ਰੂਸੀ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ
Friday, Apr 13, 2018 - 02:25 PM (IST)

ਮਾਸਕੋ(ਭਾਸ਼ਾ)— ਰੂਸ ਦੀ ਸੈਨਾ ਦਾ ਇਕ ਹੈਲੀਕਾਪਟਰ ਬਾਲਿਟਕ ਸਾਗਰ ਵਿਚ ਰਾਤ ਦੀ ਸਿਖਲਾਈ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 2 ਪਾਇਲਟਾਂ ਦੀ ਮੌਤ ਹੋ ਗਈ। ਇਕ ਸਮਾਚਾਰ ਏਜੰਸੀ ਨੇ ਰੂਸੀ ਬਾਲਟਿਕ ਫਲੀਟ ਦੇ ਬਿਆਨ ਦੇ ਹਵਾਲੇ ਤੋਂ ਦੱਸਿਆ ਕਿ ਇਹ ਹਾਦਸਾ ਮਾਸਕੋ ਦੇ ਸਮੇਂ ਮੁਤਾਬਕ ਕੱਲ ਰਾਤ 11 ਵਜ ਕੇ 30 ਮਿੰਟ 'ਤੇ ਹੋਇਆ।
ਇਹ ਹਾਦਸਾ ਰੂਸੀ ਖੇਤਰ ਕੈਨਿਨਿਨਗ੍ਰਾਦ ਨੇੜੇ ਹੋਇਆ। ਇਹ ਇਲਾਕਾ ਪੌਲੈਂਡ ਅਤੇ ਲਿਥੁਆਨੀਆ ਵਿਚਕਾਰ ਸਥਿਤ ਹੈ। ਬਿਆਨ ਵਿਚ ਦੱਸਿਆ ਗਿਆ ਹੈ ਕਿ ਕੇਏ-29 ਹੈਲੀਕਾਪਟਰ ਵਿਚ ਸਵਾਰ ਦੋਵਾਂ ਪਾਇਲਟਾਂ ਦੀ ਮੌਤ ਹੋ ਗਈ ਹੈ ਅਤੇ ਲਾਸ਼ਾਂ ਨੂੰ ਬਰਾਮਦ ਕਰਨ ਲਈ ਤਲਾਸ਼ ਅਭਿਆਨ ਸ਼ੁਰੂ ਕੀਤਾ ਗਿਆ ਹੈ।