ਰੂਸੀ ਸਮਾਚਾਰ ਏਜੰਸੀ ਦਾ ਦਾਅਵਾ, ਗਲਵਾਨ ਝੜਪ ''ਚ ਮਾਰੇ ਗਏ ਸਨ 45 ਚੀਨੀ ਸੈਨਿਕ

Thursday, Feb 11, 2021 - 06:09 PM (IST)

ਰੂਸੀ ਸਮਾਚਾਰ ਏਜੰਸੀ ਦਾ ਦਾਅਵਾ, ਗਲਵਾਨ ਝੜਪ ''ਚ ਮਾਰੇ ਗਏ ਸਨ 45 ਚੀਨੀ ਸੈਨਿਕ

ਮਾਸਕੋ/ਬੀਜਿੰਗ (ਬਿਊਰੋ): ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15 ਜੂਨ ਨੂੰ ਹੋਈ ਹਿੰਸਕ ਝੜਪ ਵਿਚ ਮਾਰੇ ਗਏ ਚੀਨੀ ਸੈਨਿਕਾਂ ਸੰਬੰਧੀ ਰੂਸੀ ਸਮਾਚਾਰ ਏਜੰਸੀ ਤਾਸ (TASS) ਨੇ ਵੱਡਾ ਖੁਲਾਸਾ ਕੀਤਾ ਹੈ। ਤਾਸ ਨੇ ਦੱਸਿਆ ਕਿ ਇਸ ਝੜਪ ਵਿਚ ਘੱਟੋ-ਘੱਟ 45 ਸੈਨਿਕ ਮਾਰੇ ਗਏ ਸਨ। ਇਸ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਚੀਨ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਕਿ ਉਸ ਦੇ ਕਿੰਨੇ ਸੈਨਿਕ ਮਾਰੇ ਗਏ ਸਨ। ਰੂਸੀ ਸਮਾਚਾਰ ਏਜੰਸੀ ਨੇ ਇਹ ਖੁਲਾਸਾ ਅਜਿਹੇ ਸਮੇਂ 'ਤੇ ਕੀਤਾ ਹੈ ਜਦੋਂ ਦੋਵੇਂ ਦੇਸ਼ ਆਪਣੀ ਸੈਨਾ ਨੂੰ ਪੈਗੋਂਗ ਝੀਲ ਤੋਂ ਹਟਾਉਣ 'ਤੇ ਸਹਿਮਤ ਹੋ ਗਏ ਹਨ।

ਲੱਦਾਖ ਵਿਚ ਚੱਲ ਰਹੇ ਤਣਾਅ ਨੂੰ ਦੇਖਦੇ ਹੋਏ ਦੋਹਾਂ ਦੇਸ਼ਾਂ ਨੇ ਕਰੀਬ 50-50 ਹਜ਼ਾਰ ਸੈਨਿਕਾਂ ਨੂੰ ਤਾਇਨਾਤ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਚੀਨ ਨੇ ਭਾਰਤ ਨਾਲ ਬੈਠਕ ਵਿਚ ਦੱਸਿਆ ਸੀ ਕਿ ਗਲਵਾਨ ਘਾਟੀ ਸੰਘਰਸ਼ ਵਿਚ ਉਸ ਦੇ 5 ਸੈਨਿਕ ਮਾਰੇ ਗਏ ਸਨ। ਇਸ ਵਿਚ ਚੀਨੀ ਸੈਨਾ ਦਾ ਇਕ ਕਮਾਂਡਿੰਗ ਅਫਸਰ ਵੀ ਸ਼ਾਮਲ ਸੀ। ਚੀਨ ਭਾਵੇਂ ਹਾਲੇ ਵੀ 5 ਸੈਨਿਕ ਮਾਰੇ ਜਾਣ ਦੀ ਗੱਲ ਕਰ ਰਿਹਾ ਹੈ ਪਰ ਅਮਰੀਕੀ ਅਤੇ ਭਾਰਤੀ ਖੁਫੀਆ ਏਜੰਸੀਆਂ ਦਾ ਅਨੁਮਾਨ ਹੈ ਕਿ ਘੱਟੋ-ਘੱਟ 40 ਸੈਨਿਕ ਇਸ ਝੜਪ ਵਿਚ ਮਾਰੇ ਗਏ ਸਨ।

 ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਪੁਲਸ ਦੀ ਮਦਦ ਨਾਲ ਫਿਲੀਪੀਨਜ਼ 'ਚ ਬਚਾਏ ਗਏ ਬਾਲ ਸ਼ੋਸ਼ਣ 'ਚ ਫਸੇ ਬੱਚੇ

ਰੂਸੀ ਸਮਾਚਾਰ ਏਜੰਸੀ ਦਾ ਖੁਲਾਸਾ ਵੀ ਇਸ ਤੱਥ ਦੀ ਪੁਸ਼ਟੀ ਕਰਦਾ ਹੈ। ਇਸ ਸਮੇਂ ਪੂਰਬੀ ਲੱਦਾਖ ਦੇ ਦੇਵਸਾਂਗ, ਪੈਗੋਂਗ ਝੀਲ ਦੇ ਨੌਰਥ ਅਤੇ ਸਾਊਥ ਬੈਂਕ, ਪੈਟਰੋਲਿੰਗ ਪੁਆਇੰਟ 17ਏ, ਰੇਜਾਂਗ ਲਾ ਅਤੇ ਰੇਚਿਨ ਲਾ ਵਿਚ ਦੋਹਾਂ ਦੀਆਂ ਸੈਨਾਵਾਂ ਆਹਮੋ ਸਾਹਮਣੇ ਹਨ। ਗਲਵਾਨ ਹਿੰਸਾ ਤੋਂ ਸਬਕ ਲੈਂਦੇ ਹੋਏ ਭਾਰਤ ਨੇ ਚੀਨ ਨੂੰ ਸਾਫ ਕਹਿ ਦਿੱਤਾ ਹੈ ਕਿ ਸਾਡੇ ਸੈਨਿਕ ਖੁਦ ਦੀ ਸੁਰੱਖਿਆ ਅਤੇ ਪੂਰਬੀ ਲੱਦਾਖ ਵਿਚ ਆਪਣੀ ਸਰਹੱਦ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਭਾਰਤ ਨੇ ਬਿਲਕੁੱਲ ਸਪਸ਼ੱਟ ਭਾਸ਼ਾ ਵਿਚ ਚੀਨ ਨੂੰ ਕਿਹਾ ਕਿ ਜੇਕਰ ਖੇਤਰ ਵਿਚ ਹਾਲਾਤ ਕੰਟਰੋਲ ਤੋਂ ਬਾਹਰ ਹੋਏ ਤਾਂ ਸਾਡੇ ਸੈਨਿਕ ਗੋਲੀਆਂ ਚਲਾਉਣ ਤੋਂ ਨਹੀ ਝਿਜਕਣਗੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News