ਰੂਸ ਦੀ ਦੋ ਟੁੱਕ, ਪੱਛਮੀ ਦੇਸ਼ਾਂ ਨੂੰ ਪਾਬੰਦੀਆਂ ਘੱਟ ਕਰਨ ਲਈ ਨਹੀਂ ਕਹੇਗਾ

03/14/2022 10:02:24 AM

ਮਾਸਕੋ (ਵਾਰਤਾ): ਰੂਸ ਨੇ ਕਿਹਾ ਹੈ ਕਿ ਉਹ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੂੰ ਰੂਸ ਖ਼ਿਲਾਫ਼ ਪਾਬੰਦੀਆਂ ਹਟਾਉਣ ਲਈ ਨਹੀਂ ਕਹੇਗਾ ਅਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਸਾਡੇ ਫ਼ੈਸਲੇ ਨੂੰ ਨਹੀਂ ਬਦਲ ਸਕਦੀਆਂ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਵਰਸ਼ਿਨਿਨ ਨੇ ਇਜ਼ਵੈਸਟੀਆ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਪਾਬੰਦੀਆਂ ਸਾਡਾ ਫ਼ੈਸਲਾ ਨਹੀਂ ਹਨ। ਇਹ ਅਮਰੀਕ ਅਤੇ ਉਸ ਦੇ ਇਸ਼ਾਰੇ 'ਤੇ ਚੱਲਣ ਵਾਲੇ ਦੇਸ਼ਾਂ ਵੱਲੋਂ ਲਗਾਈਆਂ ਜਾ ਰਹੀਆਂ ਹਨ। ਇਹ ਲੋਕ ਰੂਸ 'ਤੇ ਦਬਾਅ ਬਣਾਉਣਾ ਚਾਹੁੰਦੇ ਹਨ, ਸਾਡੀ ਆਰਥਿਕਤਾ ਅਤੇ ਰੂਸ ਦੇ ਆਮ ਨਾਗਰਿਕਾਂ ਨੂੰ ਬਹੁਤ ਮੁਸ਼ਕਲ ਸਥਿਤੀ ਵਿਚ ਪਾਉਣਾ ਚਾਹੁੰਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨੀ ਫ਼ੌਜੀਆਂ ਦੀ ਜਾਨ ਬਚਾਉਣ ਵਾਲੀ ਮਹਿਲਾ ਮਰਨ ਉਪਰੰਤ 'ਯੂਕ੍ਰੇਨ ਦੇ ਹੀਰੋ' ਖਿਤਾਬ ਨਾਲ ਸਨਮਾਨਿਤ

ਉਹ ਅਜਿਹਾ ਰੂਸ ਦੇ ਪ੍ਰਭੂਸੱਤਾ ਸੰਪੰਨ ਰਾਜਨੀਤਿਕ ਫ਼ੈਸਲਿਆਂ ਦੀ ਸਜ਼ਾ ਦੇਣ ਲਈ ਕਰ ਰਹੇ ਹਨ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਦਬਾਅ ਦੇ ਸਾਧਨ ਵਜੋਂ ਰੂਸ 'ਤੇ ਪੱਛਮੀ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਜਾਇਜ਼ ਨਹੀਂ ਹਨ ਅਤੇ ਇਸ ਦਾ ਕੋਈ ਨਤੀਜਾ ਨਹੀਂ ਨਿਕਲੇਗਾ।ਉਹਨਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਨਹੀਂ ਕਰਾਂਗੇ। ਅਸੀਂ ਸਿਰਫ਼ ਆਪਣੀ ਆਰਥਿਕਤਾ ਅਤੇ ਸੁਤੰਤਰ ਤੌਰ 'ਤੇ ਵਿਕਾਸ ਕਰਨ ਦੀ ਸਾਡੀ ਯੋਗਤਾ ਦਾ ਵਿਕਾਸ ਕਰਾਂਗੇ, ਜੋ ਸਾਡੇ ਦੋਸਤਾਂ ਅਤੇ ਸਮਾਨ ਸੋਚ ਵਾਲੇ ਲੋਕਾਂ 'ਤੇ ਨਿਰਭਰ ਹੈ। ਜ਼ਿਕਰਯੋਗ ਹੈ ਕਿ ਯੂਕ੍ਰੇਨ 'ਚ ਰੂਸ ਦੀ ਵਿਸ਼ੇਸ਼ ਫ਼ੌਜੀ ਮੁਹਿੰਮ ਦੇ ਜਵਾਬ 'ਚ ਪੱਛਮੀ ਦੇਸ਼ਾਂ ਨੇ ਰੂਸ ਖ਼ਿਲਾਫ਼ ਵੱਡੇ ਪੱਧਰ 'ਤੇ ਪਾਬੰਦੀਆਂ ਦੀ ਮੁਹਿੰਮ ਚਲਾਈ ਹੈ। ਇਹਨਾਂ ਪਾਬੰਦੀਆਂ ਵਿੱਚ ਕਈ ਰੂਸੀ ਅਧਿਕਾਰੀਆਂ, ਸੰਸਥਾਵਾਂ, ਮੀਡੀਆ, ਵਿੱਤੀ ਸੰਸਥਾਵਾਂ ਅਤੇ ਹਵਾਈ ਖੇਤਰ ਨੂੰ ਬੰਦ ਕਰਨ ਵਰਗੇ ਪਾਬੰਦੀਆਂ ਵਾਲੇ ਉਪਾਅ ਸ਼ਾਮਲ ਹਨ।
 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News