ਰੂਸੀ ਫੌਜੀਆਂ ਨੇ ਪੂਰਬੀ ਯੂਕ੍ਰੇਨ ''ਚ ਕੀਤੇ ਹਵਾਈ ਹਮਲੇ
Saturday, Jun 04, 2022 - 09:29 PM (IST)
ਕੀਵ-ਰੂਸੀ ਫੌਜੀਆਂ ਨੇ ਸ਼ਨੀਵਾਰ ਨੂੰ ਪੂਰਬੀ ਯੂਕ੍ਰੇਨ ਦੇ ਇਕ ਹਿੱਸੇ 'ਚ ਹਵਾਈ ਹਮਲੇ ਕੀਤੇ। ਹਮਲਿਆਂ ਦੌਰਾਨ ਪੁੱਲ ਅਤੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਗਿਆ। ਯੂਕ੍ਰੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਖੇਤਰੀ ਗਵਰਨਰ ਸੇਰਹੀ ਹੈਦਾਈ ਨੇ ਦੱਸਿਆ ਕਿ ਰੂਸੀ ਅਤੇ ਯੂਕ੍ਰੇਨੀ ਫੌਜ ਦਰਮਿਆਨ ਸਿਵਿਏਰੋਦੋਨੇਸਕ ਅਤੇ ਲਿਚਿਸਨਸਕ 'ਚ ਜ਼ਬਰਦਸਤ ਲੜਾਈ ਹੋਈ।
ਇਹ ਵੀ ਪੜ੍ਹੋ : NDP ਨੇਤਾ ਜਗਮੀਤ ਸਿੰਘ ਨੂੰ ਝਟਕਾ, ਓਂਟਾਰੀਓ ਦੀਆਂ ਸੂਬਾਈ ਚੋਣਾਂ 'ਚ ਭਰਾ ਗੁਰਰਤਨ ਸਿੰਘ ਨੂੰ ਮਿਲੀ ਹਾਰ
ਉਨ੍ਹਾਂ ਦੱਸਿਆ ਕਿ ਰੂਸ ਦੇ ਹਮਲਿਆਂ 'ਚ ਨੇੜਲੇ ਹਿਰਸਕੇ ਪਿੰਡ 'ਚ ਇਕ ਮਾਂ ਅਤੇ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਲੁਹਾਂਸਕ ਸੂਬਾ ਅੰਤਿਮ ਪ੍ਰਮੁੱਖ ਖੇਤਰ ਹੈ ਜੋ ਅਜੇ ਵੀ ਯੂਕ੍ਰੇਨ ਦੇ ਕਬਜ਼ੇ 'ਚ ਹੈ। ਹਾਲ ਦੇ ਦਿਨਾਂ 'ਚ, ਰੂਸੀਆਂ ਨੇ ਸਿਵਿਏਰੋਦੋਨੇਸਕ 'ਤੇ ਕਬਜ਼ਾ ਕਰਨ 'ਤੇ ਧਿਆਨ ਕੇਂਦਰਿਤ ਕੀਤਾ, ਜਿਥੇ ਦੀ ਆਬਾਦੀ ਲਗਭਗ 1,00,000 ਹੈ। ਰੂਸ ਨੇ ਡੇਨੋਸਕਤ ਦੇ ਇਕ ਸ਼ਹਿਰ ਬਖਮੁਟ ਨੇੜੇ ਵੀ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ।
ਇਹ ਵੀ ਪੜ੍ਹੋ : DCGI ਨੇ COVID-19 ਬੂਸਟਰ ਖੁਰਾਕ ਦੇ ਰੂਪ 'ਚ CORBEVAX ਨੂੰ ਦਿੱਤੀ ਮਨਜ਼ੂਰੀ
ਯੂਕ੍ਰੇਨੀ ਫੌਜ ਨੇ ਕਿਹਾ ਕਿ ਜੰਗ ਆਪਣੇ 101ਵੇਂ ਦਿਨ ਵੀ ਜਾਰੀ ਰਹੀ। ਬ੍ਰਿਟਿਸ਼ ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਮੁਲਾਂਕਣ 'ਚ ਕਿਹਾ ਕਿ ਹਵਾਈ ਹਮਲੇ ਅਤੇ ਤੋਪ ਨਾਲ ਹਮਲੇ ਇਸ ਖੇਤਰ 'ਚ ਰੂਸ ਦੀ ਹਾਲੀਆ ਰਣਨੀਤਕ ਸਫਲਤਾਵਾਂ ਦਾ ਇਕ ਮਹੱਤਵਪੂਰਨ ਕਾਰਕ ਰਿਹਾ ਹੈ। ਯੂਕ੍ਰੇਨ ਦੇ ਫੌਜੀ ਮੁਲਾਜ਼ਮਾਂ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨੀ ਸੈਨਿਕਾਂ ਨੇ 24 ਘੰਟਿਆਂ 'ਚ ਡੋਨਬਾਸ 'ਚ 9 ਹਮਲਿਆਂ ਨੂੰ ਨਾਕਾਮ ਕਰ ਦਿੱਤਾ।
ਇਹ ਵੀ ਪੜ੍ਹੋ : ‘ਆਪ’ ਨੇ ਹੀ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ : ਭਗਵੰਤ ਮਾਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ