ਜੰਗ ’ਚ ਰੂਸ ਨੂੰ ਲੱਗਾ ਧੱਕਾ, ਫੌਜੀਆਂ ਨੇ ਖੇਰਸਾਨ ਛੱਡਿਆ
Saturday, Nov 12, 2022 - 03:03 PM (IST)

ਮਾਯਕੋਲਾਈਵ(ਇੰਟ.)- ਰੂਸ-ਯੂਕ੍ਰੇਨ ਜੰਗ ਨੂੰ 9 ਮਹੀਨੇ ਹੋ ਚੁੱਕੇ ਹਨ ਇਸਦੇ ਬਾਵਜੂਦ ਯੂਕ੍ਰੇਨ ਹਾਰ ਮੰਨਣ ਨੂੰ ਤਿਆਰ ਨਹੀਂ ਹੈ। ਯੂਕ੍ਰੇਨੀ ਫੌਜ ਜ਼ਬਰਦਸਤ ਤਰੀਕੇ ਨਾਲ ਰੂਸ ਦਾ ਮੁਕਾਬਲਾ ਕਰ ਰਹੀ ਹੈ ਅਤੇ ਉਸਦੀ ਫੌਜ ਨੂੰ ਖੇਰਸਾਨ ਤੋਂ ਪਿੱਛੇ ਹਟਣ ਲਈ ਮਜਬੂਰ ਕੀਤਾ ਹੈ। ਖੇਰਸਾਨ ’ਤੇ ਰੂਸ ਦਾ ਲਗਭਗ ਸਾਢੇ 8 ਮਹੀਨੇ ਤੱਕ ਕਬਜ਼ਾ ਸੀ। ਸਤੰਬਰ ਮਹੀਨੇ ਵਿਚ ਰੈਫਰੈਂਡਮ ਤੋਂ ਬਾਅਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖੇਰਸਾਨ ਸਮੇਤ ਯੂਕ੍ਰੇਨ ਦੇ ਚਾਰ ਖੇਤਰਾਂ ਨੂੰ ਰੂਸ ਵਿਚ ਮਿਲਾਉਣ ਦਾ ਐਲਾਨ ਕੀਤਾ ਸੀ ਅਤੇ ਉਥੇ ਪ੍ਰਸ਼ਾਸਕ ਨਿਯੁਕਤ ਕੀਤਾ ਸੀ। ਇਸ ਦਰਮਿਆਨ ਰੂਸੀ ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਯੂਕ੍ਰੇਨ ਦੇ ਦੱਖਣੀ ਖੇਰਸਾਨ ਖੇਤਰ ਵਿਚ ਨੀਪਰ ਨਦੀ ਦੇ ਪੱਛਮੀ ਤੱਟ ਤੋਂ ਆਪਣੇ ਫੌਜੀਆਂ ਨੂੰ ਕੱਢ ਲਿਆ ਹੈ। ਜੰਗ ਵਿਚ ਮਾਸਕੋ ਲਈ ਇਹ ਇਕ ਹੋਰ ਅਪਮਾਨਜਨਕ ਝਟਕਾ ਹੈ।
ਫੌਜੀਆਂ ਦੀ ਵਾਪਸੀ ਰੂਸ ਲਈ ਸ਼ਰਮਿੰਦਗੀ ਨਹੀਂ
ਰੂਸ ਦੀਆਂ ਸੂਬਾ ਸਮਾਚਾਰ ਏਜੰਸੀਆਂ ਵਲੋ ਦਿੱਤੇ ਗਏ ਇਕ ਬਿਆਨ ਮੁਤਾਬਕ ਰੱਖਿਆ ਮੰਤਰਾਲਾ ਨੇ ਕਿਹਾ ਕਿ ਫੌਜੀਆਂ ਦੀ ਨਿਕਾਸੀ ਸੁੱਕਰਵਾਰ ਸਵੇਰੇ 5 ਵਜੇ ਪੂਰੀ ਹੋ ਗਈ ਅਤੇ ਫੌਜੀ ਉਪਕਰਣਾਂ ਦੀ ਇਕ ਵੀ ਇਕਾਈ ਪਿੱਛੇ ਨਹੀਂ ਬਚੀ। ਜਿਨ੍ਹਾਂ ਖੇਤਰਾਂ ’ਚੋਂ ਰੂਸੀ ਫੌਜ ਨੇ ਪ੍ਰਸਥਾਨ ਕੀਤਾ ਉਨ੍ਹਾਂ ਵਿਚ ਖੇਰਸਾਨ ਸ਼ਹਿਰ ਸ਼ਾਮਲ ਹੈ। ਇਹ ਯੂਕ੍ਰੇਨ ਦੀ ਇਕੱਲੀ ਖੇਤਰੀ ਰਾਜਧਾਨੀ ਹੈ ਜਿਸ ’ਤੇ ਰੂਸ ਦਾ ਲਗਭਗ ਸਾਢੇ 8 ਮਹੀਨੇ ਤੱਕ ਕਬਜ਼ਾ ਸੀ। ਕ੍ਰੇਮਲਿਨ ਨੇ ਸ਼ੁੱਕਰਵਾਰ ਨੂੰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰੂਸੀ ਫੌਜ ਦਾ ਪਿੱਛੇ ਹਟਣਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਕਿਸੇ ਵੀ ਤਰ੍ਹਾਂ ਨਾਲ ਸ਼ਰਮਿੰਦਗੀ ਦੀ ਅਗਵਾਈ ਕਰਦਾ ਹੈ। ਕ੍ਰੇਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਕਿਹਾ ਕਿ ਮਾਸਕੋ ਖੇਰਸਾਨ ਖੇਤਰ ਨੂੰ ਰੂਸ ਦੇ ਹਿੱਸੇ ਦੇ ਰੂਪ ਵਿਚ ਦੇਖਦਾ ਹੈ।