ਯੂਕ੍ਰੇਨ ਦੇ ਓਡੇਸਾ ''ਚ ਰੂਸੀ ਹਮਲੇ, ਇੱਕ ਵਿਅਕਤੀ ਦੀ ਮੌਤ ਤੇ ਬੱਚਿਆਂ ਸਮੇਤ 22 ਹੋਰ ਜ਼ਖਮੀ (ਤਸਵੀਰਾਂ)

07/23/2023 5:35:49 PM

ਓਡੇਸਾ (ਭਾਸ਼ਾ)- ਰੂਸ ਨੇ ਐਤਵਾਰ ਨੂੰ ਯੂਕ੍ਰੇਨ ਦੇ ਕਾਲੇ ਸਾਗਰ ਸ਼ਹਿਰ ਓਡੇਸਾ ’ਤੇ ਮੁੜ ਹਮਲਾ ਕੀਤਾ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਹਫ਼ਤੇ ਤੋਂ ਰੂਸੀ ਸੈਨਿਕ ਦੱਖਣੀ ਯੂਕ੍ਰੇਨ ਵਿੱਚ ਓਡੇਸਾ ਦੀ ਪ੍ਰਮੁੱਖ ਬੰਦਰਗਾਹ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਲਈ ਕਈ ਹਮਲੇ ਕਰ ਰਹੇ ਹਨ। ਖੇਤਰੀ ਗਵਰਨਰ ਓਲੇਹ ਕਿਪਰ ਨੇ ਕਿਹਾ ਕਿ ਧਮਾਕੇ ਵਿੱਚ ਜ਼ਖਮੀ ਹੋਣ ਵਾਲਿਆਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਧਮਾਕੇ ਨੇ ਸ਼ਹਿਰ ਦੇ ਇਤਿਹਾਸਕ ਟਰਾਂਸਫਿਗਰੇਸ਼ਨ ਕੈਥੇਡ੍ਰਲ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਕਿਪਰ ਨੇ ਕਿਹਾ ਕਿ ਹਮਲਿਆਂ ਨਾਲ ਛੇ ਰਿਹਾਇਸ਼ੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। 

PunjabKesari

ਰੂਸ ਨੇ ਆਪਣੇ ਕਬਜ਼ੇ ਵਾਲੇ ਖੇਤਰਾਂ ਨੂੰ ਵਾਪਸ ਲੈਣ ਦੀਆਂ ਯੂਕ੍ਰੇਨ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਸੋਮਵਾਰ ਨੂੰ ਅਨਾਜ ਦੀ ਸਪਲਾਈ ਵਾਲਾ ਇੱਕ ਪ੍ਰਮੁੱਖ ਸੌਦਾ ਰੱਦ ਕਰ ਦਿੱਤਾ ਸੀ, ਜਿਸ ਮਗਰੋਂ ਉਹ ਅਨਾਜ ਨਿਰਯਾਤ ਦੇ ਇੱਕ ਪ੍ਰਮੁੱਖ ਕੇਂਦਰ ਓਡੇਸਾ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਟਰਾਂਸਫਿਗਰੇਸ਼ਨ ਕੈਥੇਡ੍ਰਲ ਦੇ ਵਾਈਕਰ ਆਂਦਰੇ ਪਾਲਚੁਕ ਨੇ ਕਿਹਾ ਕਿ "ਨੁਕਸਾਨ ਬਹੁਤ ਜ਼ਿਆਦਾ ਹੈ, ਚਰਚ ਦਾ ਅੱਧਾ ਹਿੱਸਾ ਹੁਣ ਛੱਤ ਰਹਿਤ ਹੈ।" ਰੂਸ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਫੌਜ ਨੇ ਓਡੇਸਾ ਵਿੱਚ ਉਹਨਾਂ ਥਾਵਾਂ 'ਤੇ ਹਮਲੇ ਕੀਤੇ, ਜਿੱਥੇ ਰੂਸ ਖ਼ਿਲਾਫ਼ ਅੱਤਵਾਦੀ ਕਾਰਵਾਈਆਂ ਦੀ ਤਿਆਰੀ ਕੀਤੀ ਜਾ ਰਹੀ ਸੀ"। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਮਰੂਨ 'ਚ ਢਹਿ-ਢੇਰੀ ਹੋਈ ਇਮਾਰਤ, ਘੱਟੋ-ਘੱਟ 9 ਲੋਕਾਂ ਦੀ ਮੌਤ ਤੇ ਤਿੰਨ ਦਰਜਨ ਜ਼ਖ਼ਮੀ 

ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਹਮਲੇ  ਲੰਬੀ ਦੂਰੀ ਦੇ ਸਟੀਕ ਹਥਿਆਰਾਂ ਤੋਂ ਕੀਤੇ ਗਏ। ਯੂਕ੍ਰੇਨ ਦੇ ਖੇਤੀਬਾੜੀ ਮੰਤਰਾਲੇ ਦੇ ਅਨੁਸਾਰ ਇਸ ਹਫ਼ਤੇ ਦੇ ਸ਼ੁਰੂ ਵਿੱਚ ਰੂਸੀ ਬਲਾਂ ਦੁਆਰਾ ਕੀਤੇ ਗਏ ਹਮਲਿਆਂ ਨੇ ਓਡੇਸਾ ਅਤੇ ਨੇੜਲੇ ਚੋਰਨੋਮੋਰਸਕ ਵਿੱਚ ਨਿਰਯਾਤ ਸਹੂਲਤਾਂ ਦੇ ਮਹੱਤਵਪੂਰਨ ਹਿੱਸਿਆਂ ਨੂੰ ਤਬਾਹ ਕਰ ਦਿੱਤਾ ਅਤੇ 60,000 ਟਨ ਅਨਾਜ ਬਰਬਾਦ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News