ਘਰ ਖਾਲੀ ਨਾ ਕਰਨ ’ਤੇ ਰੂਸੀ ਜਵਾਨਾਂ ਨੇ ਇਕੋ ਪਰਿਵਾਰ ਦੇ 9 ਮੈਂਬਰਾਂ ਨੂੰ ਉਤਾਰਿਆ ਮੌਤ ਦੇ ਘਾਟ
Wednesday, Nov 01, 2023 - 01:15 PM (IST)
ਕੀਵ (ਏ. ਐੱਨ. ਆਈ.)– ਰੂਸ-ਯੂਕ੍ਰੇਨ ਜੰਗ ਨੂੰ ਡੇਢ ਸਾਲ ਤੋਂ ਵਧ ਦਾ ਸਮਾਂ ਹੋ ਗਿਆ ਹੈ, ਜਿਸ ਦੌਰਾਨ ਮਿਜ਼ਾਈਲ ਹਮਲਿਆਂ ’ਚ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ ਪਰ ਹੁਣ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰੂਸ ਦੇ ਕਬਜ਼ੇ ਵਾਲੇ ਪੂਰਬੀ ਯੂਕ੍ਰੇਨ ਦੇ ਸ਼ਹਿਰ ਵੋਲਨੋਵਾਖਾ ’ਚ 2 ਛੋਟੇ ਬੱਚਿਆਂ ਸਮੇਤ ਇਕੋ ਪਰਿਵਾਰ ਦੇ 9 ਮੈਂਬਰ ਆਪਣੇ ਘਰ ’ਚ ਮ੍ਰਿਤਕ ਪਾਏ ਗਏ।
ਯੂਕ੍ਰੇਨੀ ਦੋਨੇਤਸਕ ਇਲਾਕੇ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਇਸ ਭਿਆਨਕ ਘਟਨਾ ਦੀਆਂ ਖੌਫਨਾਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਇਕ ਪਰਿਵਾਰ ਦੇ 9 ਮੈਂਬਰਾਂ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ, ਜਦੋਂ ਉਹ ਸੌਂ ਰਹੇ ਸਨ। ਯੂਕ੍ਰੇਨ ਦਾ ਦਾਅਵਾ ਹੈ ਕਿ ਪਰਿਵਾਰ ਨੂੰ ਰੂਸੀ ਜਵਾਨਾਂ ਨੇ ਝਗੜੇ ਤੋਂ ਬਾਅਦ ਮਾਰ ਦਿੱਤਾ ਸੀ, ਜਦਕਿ ਰੂਸੀ ਅਧਿਕਾਰੀਆਂ ਨੇ ਹੱਤਿਆ ਦੇ ਸਬੰਧ ’ਚ 2 ਰੂਸੀ ਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਬਾਰੇ ਕਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਚੀਨ ਦੌਰੇ ਦੌਰਾਨ ਇਸ ਮੁੱਦੇ ਨੂੰ ਦੇਣਗੇ ਤਰਜੀਹ
ਸਰਕਾਰੀ ਵਕੀਲ ਦੇ ਦਫ਼ਤਰ ਅਨੁਸਾਰ ਇਸ ਮਹੀਨੇ ਦੇ ਸ਼ੁਰੂ ’ਚ ਫੌਜੀ ਵਰਦੀ ’ਚ ਹਥਿਆਰਬੰਦ ਵਿਅਕਤੀ ਆਏ ਤੇ ਉਥੇ ਰਹਿ ਰਹੇ ਪਰਿਵਾਰ ਨੂੰ ਰੂਸੀ ਫੌਜੀ ਯੂਨਿਟ ਲਈ ਆਪਣਾ ਘਰ ਖਾਲੀ ਕਰਨ ਲਈ ਕਿਹਾ। ਜਦੋਂ ਘਰ ਦੇ ਮਾਲਕ ਨੇ ਇਨਕਾਰ ਕੀਤਾ ਉਹ ‘ਦੇਖ ਲੈਣ’ ਦੀ ਧਮਕੀ ਦੇ ਕੇ ਉਥੋਂ ਚਲੇ ਗਏ। ਹਥਿਆਰਬੰਦ ਜਵਾਨ ਕੁਝ ਦਿਨਾਂ ਬਾਅਦ ਵਾਪਸ ਆਏ ਤੇ ਪਰਿਵਾਰ ਦੇ ਸਾਰੇ 9 ਮੈਂਬਰਾਂ ਨੂੰ ਉਦੋਂ ਗੋਲੀ ਮਾਰ ਦਿੱਤੀ, ਜਦੋਂ ਉਹ ਸੁੱਤੇ ਪਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।