ਰੂਸੀ ਤੈਰਾਕ ਰਾਇਲੋਵ 'ਤੇ ਪੁਤਿਨ ਦੀ ਰੈਲੀ 'ਚ ਸ਼ਾਮਲ ਹੋਣ 'ਤੇ ਲਗਾਈ ਗਈ ਪਾਬੰਦੀ
Friday, Apr 22, 2022 - 04:18 PM (IST)
ਲੁਸਾਨੇ (ਏਜੰਸੀ)- ਰੂਸ ਦੇ ਓਲੰਪਿਕ ਸੋਨ ਤਮਗਾ ਜੇਤੂ ਤੈਰਾਕ ਇਵਗੇਨੀ ਰਾਇਲੋਵ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਦੇ ਸਮਰਥਨ ਵਿੱਚ ਆਯੋਜਿਤ ਇੱਕ ਰੈਲੀ ਵਿੱਚ ਸ਼ਾਮਲ ਹੋਣ ਲਈ ਅੰਤਰਰਾਸ਼ਟਰੀ ਤੈਰਾਕੀ ਫੈੱਡਰੇਸ਼ਨ ਨੇ 9 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ: ਸਾਬਕਾ ਮੁੱਕੇਬਾਜ਼ ਮਾਈਕ ਟਾਇਸਨ ਨੇ ਜਹਾਜ਼ 'ਚ ਯਾਤਰੀ 'ਤੇ ਕੀਤੀ ਮੁੱਕਿਆਂ ਦੀ ਬਰਸਾਤ, ਵੀਡੀਓ ਵਾਇਰਲ
ਰਾਇਲੋਵ ਪਿਛਲੇ ਮਹੀਨੇ ਆਯੋਜਿਤ ਕੀਤੀ ਗਈ ਇਕ ਰੈਲੀ ਵਿਚ ਓਲੰਪਿਕ ਖੇਡਾਂ ਦੇ ਹੋਰ ਤਮਗਾ ਜੇਤੂਆਂ ਨਾਲ ਸਟੇਜ 'ਤੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਜੋ ਜੈਕਟ ਪਾਈ ਸੀ, ਉਸ 'ਤੇ ਅੰਗਰੇਜ਼ੀ ਅੱਖਰ 'Z' ਲਿਖਿਆ ਸੀ। ਇਹ ਅੱਖਰ ਰੂਸੀ ਸੈਨਿਕਾਂ ਦੇ ਸਮਰਥਨ ਦਾ ਪ੍ਰਤੀਕ ਹੈ। ਤੈਰਾਕੀ ਦਿ ਅੰਤਰਰਾਸ਼ਟਰੀ ਸੰਸਥਾ FINA ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਉਸ ਨੇ ਰਾਇਲੋਵ 'ਤੇ ਪਾਬੰਦੀ ਲਗਾਉਣ ਲਈ ਅਨੁਸ਼ਾਸਨੀ ਪੈਨਲ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਰਾਇਲਵ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਵਿੱਚ 2 ਸੋਨ ਤਗਮੇ ਜਿੱਤੇ ਸਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।