ਰੂਸ ਨੇ ਮਾਸਕ, ਸੁਰੱਖਿਆਤਮਕ ਉਪਕਰਨਾਂ ਦੀ ਬਰਾਮਦ ਤੋਂ ਰੋਕ ਹਟਾਈ

Sunday, May 03, 2020 - 04:09 PM (IST)

ਮਾਸਕੋ- ਰੂਸ ਵਿਚ ਸਰਕਾਰ ਨੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਮਾਸਕ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਬਰਾਮਦ 'ਤੇ ਪਾਬੰਦੀ ਹਟਾ ਦਿੱਤੀ ਹੈ। ਕਾਨੂੰਨੀ ਸੂਚਨਾ ਪੋਰਟਲ 'ਤੇ ਸ਼ਨੀਵਾਰ ਨੂੰ ਜਾਰੀ ਸਬੰਧਤ ਦਸਤਾਵੇਜ਼ ਦੇ ਮੁਤਾਬਕ ਰੂਸੀ ਕੈਬਨਿਟ ਨੇ ਮਾਸਕ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਬਰਾਮਦ 'ਤੇ ਅਸਥਾਈ ਪਾਬੰਦੀ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਹੁਕਮ ਪ੍ਰਕਾਸ਼ਨ ਦੇ ਤੁਰੰਤ ਬਾਅਦ ਪ੍ਰਭਾਵੀ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਰੂਸ ਨੇ ਮਹਾਮਾਰੀ ਦੇ ਵਿਚਾਲੇ ਵਿਅਕਤੀਗਤ ਉਪਯੋਗ ਦੇ ਲਈ ਜਾਂ ਮਨੁੱਖੀ ਸਹਾਇਤਾ ਦੇ ਹਿੱਸੇ ਦੇ ਰੂਪ ਵਿਚ ਪਰਿਵਾਹਨ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਛੱਡਕੇ ਕਈ ਮੈਡੀਕਲ ਸਮੱਗਰੀ ਦਾ ਬਰਾਮਦ ਟਾਲ ਦਿੱਤੀ ਗਈ ਸੀ।


Baljit Singh

Content Editor

Related News