ਇਸ ਉਮਰ ਦੇ ਲੋਕਾਂ ਨੂੰ ਨਹੀਂ ਦਿੱਤੀ ਜਾਏਗੀ ਰੂਸ ਦੀ ਕੋਰੋਨਾ ਵੈਕਸੀਨ

Thursday, Aug 13, 2020 - 10:30 AM (IST)

ਇਸ ਉਮਰ ਦੇ ਲੋਕਾਂ ਨੂੰ ਨਹੀਂ ਦਿੱਤੀ ਜਾਏਗੀ ਰੂਸ ਦੀ ਕੋਰੋਨਾ ਵੈਕਸੀਨ

ਮਾਸਕੋ : ਰੂਸ ਵੱਲੋਂ ਬਣਾਈ ਗਈ ਕੋਰੋਨਾ ਵੈਕਸੀਨ 18 ਸਾਲ ਤੋਂ ਘੱਟ ਅਤੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਨਹੀਂ ਲਗਾਈ ਜਾਏਗੀ। Fontanka ਨਿਊਜ ਏਜੰਸੀ ਨੇ ਰੂਸ ਦੇ ਸਰਕਾਰੀ ਦਸਤਾਵੇਜ਼ਾਂ ਦੇ ਆਧਾਰ 'ਤੇ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਹੈ ਕਿ 18 ਸਾਲ ਤੋਂ ਘੱਟ ਅਤੇ 60 ਸਾਲ ਤੋਂ ਜਿਆਦਾ ਉਮਰ ਦੇ ਲੋਕਾਂ ਨੂੰ ਇਸ ਲਈ ਵੈਕਸੀਨ ਨਹੀਂ ਲਗਾਈ ਜਾਏਗੀ, ਕਿਉਂਕਿ ਇਨ੍ਹਾਂ ਲੋਕਾਂ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਫਿਲਹਾਲ ਪੂਰੀ ਜਾਣਕਾਰੀ ਮੌਜੂਦ ਨਹੀਂ ਹੈ ਯਾਨੀ ਇਸ 'ਤੇ ਅਜੇ ਅਧਿਐਨ ਸਟਡੀ ਨਹੀਂ ਕੀਤਾ ਗਿਆ ਹੈ। ਇਸ ਦੇ ਇਲਾਵਾ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਜਨਾਨੀਆਂ ਨੂੰ ਵੀ ਵੈਕਸੀਨ ਨਹੀਂ ਲਗਾਈ ਜਾਵੇਗੀ।

ਇਹ ਵੀ ਪੜ੍ਹੋ: 2 ਹਫ਼ਤੇ ਅੰਦਰ ਬਾਜ਼ਾਰ 'ਚ ਆਵੇਗੀ ਰੂਸੀ ਵੈਕਸੀਨ ਦੀ ਪਹਿਲੀ ਖੇਪ, ਜਾਣੋ ਆਮ ਲੋਕਾਂ ਨੂੰ ਕਦੋਂ ਮਿਲੇਗੀ

ਦੱਸ ਦੇਈਏ ਕਿ ਰੂਸ ਵੱਲੋਂ ਸਫ਼ਲ ਕੋਰੋਨਾ ਵੈਕਸੀਨ ਬਣਾਉਣ ਦੇ ਐਲਾਨ ਤੋਂ ਬਾਅਦ ਪਰ ਦੁਨੀਆਭਰ ਦੇ ਮਾਹਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ, ਕਿਉਂਕਿ ਰੂਸੀ ਕੋਰੋਨਾ ਵੈਕਸੀਨ ਦਾ ਤੀਜੇ ਪੜਾਅ ਦਾ ਟ੍ਰਾਇਲ ਨਹੀਂ ਕੀਤਾ ਗਿਆ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰੂਸ ਨੇ ਵੈਕਸੀਨ ਨਾਲ ਜੁੜੀ ਜਾਣਕਾਰੀਆਂ ਅਜੇ ਤੱਕ ਡਬਲਯੂ.ਐੱਚ.ਓ. ਨਾਲ ਸਾਂਝੀਆਂ ਨਹੀਂ ਕੀਤੀਆਂ ਹਨ। ਇਸ ਲਈ ਸੰਗਠਨ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਰੂਸ ਨੇ ਵੈਕਸੀਨ ਬਣਾਉਣ ਲਈ ਤੈਅ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਹੈ ਅਤੇ ਇਸ ਲਈ ਉਹ ਜਾਣਕਾਰੀ ਨਹੀਂ ਦੇਣਾ ਚਾਹੁੰਦਾ।

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਆਈ ਗਿਰਾਵਟ, ਜਾਣੋ ਅੱਜ ਕਿੰਨਾ ਸਸਤਾ ਹੋਇਆ ਸੋਨਾ

ਜ਼ਿਕਰਯੋਗ ਹੈ ਕਿ ਰੂਸ ਮੰਗਲਵਾਰ ਨੂੰ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੀ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਵੈਕਸੀਨ ਅਗਲੇ ਸਾਲ 1 ਜਨਵਰੀ ਤੋਂ ਆਮ ਲੋਕਾਂ ਲਈ ਉਪਲੱਬਧ ਹੋਵੇਗੀ। ਰੂਸ ਦਾ ਕਹਿਣਾ ਹੈ ਕਿ ਗੈਮਲੀਆ ਰਿਸਰਚ ਇੰਸਟੀਚਿਊਟ ਅਤੇ ਰੂਸ ਦੇ ਰੱਖਿਆ ਮੰਤਰਾਲਾ ਵੱਲੋਂ ਸੰਯੁਕਤ ਰੂਪ ਨਾਲ ਵਿਕਸਿਤ 'ਸਪੂਤਨਿਕ ਵੀ' ਦੇ ਨਾਮ ਨਾਲ ਜਾਣੀ ਜਾਣ ਵਾਲੀ ਕੋਰੋਨਾ ਵੈਕਸੀਨ ਸਭ ਤੋਂ ਪਹਿਲਾਂ ਕੋਰੋਨਾ ਪੀੜਤਾਂ ਦੇ ਇਲਾਜ ਵਿਚ ਜੁਟੇ ਸਿਹਤ ਕਾਮਿਆਂ ਨੂੰ ਦਿੱਤੀ ਜਾਵੇਗੀ। ਇਸ ਦੇ ਬਾਅਦ 1 ਜਨਵਰੀ 2021 ਤੋਂ ਇਹ ਆਮ ਲੋਕਾਂ ਲਈ ਉਪਲੱਬਧ ਹੋਵੇਗੀ। ਸਪੂਤਨਿਕ ਵੀ ਨੂੰ 'ਗੈਮ ਕੋਵਿਡ ਵੈਕ' ਦੇ ਨਾਮ ਨਾਲ ਰਜਿਸਟਰੇਸ਼ਨ ਪ੍ਰਾਪਤ ਹੋਇਆ ਹੈ ਪਰ ਰੂਸ ਦੇ ਪਹਿਲੇ ਉਪਗ੍ਰਹਿ ਸਪੂਤਨਿਕ ਦੀ ਲੋਕਪ੍ਰਿਅਤਾ ਨੂੰ ਵੇਖਦੇ ਹੋਏ ਇਸ ਨੂੰ ਸਪੂਤਨਿਕ ਵੀ ਦੇ ਨਾਮ ਨਾਲ ਵੰਡਿਆ ਜਾਵੇਗਾ।

ਇਹ ਵੀ ਪੜ੍ਹੋ: ਰੂਸੀ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਹੋਰ ਸੱਚਾਈ ਆਈ ਸਾਹਮਣੇ, ਮਿਲੇ ਕਈ ਸਾਈਡ ਇਫੈਕਟ


author

cherry

Content Editor

Related News