ਸਾਈਬੇਰੀਆ ''ਚ ਚੀਨ ਨੂੰ ਖੁਫੀਆ ਤਕਨੀਕੀ ਜਾਣਕਾਰੀ ਭੇਜਣ ਵਾਲਾ ਰੂਸੀ ਵਿਗਿਆਨੀ ਗ੍ਰਿਫ਼ਤਾਰ

Tuesday, Oct 06, 2020 - 03:06 PM (IST)

ਮਾਸਕੋ (ਬਿਊਰੋ): ਰੂਸ ਦੇ ਸਾਈਬੇਰੀਆ ਵਿਚ ਚੀਨ ਨੂੰ ਦੇਸ਼ ਦੀ ਖੁਫੀਆ ਤਕਨੀਕੀ ਜਾਣਕਾਰੀਆਂ ਭੇਜਣ ਵਾਲੇ ਇਕ ਰੂਸੀ ਵਿਗਿਆਨੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ, ਸਾਈਬੇਰੀਆਈ ਸ਼ਹਿਰ ਟਾਮਸਕ ਦੇ ਰਹਿਣ ਵਾਲੇ 64 ਸਾਲਾ ਵਿਗਿਆਨੀ ਅਲੈਗਜ਼ੈਂਡਰ ਲੁਕੈਨਿਨ ਨੂੰ ਮੰਗਲਵਾਰ ਨੂੰ ਹਿਰਾਸਤ ਵਿਚ ਲਿਆ ਗਿਆ। ਉਹ ਚੀਨ ਤੋਂ ਪਰਤਣ ਦੇ ਬਾਅਦ ਸਥਾਨਕ ਯੂਨੀਵਰਸਿਟੀ ਵਿਚ ਕੰਮ ਕਰ ਰਿਹਾ ਸੀ। ਲੁਕੇਨਿਨ ਦੇ ਅਪਾਰਟਮੈਂਟ ਵਿਚ ਸੁਰੱਖਿਆ ਸੇਵਾ (ਐੱਫ.ਐੱਸ.ਬੀ.) ਨੇ ਛਾਪਾ ਮਾਰਿਆ। ਮੀਡੀਆ ਰਿਪੋਰਟ ਮੁਤਾਬਕ, ਲਿਊਕਿਨ ਦੇ ਈਮੇਲ ਪਤੇ 'ਤੇ ਦਸਤਾਵੇਜ਼ਾਂ ਦੇ ਸ਼ੱਕੀ ਲੈਣ-ਦੇਣ 'ਤੇ ਉਸ ਵਿਰੁੱਧ ਇਹ ਕਦਮ ਚੁੱਕਿਆ ਗਿਆ।

ਭਾਵੇਂਕਿ ਰੂਸੀ ਜਾਂ ਚੀਨੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਆਈ ਹੈ। ਰੂਸੀ ਕਾਨੂੰਨ ਦੇ ਤਹਿਤ ਗੈਰ ਕਾਨੂੰਨੀ ਢੰਗ ਨਾਲ ਇਕ ਵਿਦੇਸ਼ੀ ਨੂੰ ਦੇਸ਼ ਵਿਚ ਤਕਨੀਕੀ ਜਾਣਕਾਰੀ ਟਰਾਂਸਫਰ ਕਰਨ 'ਤੇ ਤਿੰਨ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਗੌਰਤਲਬ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਸੰਵੇਦਨਸ਼ੀਲ ਸਮੱਗਰੀ ਸੌਂਪਣ ਦੇ ਦੋਸ਼ ਵਿਚ ਚੀਨੀ ਨਾਗਰਿਕਾਂ ਸਮੇਤ ਕਈ ਰੂਸੀ ਵਿਗਿਆਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹਨਾਂ 'ਤੇ ਦੋਸ਼ਧ੍ਰੋਹ ਦੇ ਮਾਮਲੇ ਦਰਜ ਕੀਤੇ ਗਏ ਹਨ। ਫਰਵਰੀ ਵਿਚ ਵੀ ਸੈਂਟ ਪੀਟਰਸਬਰਗ ਵਿਚ ਆਰਕਟਿਕ ਅਕੈਡਮੀ ਆਫ ਸਾਈਂਸੇਜ ਦੇ ਪ੍ਰਮੁੱਖ ਵਿਗਿਆਨੀ ਵਾਲੇਰੀ ਮਿਤਕੋ 'ਤੇ ਵੀ ਚੀਨ ਨੂੰ ਗੁਪਤ ਜਾਣਕਾਰੀਆਂ ਭੇਜਣ 'ਤੇ ਦੋਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਸੀ । ਲੁਕੈਨਿਨ ਦੀ ਤਰ੍ਹਾਂ ਮਿਤਕੋ ਨੇ ਇਕ ਯੂਨੀਵਰਸਿਟੀ ਵਿਚ ਕੰਮ ਕਰਨ ਦੇ ਲਈ ਚੀਨ ਦੀ ਯਾਤਰਾ ਕੀਤੀ ਸੀ।


Vandana

Content Editor

Related News