ਰੂਸੀ ਵਿਦੇਸ਼ ਮੰਤਰੀ ਨੇ ਵਧਦੇ ਸੁਰੱਖਿਆ ਖਤਰਿਆਂ ਦੀ ਦਿੱਤੀ ਚਿਤਾਵਨੀ

Sunday, Jul 28, 2024 - 05:19 PM (IST)

ਰੂਸੀ ਵਿਦੇਸ਼ ਮੰਤਰੀ ਨੇ ਵਧਦੇ ਸੁਰੱਖਿਆ ਖਤਰਿਆਂ ਦੀ ਦਿੱਤੀ ਚਿਤਾਵਨੀ

ਮਾਸਕੋ (ਯੂਐਨਆਈ): ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਮਲੇਸ਼ੀਆ ਦੀ ਯਾਤਰਾ ਤੋਂ ਬਾਅਦ ਐਤਵਾਰ ਨੂੰ ਕੁਆਲਾਲੰਪੁਰ ਵਿੱਚ ਕਿਹਾ ਕਿ ਦੱਖਣ-ਪੂਰਬੀ ਏਸ਼ੀਆ ਵਿੱਚ ਅਮਰੀਕੀ ਪਰਮਾਣੂ ਹਥਿਆਰਾਂ ਦੀ ਤਾਇਨਾਤੀ ਨਾਲ ਖੇਤਰੀ ਸੁਰੱਖਿਆ ਖਤਰੇ ਵਿੱਚ ਵਾਧਾ ਹੋਵੇਗਾ। ਰੂਸੀ ਮੀਡੀਆ ਰਿਪੋਰਟਾਂ ਅਨੁਸਾਰ ਲਾਵਰੋਵ ਨੇ ਕਿਹਾ ਕਿ ਅਮਰੀਕਾ ਲੰਬੇ ਸਮੇਂ ਤੋਂ ਆਪਣੇ ਨਾਟੋ ਸਹਿਯੋਗੀਆਂ ਨਾਲ ਪ੍ਰਮਾਣੂ ਹਥਿਆਰਾਂ ਨੂੰ ਸਾਂਝਾ ਕਰ ਰਿਹਾ ਹੈ ਜਿਸ ਨੂੰ ਉਹ 'ਸੰਯੁਕਤ ਪਰਮਾਣੂ ਮਿਸ਼ਨ' ਕਹਿੰਦੇ ਹਨ, ਜਿਸ ਵਿੱਚ ਗੈਰ-ਪ੍ਰਮਾਣੂ ਰਾਜ ਆਪਣੇ ਸੈਨਿਕਾਂ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਲਈ ਸਿਖਲਾਈ ਦੇ ਸਕਦੇ ਹਨ।' ਉਸ ਨੇ ਕਿਹਾ ਕਿ ਇਹ ਅਭਿਆਸ ਹੁਣ ਏਸ਼ੀਆ ਵਿੱਚ ਤਬਦੀਲ ਹੋ ਰਿਹਾ ਹੈ। 

ਉਸ ਨੇ ਅੱਗੇ ਕਿਹਾ, "ਜੇਕਰ ਇਸ ਦੁਖਦਾਈ ਅਤੇ ਜੋਖਮ ਭਰੇ ਤਜਰਬੇ (ਹੋਰ ਦੇਸ਼ਾਂ ਵਿਚ ਅਮਰੀਕਾ ਦੇ ਪਰਮਾਣੂ ਹਥਿਆਰਾਂ ਦੀ ਤਾਇਨਾਤੀ) ਨੂੰ ਦੱਖਣ-ਪੂਰਬੀ ਏਸ਼ੀਆ ਵਿੱਚ ਲਿਆਂਦਾ ਜਾਂਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਸ ਨਾਲ ਕਿਸੇ ਨੂੰ ਫ਼ਾਇਦਾ ਨਹੀਂ ਹੋਵੇਗਾ ਪਰ ਜੋਖਮ ਵੱਧ ਜਾਣਗੇ।'' ਲਾਵਰੋਵ ਨੇ ਕਿਹਾ, "ਅਮਰੀਕਾ ਦੱਖਣ-ਪੂਰਬੀ ਏਸ਼ੀਆ ਅਤੇ ਏਸ਼ੀਆ-ਪ੍ਰਸ਼ਾਂਤ ਦਾ ਫੌਜੀਕਰਨ ਕਰਦੇ ਹੋਏ ਰਣਨੀਤਕ ਹਥਿਆਰਾਂ ਸਮੇਤ ਬੁਨਿਆਦੀ ਢਾਂਚਾ ਆਪਣੀ ਫੌਜੀ ਢਾਂਚੇ ਨੂੰ ਇਸ ਖੇਤਰ ਵਿਚ ਅੱਗੇ ਵਧਾ ਰਿਹਾ ਹੈ।" ਉਨ੍ਹਾਂ ਨੇ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੂੰ ਸ਼ਾਮਲ ਕਰਨ ਵਾਲੀਆਂ ਪ੍ਰਮਾਣੂ ਸ਼ਕਤੀਆਂ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦੇ ਨਿਰਮਾਣ  ਦੇ ਇਕ ਪਾਜੈਕਟ AUKUS (ਇਕ ਤ੍ਰਿਪੱਖੀ ਹਿੱਸੇਦਾਰੀ, ਜਿਸ ਦਾ ਉਦੇਸ਼ ਬਿਹਤਰ ਸਹਿਯੋਗ ਰਾਹੀਂ ਸੁਰੱਖਿਆ ਅਤੇ ਰੱਖਿਆ ਹਿੱਤ ਨੂੰ ਮਜ਼ਬੂਤ ਕਰਨਾ ਹੈ) ਦਾ ਜ਼ਿਕਰ ਕੀਤਾ

ਪੜ੍ਹੋ ਇਹ ਅਹਿਮ ਖ਼ਬਰ-ਸੁਨਕ ਦੇ ਅਮਰੀਕਾ 'ਚ ਸ਼ਿਫਟ ਹੋਣ ਦੀ ਸੰਭਾਵਨਾ!। 

ਲਾਵਰੋਵ ਨੇ ਕਿਹਾ ਕਿ AUKUS ਦਾ ਟੀਚਾ 'ਪਰਮਾਣੂ ਹਥਿਆਰਾਂ ਦੇ ਹਿੱਸਿਆਂ ਦੀ ਤਾਇਨਾਤੀ ਦੇ ਸਬੰਧ ਵਿੱਚ ਏਸ਼ੀਆਈ ਖੇਤਰ ਵਿੱਚ ਸਹਿਣਸ਼ੀਲਤਾ ਪੈਦਾ ਕਰਨਾ' ਸੀ। ਪੂਰੀ ਪਾਰਦਰਸ਼ਤਾ ਲਈ ਇਸਨੂੰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਨਿਯੰਤਰਣ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਪਰਮਾਣੂ ਯੋਜਨਾ 'ਤੇ ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਹਾਲ ਹੀ 'ਚ ਹੋਇਆ ਸਮਝੌਤਾ ਖੇਤਰ 'ਚ ਅਮਰੀਕਾ ਦੇ ਰਣਨੀਤਕ ਪ੍ਰਭਾਵ ਦਾ ਹੋਰ ਵਿਸਥਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News