ਯੂਕ੍ਰੇਨ ਦੀ ਸਰਹੱਦ 'ਚ ਰੂਸੀ ਫੌਜ ਦੇ ਦਾਖਲ ਹੋਣ 'ਤੇ ਰੂਸ ਨੂੰ ਤੁਰੰਤ ਜਵਾਬ ਮਿਲੇਗਾ : ਅਮਰੀਕਾ

Friday, Jan 21, 2022 - 02:11 AM (IST)

ਯੂਕ੍ਰੇਨ ਦੀ ਸਰਹੱਦ 'ਚ ਰੂਸੀ ਫੌਜ ਦੇ ਦਾਖਲ ਹੋਣ 'ਤੇ ਰੂਸ ਨੂੰ ਤੁਰੰਤ ਜਵਾਬ ਮਿਲੇਗਾ : ਅਮਰੀਕਾ

ਬਰਲਿਨ-ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਰੂਸ ਯੂਕ੍ਰੇਨ 'ਚ ਕੋਈ ਫੌਜੀ ਬਲ ਭੇਜਦਾ ਹੈ ਤਾਂ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ 'ਤੁਰੰਤ ਅਤੇ ਸਖਤ' ਕਾਰਵਾਈ ਕੀਤੀ ਜਾਵੇਗੀ। ਬਰਲਿਨ 'ਚ ਬਲਿੰਕਨ ਦੀ ਇਹ ਟਿੱਪਣੀ ਅਮਰੀਕਾ ਅਤੇ ਉਸ ਦਾ ਨਾਟੋ ਸਹਿਯੋਗੀਆਂ ਦੇ ਸਾਹਮਣੇ ਕਿਸੇ ਵੀ ਭਰਮ ਨੂੰ ਦੂਰ ਕਰਨ ਦੀ ਇਕ ਹੋਰ ਕੋਸ਼ਿਸ਼ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬ੍ਰਿਟਿਸ਼ ਪੁਲਸ ਨੇ ਟੈਕਸਾਸ 'ਚ ਯਹੂਦੀ ਪ੍ਰਾਰਥਨਾ ਸਥਾਨ ਦੀ ਘੇਰਾਬੰਦੀ ਨੂੰ ਲੈ ਕੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਦਰਅਸਲ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਉਸ ਬਿਆਨ ਦੀ ਕਾਫੀ ਆਲੋਚਨਾ ਹੋਈ ਜਿਸ 'ਚ ਉਨ੍ਹਾਂ ਨੇ ਰੂਸ ਵੱਲੋਂ ਮਾਮੂਲੀ ਘੁਸਪੈਠ ਲਈ ਉਸ ਦੇ ਵਿਰੁੱਧ ਹਲਕੀ ਕਾਰਵਾਈ ਦੀ ਗੱਲ ਕਹੀ ਸੀ। ਹੁਣ, ਵਿਦੇਸ਼ ਮੰਤਰੀ ਬਲਿੰਕਨ ਦੇ ਇਸ ਬਿਆਨ ਨੂੰ ਨਾਟੋ ਸਹਿਯੋਗੀਆਂ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੇਰਲ 'ਚ ਕੋਰੋਨਾ ਨੇ ਫੜੀ ਰਫ਼ਤਾਰ, ਇਕ ਦਿਨ 'ਚ ਸਾਹਮਣੇ ਆਏ 46,387 ਨਵੇਂ ਮਾਮਲੇ

ਬਲਿੰਕਨ ਨੇ ਜਰਮਨੀ ਦੇ ਆਪਣੇ ਹਮਰੁਤਬਾ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਜੇਕਰ ਰੂਸੀ ਫੌਜ ਯੂਕ੍ਰੇਨ ਦੀ ਸਰਹੱਦ 'ਚ ਦਾਖਲ ਹੁੰਦੀ ਹੈ ਅਤੇ ਹਮਲਾਵਰ ਰੁਖ਼ ਅਪਣਾਉਂਦੀ ਹੈ ਤਾਂ ਅਮਰੀਕਾ ਅਤੇ ਸਾਡੇ ਸਹਿਯੋਗੀ ਦੇਸ਼ਾਂ ਵੱਲੋਂ ਉਸ ਦਾ ਤਰੁੰਤ ਅਤੇ ਢੁਕਵਾਂ ਜਵਾਬ ਦਿੱਤਾ ਜਾਵੇਗਾ। ਬਾਅਦ 'ਚ, ਬਲਿੰਕਨ ਨੇ ਰੂਸ 'ਤੇ ਦੋਸ਼ ਲਾਇਆ ਕਿ ਉਸ ਨੇ ਯੂਕ੍ਰੇਨ ਦੀ ਸਰਹੱਦ ਨੇੜੇ ਇਕ ਲੱਖ ਫੌਜੀ ਮੁਲਾਜ਼ਮਾਂ ਨੂੰ ਜਮ੍ਹਾ ਕਰਕੇ ਵਿਸ਼ਵ ਵਿਵਸਥਾ ਦੀ ਨੀਂਹ ਹਿਲਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਜੇਕਰ ਯੂਕ੍ਰੇਨ 'ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਗੰਭੀਰ ਜਵਾਬ ਦਾ ਸਾਹਮਣਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ 'ਚ ਹਰਿਆਣਵੀ ਨੌਜਵਾਨ ਰੇਪ ਕੇਸ 'ਚ ਅੰਦਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News