ਅਮਰੀਕਾ ਦੇ ਅਲਾਸਕਾ ''ਚ ਦਾਖਲ ਹੋਏ ਰੂਸੀ ਪ੍ਰਮਾਣੂ ਸਮਰੱਥਾ ਵਾਲੇ ਜਹਾਜ਼

06/11/2020 7:40:26 PM

ਵਾਸ਼ਿੰਗਟਨ - ਰੂਸ ਦੇ ਚਾਰ ਜੈੱਟ ਬਾਂਬਰ ਅਮਰੀਕਾ ਵਿਚ ਅਲਾਸਕਾ ਦੇ ਨੇੜੇ ਇੰਟਰਸੈਪਟ ਕੀਤੀ ਗਏ, ਜਿਨ੍ਹਾਂ ਨੂੰ ਅਮਰੀਕੀ ਲੜਾਕੂ ਜਹਾਜ਼ ਨੇ ਵਾਪਸ ਭੱਜਾ ਦਿੱਤਾ। ਰੂਸ ਦਾ ਆਖਣਾ ਹੈ ਕਿ ਪ੍ਰਮਾਣੂ ਹਥਿਆਰ ਚੁੱਕਣ ਦੀ ਸਮਰੱਥਾ ਵਾਲੇ Tupolev Tu-95MS ਦੀ 11 ਘੰਟੇ ਦੀ ਫਲਾਈਟ ਵਿਚ ਅੰਤਰਰਾਸ਼ਟਰੀ ਕਾਨੂੰਨ ਦਾ ਪਾਲਣ ਕੀਤਾ ਗਿਆ ਅਤੇ ਅਮਰੀਕਾ ਦੇ F-22 Raptor ਲੜਾਕੂ ਜਹਾਜ਼ ਉਸ ਦੇ ਨਾਲ ਉਡਦੇ ਰਹੇ। ਗੌਰ ਕਰਨ ਵਾਲੀ ਗੱਲ ਹੈ ਕਿ ਕੁਝ ਹਫਤੇ ਪਹਿਲਾਂ ਹੀ ਰੂਸ ਦੇ 2 ਲੜਾਕੂ ਜਹਾਜ਼ 'ਤੇ ਅਸੁਰੱਖਿਅਤ ਅਤੇ ਗੈਰ-ਪ੍ਰੋਫੈਸ਼ਨਲ ਤਰੀਕੇ ਨਾਲ ਉਡਾਣ ਭਰਨ ਦਾ ਦੋਸ਼ ਲੱਗਾ ਸੀ। ਪਿਛਲੇ 2 ਮਹੀਨਿਆਂ ਵਿਚ ਇਹ ਤੀਜੀ ਘਟਨਾ ਦੱਸੀ ਜਾ ਰਹੀ ਹੈ।

ਰੂਸ ਨੇ ਆਮ ਪੈਟਰੋਲਿੰਗ ਫਲਾਈਟ ਦੱਸਿਆ
ਮੰਤਰਾਲੇ ਨੇ ਆਖਿਆ ਹੈ ਕਿ ਏਅਰਕ੍ਰਾਫਟ ਨੇ ਅਲਾਸਕਾ ਨੇੜੇ ਚੁਕੋਕਟਕਾ ਆਟੋਨੋਮਸ ਏਰੀਆ ਅਤੇ ਅਮੂਰ ਖੇਤਰ ਤੋਂ ਉਡਾਣ ਭਰੀ ਸੀ। ਉਨ੍ਹਾਂ ਆਖਿਆ ਕਿ ਫਲਾਈਟਸ ਚੂਕਚੀ, ਬੇਰਿੰਗ ਅਤੇ ਅੋਖੋਤਸਕ-ਸੀ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਉੱਤਰੀ ਹਿੱਸੇ ਵਿਚ ਅੰਤਰਰਾਸ਼ਟਰੀ ਵਾਟਰ ਵਿਚ ਹੀ ਸੀ। ਇਸ ਨੂੰ ਆਮ ਪੈਟਰੋਲਿੰਗ ਫਲਾਈਟ ਦੱਸਿਆ ਗਿਆ ਹੈ, ਜਿਸ ਵਿਚ ਸਮੁੰਦਰ ਜਾਂ ਜ਼ਮੀਨ ਦੀ ਰੱਖਿਆ ਲਈ ਲੜਾਕੂ ਜਹਾਜ਼ਾਂ ਨੂੰ ਭੇਜਿਆ ਜਾਂਦਾ ਹੈ। ਅਮਰੀਕੀ ਨੇਵੀ ਨੇ ਆਪਣੇ ਬਿਆਨ ਵਿਚ ਆਖਿਆ ਸੀ ਕਿ Su-35 ਲੜਾਕੂ ਜਹਾਜ਼ ਨੇ ਇਕ P-8A US ਜਹਾਜ਼ ਨੂੰ ਮੇਡੀਟਰੇਨਿਅਮ ਦੇ ਉਪਰ ਘੇਰ ਲਿਆ ਸੀ।

Russian nuclear-capable bombers intercepted by NORAD off of Alaska ...

ਯੂ. ਐਸ. ਨੇਵੀ ਨੇ ਦੱਸਿਆ ਗੈਰ-ਜ਼ਿੰਮੇਦਾਰਾਨਾ ਰਵੱਈਆ
ਅਮਰੀਕੀ ਨੇਵੀ ਦਾ ਆਖਣਾ ਹੈ ਕਿ ਭਾਂਵੇ ਹੀ ਰੂਸੀ ਏਅਰ ਕ੍ਰਾਫਟ ਇੰਟਰਨੈਸ਼ਨ ਏਅਰ ਸਪੇਸ ਵਿਚ ਸਨ, ਇਹ ਘਟਨਾ ਗੈਰ-ਜ਼ਿੰਮੇਦਾਰਾਨਾ ਸੀ। ਇਸ ਵਿਚ ਉਮੀਦ ਜਤਾਈ ਗਈ ਹੈ ਕਿ ਅੰਤਰਰਾਸ਼ਟਰੀ ਮਾਨਕਾਂ ਦਾ ਪਾਲਣ ਕੀਤਾ ਜਾਵੇਗੀ ਤਾਂ ਜੋ ਸੁਰੱਖਿਆ ਯਕੀਨਨ ਕੀਤੀ ਜਾ ਸਕੇ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦੋਹਾਂ ਵਿਚਾਲੇ ਦੂਰੀ ਬਹੁਤ ਘੱਟ ਸੀ ਕਿ ਅਮਰੀਕੀ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਆਪਰੇਟ ਕਰਨ ਦਾ ਮੌਕਾ ਨਹੀਂ ਮਿਲਿਆ।

ਅਮਰੀਕੀ ਜਹਾਜ਼ਾਂ ਨੂੰ ਰੂਸ ਨੇ ਖਦੇੜ ਦਿੱਤਾ
ਬਾਲਟਿਕ ਅਤੇ ਬਲੈਕ-ਸੀ ਦੇ ਉਪਰ ਉਡਾਣ ਭਰ ਰਹੇ ਅਮਰੀਕੀ ਏਅਰ ਫੋਰਸ ਦੇ ਬੀ-1ਬੀ ਲਾਂਗ ਰੇਂਜ ਸਟ੍ਰੇਟਜ਼ਿਕ ਬਾਂਬਰ ਨੂੰ ਰੂਸੀ ਹਵਾਈ ਫੌਜ ਦੇ ਜਹਾਜ਼ਾਂ ਨੇ ਖਦੇੜ ਦਿੱਤਾ। ਰੂਸੀ ਰੱਖਿਆ ਮੰਤਰਾਲੇ ਨੇ ਇਸ ਘਟਨਾ ਦੀ ਵੀਡੀਓ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਅਮਰੀਕਾ ਦਾ ਇਹ ਘਾਤਕ ਜਹਾਜ਼ ਰੂਸੀ ਹਵਾਈ ਸੀਮਾ ਵਿਚ ਦਾਖਲ ਹੋਇਆ ਸੀ। ਅਮਰੀਕਾ ਦਾ ਬੀ-1ਬੀ ਬਾਂਬਰ ਪ੍ਰਮਾਣੂ ਹਮਲਾ ਕਰਨ ਵਿਚ ਸਮਰੱਥ ਜਹਾਜ਼ ਹੈ। ਇਸ ਜਹਾਜ਼ ਦਾ ਇਸਤੇਮਾਲ ਅਮਰੀਕੀ ਏਅਰ ਫੋਰਸ ਕਿਸੇ ਰਣਨੀਤਕ ਗਤੀਵਿਧੀ ਨੂੰ ਅੰਜ਼ਾਮ ਦੇਣ ਲਈ ਕਰਦੀ ਹੈ।

U.S. jets intercept Russian nuclear-capable bombers off Alaska ...


Khushdeep Jassi

Content Editor

Related News