ਵੀ ਰੱਦ ਨਹੀਂ ਦਿਸ ਰਹੀ ਹੈ । ਉਥੇ ਹੀ ਕੁੱਝ ਯੂਜ਼ਰਸ ਨੇ ਫਲਾਈਟਸ ਰੱਦ ਹੋਣ ਉੱਤੇ ਮਜ਼ਾਕ ਵੀ ਕੀਤਾ । 
ਏਅਰਲਾਈਨਜ਼ ਨੇ ਬਿਆਨ ਜ਼ਾਰੀ ਕਰਦੇ ਹੋਏ ਕਿਹਾ ਹੈ ਕਿ ਰਿਆਨ ਏਅਰ ਨੇ ਗਰਮੀਆਂ ਵਿਚ ਰਿਕਾਰਡ ਤੋੜ ਫਲਾਈਟਸ ਚਲਾਈਆਂ ਸਨ, ਜਿਸ ਕਾਰਨ ਸਟਾਫ ਨੂੰ ਛੁੱਟੀਆਂ ਨਹੀਂ ਮਿਲ ਸਕੀਆਂ। ਇਸ ਲਈ ਪਿਛਲੇ ਕੁੱਝ ਹਫਤਿਆਂ ਵਿਚ ਸਟਾਫ ਦੇ ਛੁੱਟੀ ਲੈਣ ਦੀ ਵਜ੍ਹਾ ਨਾਲ ਫਲਾਈਟਸ ਰੱਦ ਹੋਈਆਂ ਹਨ । ਏਅਰਲਾਈਨਜ਼ ਨੇ ਆਪਣੇ ਯਾਤਰੀਆਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਫਲਾਈਟਸ ਦੇ ਰੱਦ ਹੋਣ ਦੀ ਵਜ੍ਹਾ ਨਾਲ ਜਿਨ੍ਹਾਂ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਹੈ, ਉਨ੍ਹਾਂ ਤੋਂ ਮੁਆਫੀ ਮੰਗਦੇ ਹਾਂ । ਅਸੀਂ ਉਨ੍ਹਾਂ ਨੂੰ ਹੋਰ ਫਲਾਈਟਸ ਤੋਂ ਭੇਜਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ।


Related News