ਰੂਸੀ ਜਹਾਜ਼ਾਂ ਦੇ ਬਾਲਟਿਕ ਸਾਗਰ ਉਪਰੋ ਭਰੀ ਉਡਾਣ : ਬ੍ਰਿਟੇਨ

Tuesday, Aug 20, 2019 - 09:44 PM (IST)

ਰੂਸੀ ਜਹਾਜ਼ਾਂ ਦੇ ਬਾਲਟਿਕ ਸਾਗਰ ਉਪਰੋ ਭਰੀ ਉਡਾਣ : ਬ੍ਰਿਟੇਨ

ਮਾਸਕੋ - ਬ੍ਰਿਟੇਨ ਦੀ ਹਵਾਈ ਫੌਜ ਨੇ 2 ਰੂਸੀ ਐੱਸ. ਯੂ.-30 ਜਹਾਜ਼ਾਂ ਨੂੰ ਬਾਲਟਿਕ ਸਾਗਰ ਦੇ ਉਪਰੋ ਉਡਾਣ ਭਰਦੇ ਦੇਖ ਉਨ੍ਹਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਖੇਤਰ 'ਚ ਪਹੁੰਚਾਇਆ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਟਵੀਟ ਕਰ ਇਹ ਜਾਣਕਾਰੀ ਦਿੱਤੀ।

ਬ੍ਰਿਟੇਨ ਦੀ ਹਵਾਈ ਫੌਜ ਨੇ ਐਸਟੋਨੀਆ 'ਚ ਸਥਿਤ ਆਪਣੇ ਫੌਜੀ ਹਵਾਈ ਅੱਡੇ ਕੋਲ ਨਾਟੋ ਹਵਾਈ ਖੇਤਰ 'ਚ 2 ਰੂਸੀ ਐੱਸ. ਯੂ.-30 ਜਹਾਜ਼ਾਂ ਨੂੰ ਉਡਾਣ ਭਰਦੇ ਹੋਏ ਦੇਖਿਆ। ਉਸ ਤੋਂ ਬਾਅਦ ਉਸ ਨੇ ਆਪਣੇ ਟਾਇਫੂਨ ਜਹਾਜ਼ਾਂ ਨੂੰ ਭੇਜ ਰੂਸੀ ਜਹਾਜ਼ਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਖੇਤਰ 'ਚ ਪਹੁੰਚਾਇਆ। ਜ਼ਿਕਰਯੋਗ ਹੈ ਕਿ ਐਸਟੋਨੀਆ 'ਚ ਸਾਲ 2017 ਤੋਂ ਹੀ ਬ੍ਰਿਟੇਨ ਦੀ ਅਗਵਾਈ 'ਚ ਉੱਤਰ ਐਟਲਾਂਟਿਕ ਸਮਝੌਤਾ ਸੰਗਠਨ (ਨਾਟੋ) ਦਾ ਦਲ ਤੈਨਾਤ ਹੈ ਅਤੇ ਬਾਲਟਿਕ ਸਾਗਰ ਦੀ ਸੁਰੱਖਿਆ ਕਰ ਰਿਹਾ ਹੈ। ਰੂਸੀ ਜਹਾਜ਼ਾਂ ਨੇ ਬ੍ਰਿਟੇਨ ਦੇ ਹਵਾਈ ਖੇਤਰ ਦਾ ਉਲੰਘਣ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਖੇਤਰ 'ਚ ਪਹੁੰਚਾ ਦਿੱਤਾ ਗਿਆ।


author

Khushdeep Jassi

Content Editor

Related News