ਰਵਾਂਡਾ: ਸੜਕ ਹਾਦਸੇ ''ਚ 8 ਹਲਾਕ, 17 ਜ਼ਖਮੀ
Tuesday, Jul 16, 2019 - 09:28 PM (IST)

ਕਿਗਲੀ— ਪੱਛਮੀ ਰਵਾਂਡਾ ਦੇ ਕਰੋਂਗੀ ਜ਼ਿਲੇ 'ਚ ਇਕ ਯਾਤਰੀ ਵਾਹਨ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ 17 ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਆਵਾਜਾਈ ਤੇ ਸੜਕੀ ਸੁਰੱਖਿਆ ਵਿਭਾਗ ਦੇ ਬੁਲਾਰੇ ਜੀਨ ਮੈਰਿਯ ਵਿਅਨਨੇ ਨਦੁਸ਼ਬੰਦੀ ਨੇ ਦੱਸਿਆ ਕਿ ਕਿਗਲੀ ਤੋਂ ਨਿਆਮਸ਼ੋਕ ਜਾ ਰਹੀ ਇਕ ਯਾਤਰੀ ਬਸ ਸਵੇਰੇ ਕਰੀਬ 7 ਵਜੇ ਪਲਟ ਗਈ।
ਉਨ੍ਹਾਂ ਇਸ ਦੌਰਾਨ ਕਿਹਾ ਕਿ ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਤੇ 17 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲਾ ਕਿਬੁਯੋ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਗੰਭੀਰ ਜ਼ਖਮੀਆਂ ਨੂੰ ਕਿਗਲੀ ਦੇ ਹਸਪਤਾਲ 'ਚ ਲਿਜਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਡਰਾਈਵਰ ਦੀ ਥਕਾਵਟ ਕਰਕੇ ਹੋਇਆ ਹੈ।